ਬਰਨਾਲਾ 23 ਮਾਰਚ, ਸੋਨੀ ਗੋਇਲ

ਜਾਣਕਾਰੀ ਦਿੰਦਿਆਂ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਜੀਤ ਸਿੰਘ ਨੇ CROWN ਸਪਾ ਸੈਂਟਰ ਅਤੇ ਪਰਵੀਨ ਉਕਤ ਨੇ ਓ-3 ਸਪਾ ਸੈਂਟਰ ਦੋਵੇਂ ਨੇੜੇ ਫਰਵਾਹੀ ਚੁੰਗੀ ਬਰਨਾਲਾ ਖੋਲ੍ਹੇ ਹੋਏ ਹਨ ।

ਇੱਨ੍ਹਾਂ ਦੋਵਾਂ ਸਪਾ ਸੈਂਟਰਾਂ ਵਿੱਚ , ਸਪਾ ਸੈਂਟਰਾਂ ਦੇ ਸੰਚਾਲਕ, ਗਰੀਬ ਅਤੇ ਲਾਚਾਰ ਕਿਸਮ ਦੀਆਂ ਲੜਕੀਆਂ / ਔਰਤਾਂ ਨੂੰ ਮਰਦਾਂ/ਪੁਰਸ਼ਾਂ ਕੋਲ ਪੇਸ਼ ਕਰਕੇ ਉਨ੍ਹਾਂ ਪਾਸੋਂ ਜਿਸਮ ਫਰੋਸੀ ਦਾ ਧੰਦਾ ਕਰਵਾਉਂਦੇ ਹਨ ।

ਜੇਕਰ ਸਪਾ ਸੈਂਟਰਾਂ ਪਰ ਰੇਡ ਕੀਤੀ ਜਾਵੇ ਤਾਂ ਦੋਵਾਂ ਦੋਸ਼ੀਆਂ ਨੂੰ ਸਮੇਤ ਗਰੀਬ ਲਾਚਾਰ ਲੜਕੀਆਂ/ਔਰਤਾਂ ਅਤੇ ਗ੍ਰਾਹਕਾਂ ਲੜਕਿਆਂ/ ਮਰਦਾਂ ਦੇ ਜਿਸਮ ਫਰੋਸੀ ਦਾ ਧੰਦਾ ਕਰਵਾਉਦੇ ਕਾਬੂ ਕੀਤਾ ਜਾ ਸਕਦਾ ਹੈ ।

ਪੁਲਿਸ ਨੇ ਕੇਸ ਦਰਜ ਕਰਕੇ, ਇੱਕ ਮੁੱਖ ਦੋਸ਼ੀ ਨੂੰ ਗਿਰਫਤਾਰ ਕਰਕੇ,ਹੋਰਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਦੋਸ਼ੀਆਂ ਖਿਲਾਫ ਅਧੀਨ ਜੁਰਮ 3/5 ਇੰਮੌਰਲ ਟ੍ਰੈਫਿਕਿੰਗ ਐਕਟ 1956 ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਫੜ੍ਹੇ ਗਏ ਸਪਾ ਸੈਂਟਰ ਸੰਚਾਲਕ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ,ਉਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਹੋਰ ਦੋਸ਼ੀਆਂ ਨੂੰ ਵੀ ਜਲਦ ਹੀ ਗਿਰਫਤਾਰ ਕੀਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਕਿਸੇ ਵੀ ਅਪਰਾਧਿਕ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ।

ਜਿਕਰਯੋਗ ਹੈ ਕਿ ਬਰਨਾਲਾ ਵਿੱਚ ਵੱਖ ਵੱਖ ਥਾਵਾਂ ਉੱਪਰ ਸਪਾ ਸੈਂਟਰਾ ਦੇ ਨਾਮ ਉੱਪਰ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ ।

ਅਜਿਹੇ ਸੈਂਟਰ ਬਰਨਾਲਾ ਦੇ ਮੰਡੀ ਰੋਡ, ਸਰਕਾਰੀ ਹਸਪਤਾਲ ਕੋਲ ਇੱਕ ਮਾਰਕਿਟ ਅਤੇ ਪੱਕਾ ਕਾਲਜ ਰੋਡ ਉਪਰ ਵੀ ਸਥਿੱਤ ਹਨ ।

ਦੇਖਣਾ ਹੋਵੇਗਾ ਕਿ ਪੁਲਿਸ ਦੂਸਰੇ ਸੈਂਟਰਾ ਉੱਪਰ ਕੀ ਕਾਰਵਾਈ ਕਰਦੀ ਹੈ ।

Posted By SonyGoyal

Leave a Reply

Your email address will not be published. Required fields are marked *