ਬਰਨਾਲਾ, 26 ਫਰਵਰੀ ( ਹਰੀਸ਼ ਗੋਇਲ )
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਪੱਧਰੀ ਖੇਡ ਸਮਾਗਮ ਦਾ ਆਯੋਜਨ ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਭੈਣੀ ਫੱਤਾ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਮੌਕੇ ਕਲੱਬ ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਦਾ ਖੇਡਾਂ ਦਾ ਪ੍ਰਚਾਰ ਕਰਨ ਦੇ ਮਕਸਦ ਨਾਲ ਬਲਾਕ ਪੱਧਰੀ ਖੇਡ ਮੁਕਾਬਲੇ ਕਰਾਉਣਾ ਇਕ ਬਹੁਤ ਵਧੀਆ ਉਪਰਾਲਾ ਹੈ।
ਇਸ ਨਾਲ ਜਿੱਥੇ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੁੰਦੇ ਹਨ ਉੱਥੇ ਹੀ ਨਸ਼ੇ ਵਰਗੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ। ਖੇਡਾਂ ਨੌਜਵਾਨਾਂ ਨੂੰ ਫਿੱਟ ਰੱਖਦੀਆਂ ਹਨ।
ਕਲੱਬ ਦੇ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਸ ਨਾਲ ਸ਼ਰੀਰ ਵਿਚ ਚੁਸਤੀ ਅਤੇ ਤੰਦਰੁਸਤੀ ਰਹਿੰਦੀ ਹੈ।
ਇਸ ਨਾਲ ਅਸੀਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ। ਬਲਾਕ ਪੱਧਰੀ ਇਸ ਮੁਕਾਬਲੇ ਵਿਚ ਵੱਖ ਵੱਖ ਤਰਾਂ ਦੀਆਂ ਖੇਡਾਂ ਕਰਵਾਇਆਂ ਗਈਆਂ।
ਜੇਤੂ ਨੌਜਵਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
100 ਮੀਟਰ ਰੇਸ ਮੁਕਾਬਲੇ ਵਿਚ ਜੀਵਨ ਸਿੰਘ ਨੇ ਪਹਿਲਾ ਸਥਾਨ, ਮਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਹਰਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ 19 ਸਾਲੀ ਵਿਚ ਪਰਮਜੋਤ ਸਿੰਘ ਨੇ ਪਹਿਲਾ, ਲਖਵਿੰਦਰ ਸਿੰਘ ਨੇ ਦੂਜਾ ਅਤੇ ਪ੍ਰਿੰਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ 17 ਸਾਲੀ ਵਿਚ ਗੁਰਕੀਮਤ ਸਿੰਘ ਨੇ ਪਹਿਲਾ, ਸਤਿਗੁਰ ਸਿੰਘ ਨੇ ਦੂਜਾ, ਭੁਪਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰਾਂ ਖੋ ਖੋ, ਵਾਲੀਬਾਲ, ਰੱਸਾਕੱਸੀ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਸਰਪੰਚ ਰਾਣੀ ਕੌਰ, ਖਜਾਨਚੀ ਜਸਕਰਨਜੀਤ ਸਿੱਧੂ, ਦਵਿੰਦਰ, ਲਵਦੀਪ, ਹਰਕੀਰਤ, ਮਹਿਕ ਭੁੱਲਰ,ਬਿੱਲਾ, ਕਾਲਾ,ਸੀਰਾ, ਸਕੂਲ ਕਮੇਟੀ ਪ੍ਰਧਾਨ ਅਜੈਬ ਸਿੰਘ, ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਵਲੰਟੀਅਰ ਜੀਵਨ ਸਿੰਘ, ਜਗਦੀਸ਼ ਸਿੰਘ, ਸਾਜਨ ਸਿੰਘ ਆਦਿ ਹਾਜ਼ਰ ਸਨ।
Posted By SonyGoyal