ਬਠਿੰਡਾ, 02 ਮਈ (ਜਸਵੀਰ ਸਿੰਘ)
ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਰ ਗੜ੍ਹ ਦੇ ਨੇੜੇ ਪੈਦਾ ਇਹ ਪੁਲ ਮਨੁੱਖੀ ਜਾਨਾਂ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ। ਕਿਉਂਕਿ ਲਸਾੜਾ ਨਾਲੇ ਦਾ ਇਹ ਪੁਲ ਜਿਸ ਸਮੇਂ ਬਣਾਇਆ ਗਿਆ ਸੀ ਉਸ ਸਮੇਂ ਸੀਮਤ ਸਾਧਨ ਹੀ ਚਲਦੇ ਸਨ। ਅੱਜ ਇਹ ਪੁਲ ਦੀ ਸੜਕ ਸੰਗਤ ਮੰਡੀ ਦੀਆਂ ਕੈਂਚੀਆਂ ਤੋਂ ਚੱਲ ਕੇ ਰਾਮਾ ਮੰਡੀ ਤੇ ਤਲਵੰਡੀ ਸਾਬੋ ਦੇ ਅਨੇਕਾਂ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਟਰੱਕਾਂ , ਕਾਰਾਂ, ਬੱਸਾਂ, ਮੋਟਰਸਾਈਕਲ ਤੇ ਸਵਾਰ ਹੋ ਕੇ ਆਪੋਂ ਆਪਣੇ ਅਦਾਰਿਆਂ ਤੇ ਕੰਮਾਂ ਲਈ ਜਾਂਦੇ ਆਉਂਦੇ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਇਹ ਪੁਲ ਐਨਾ ਭੀੜਾਂ ਹੈ ਕਿ ਇੱਕੋ ਹੀ ਸਮੇਂ ਇਸ ਪੁਲ ਇੱਕ ਹੀ ਵਹੀਕਲ ਲੰਘ ਸਕਦਾ ਹੈ। ਕਿਉਂਕਿ ਇਸ ਪੁਲ ਦੇ ਦੋਵੇਂ ਪਾਸੇ ਸੁਰੱਖਿਆ ਕਰਨ ਲਈ ਰੇਲਿੰਗ ਨਹੀਂ ਲੱਗੀ ਹੋਈ।ਜਿਸ ਕਾਰਨ ਯਾਤਰੀਆਂ ਨੂੰ ਡਰ ਹੁੰਦਾ ਹੈ ਕਿ ਲੰਘਦੇ ਸਮੇਂ ਕੋਈ ਨੁਕਸਾਨ ਨਾ ਹੋ ਜਾਵੇ।ਰਾਤ ਦੇ ਸਮੇਂ ਦੌਰਾਨ ਇਸ ਪੁਲ ਉੱਪਰੋ ਲੰਘਣ ਵਾਲੇ ਯਾਤਰੀਆਂ ਨੂੰ ਆਪਣੇ ਵਹੀਕਲਾ ਦੀਆਂ ਹੈਡ ਲਾਈਟਾਂ ਚਲਦੀਆਂ ਹੋਣ ਕਾਰਨ ਬਿਨਾਂ ਰੇਲਿੰਗ ਤੋਂ ਇਹ ਪੁਲ ਘੱਟ ਹੀ ਦਿਖਾਈ ਦਿੰਦਾ ਹੋਵੇਗਾ ।ਕਿ ਲੰਘਣ ਸਮੇਂ ਪੁਲ ਦੇ ਵਿਚਕਾਰ ਤੋਂ ਆਪਣਾ ਵਹੀਕਲ ਇਸ ਡਰੇਨ (ਗੰਦੇ ਨਾਲੇ ਵਿੱਚ) ਹੀ ਡਿੱਗ ਨਾ ਪਵੇ। ਜਿਸ ਨਾਲ ਆਪਣਾ ਜਾਨੀ ਨੁਕਸਾਨ ਨਾ ਹੋ ਜਾਵੇ। ਕਿਉਂਕਿ ਇਥੇ ਕਦੇ ਕਦੇ ਇਹ ਘਟਨਾ ਵਾਪਰ ਵੀ ਜਾਂਦੀ ਹੈ।ਇਹ ਵੀ ਹੋ ਸਕਦਾ ਹੈ ਕਿ ਇਸ ਪੁਲ ਦੇ ਨੇੜੇ ਪੈਂਦੇ ਪਿੰਡਾਂ ਦੇ ਲੋਕਾਂ ਨੇ ਇਸ ਪੁਲ ਨੂੰ ਨਵੇਂ ਸਿਰਿਉਂ ਚੌੜਾ ਕਰਕੇ ਬਨਾਉਣ ਦਾ ਮਸਲਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਗ ਕੀਤੀ ਹੋਵੇ। ਹੁਣ ਧਿਆਨਯੋਗ ਗੱਲ ਇਹ ਹੈ ਕਿ ਜਦੋਂ ਵੀ ਪੰਜਾਬ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਸਾਧਨਾਂ ਰਾਹੀਂ ਇਸ ਪੁਲ ਉੱਪਰੋ ਦੀ ਲੰਘ ਕੇ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਂਦੇ ਆਉਂਦੇ ਹਨ ਪਰ ਫਿਰ ਵੀ ਉਹਨਾਂ ਨੇ ਚੋਣਾਂ ਜਿੱਤਣ ਉਪਰੰਤ ਇਸ ਪੁਲ ਦਾ ਮਸਲਾਂ ਨਹੀਂ ਵਿਚਾਰਿਆ ਹੋਣਾ।ਇਸ ਹਲਕੇ ਦੇ ਐਮਐਲਏ ਅਤੇ ਲੋਕ ਸਭਾ ਮੈਂਬਰ ਆਪਣੇ ਇਸ ਇਲਾਕੇ ਦੇ ਵੋਟਰਾਂ ਨੂੰ ਸੁਰੱਖਿਅਤ ਰੱਖਣ ਲਈ ਇਸ ਪੁਲ ਦੇ ਨਵ ਨਿਰਮਾਣ ਲਈ ਕੋਈ ਉਪਰਾਲਾ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਪਰ ਇਸ ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਪੁਲ ਉੱਪਰੋ ਦੀ ਲੰਘਣ ਵਾਲੇ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਇਸ ਪੁਲ ਦਾ ਬਣਦਾ ਨਵਨਿਰਮਾਣ ਕਰਕੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
Posted By SonyGoyal