ਬਠਿੰਡਾ ਦਿਹਾਤੀ 22ਮਈ (ਜਸਵੀਰ ਸਿੰਘ)
ਅੱਜ ਪਿੰਡ ਫੂਸ ਮੰਡੀ ਵਿਖੇ ਬੀ ਜੇ ਪੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤਿਰੰਗਾ ਯਾਤਰਾ ਕੱਢੀ ਗਈ।
ਜਿਸ ਦੀ ਅਗਵਾਈ ਮੰਡਲ ਕੋਟ ਸ਼ਮੀਰ ਦੇ ਪ੍ਰਧਾਨ ਜਗਸੀਰ ਸਿੰਘ ਔਲਖ ਨੇ ਕੀਤੀ।
ਮੰਡਲ ਇੰਨਚਾਰਜ ਗੁਰਜੀਤ ਸਿੰਘ ਮਾਨ ਤੇ ਪਿੰਡ ਦੀ ਸਰਪੰਚ ਦੇ ਪਤੀ ਸਮਾਜ ਸੇਵੀ ਡਾਕਟਰ ਜਗਸੀਰ ਸਿੰਘਰਾੜ੍ਹ ਮੰਡਲਾਂ ਦੇ ਅਹੁਦੇਦਾਰ ਵਿਸ਼ੇਸ਼ ਤੌਰ ਤੇ ਪਹੁੰਚੇ।
ਇਹ ਯਾਤਰਾ ਪਿੰਡ ਫੂਸ ਮੰਡੀ ਵਿੱਚ ਵੱਖ ਵੱਖ ਮੰਡਲਾਂ ਦੇ ਵਰਕਰਾਂ ਦੇ ਸਹਿਯੋਗ ਨਾਲ ਪਿੰਡ ਦੀ ਫਿਰਨੀ ਤੇ ਸਾਰੀਆਂ ਗਲੀਆਂ ਵਿਚ ਕੱਢੀ ਗਈ।
ਜਿਸ ਦਾ ਮੁੱਖ ਮਕਸਦ ਪਾਕਿਸਤਾਨੀ ਅੱਤਵਾਦ ਦੇ ਖ਼ਿਲਾਫ਼ ਭਾਰਤ ਵੱਲੋਂ ਓਪਰੇਸ਼ਨ ਸਿੰਧੂਰ ਕਰਕੇ ਸਾਡੀ ਆਰਮੀ ਨੇ ਇਤਿਹਾਸ ਬਣਾ ਕੇ ਜੋ ਸ਼ਲਾਘਾਯੋਗ ਕੰਮ ਕੀਤਾ ਹੈ ਉਸ ਸਬੰਧ ਵਿਚ ਸਾਡੀ ਭਾਰਤ ਦੀ ਸੈਨਾ ਨੂੰ ਧੰਨਵਾਦ ਦੇ ਰੂਪ ਵਿੱਚ ਪ੍ਰਦੇਸ਼ ਹਾਈਕਮਾਨ ਦੇ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਜੀ ਦੀ ਅਗਵਾਈ ਹੇਠ ਭਾਜਪਾ ਬਠਿੰਡਾ ਵੱਲੋਂ ਤਿਰੰਗਾ (ਪੈਦਲ) ਯਾਤਰਾ ਭਾਰਤੀ ਫੌਜ ਦਾ ਹੌਸਲਾ ਵਧਾਉਣ ਲਈ ਕੱਢੀ ਗਈ ਹੈ।
ਇਸ ਮੌਕੇ ਮੰਡਲ ਪ੍ਰਧਾਨ ਜਗਸੀਰ ਸਿੰਘ ਔਲਖ ਨੇ ਕੇ ਭਾਰਤ ਵਿੱਚ ਪਾਕਿਸਤਾਨ ਦੀਆ ਸ਼ਰਾਰਤ ਭਰੀਆ ਚਾਲਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਨਾਕਾਮ ਬਣਾ ਕੇ ਦੇਸ਼ ਵਾਸੀਆਂ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ, ਭਾਰਤੀ ਸੱਭਿਆਚਾਰ ਨੂੰ ਕਾਇਮ ਰੱਖਣ, ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਹਮੇਸ਼ਾ ਉਪਰਾਲੇ ਕੀਤੇ ਹਨ।
ਉਹਨਾਂ ਕਿਹਾ ਕਿ ਸਾਡੀ ਆਰਮੀ ਨੇ ਅੱਤਵਾਦੀਆਂ ਦੇ ਖ਼ਿਲਾਫ਼ ਭਾਰਤ ਵੱਲੋਂ ਉਪ੍ਰੇਸ਼ਨ ਸਿੰਧੂਰ ਕਰਕੇ ਇਤਿਹਾਸ ਬਣਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ।
ਉਸ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਸੈਨਾ ਦੇ ਧੰਨਵਾਦ ਦੇ ਰੂਪ ਵਿੱਚ ਪ੍ਰਦੇਸ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਖੜ ਤੇਇਹ ਤਿਰੰਗਾ, ਜਸਵੀਰ ਸਿੰਘ ਢਿੱਲੋਂ,ਲਖ ਵਿੰਦਰਪਾਲ ,ਜਗਸੀਰ ਸਿੰਘ ਮਰਾੜ ਆਦਿ ਹਾਜ਼ਰ ਸਨ।
Posted By SonyGoyal