ਸ੍ਰੀ ਅੰਮ੍ਰਿਤਸਰ ਸਾਹਿਬ (ਕ੍ਰਿਸ਼ਨ ਸਿੰਘ ਦੁਸਾਂਝ)
ਸਮਾਜ ਸੇਵਕ ਗਗਨਦੀਪ ਵਲੋਂ ਕੀਤਾ ਉਪਰਾਲਾ ਸ਼ਲਾਘਾਯੋਗ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ
ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਲਈ ‘ਬੇਟਾ ਬਚਾਓ, ਖਿਡਾਰੀ ਬਣਾਓ’ ਮੁਹਿੰਮ ਦੀ ਸ਼ੁਰੂਆਤ ਲਾਰੰਸ ਰੋਡ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੱਢ ਕੇ ਸਮਾਜ ਸੇਵਕ ਗਗਨਦੀਪ ਵਲੋਂ ਕੀਤੀ ਗਈ।
ਇਸ ਮੌਕੇ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਰੈਲੀ ਵਿਚ ਕਈ ਸੁਸਾਇਟੀਆਂ ਅਤੇ ਸਮਾਜ ਸੇਵਕ ਆਗੂਆਂ ਨੇ ਵੀ ਆਪਣਾ ਸਹਿਯੋਗ ਦਿੰਦਿਆਂ ਇਸ ਮੁਹਿੰਮ ਪ੍ਰਤੀ ਅਵਾਜ ਬੁਲੰਦ ਕੀਤੀ।
ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨੇ ਸਮਾਜ ਸੇਵਕ ਗਗਨਦੀਪ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸੇ ਤਰ੍ਹਾਂ ਸਾਰਿਆਂ ਨੂੰ ਨਸ਼ਿਆਂ ਖਿਲਾਫ ਇਕਜੱੁਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ।
ਜਿਕਰਯੋਗ ਹੈ ਕਿ ਗਗਨਦੀਪ ਲਾਰੰਸ ਰੋਡ ਸਥਿਤ ਜੇਐੱਸ ਜਿਊਲਰਜ਼ ਦੇ ਐੱਮਡੀ ਹਨ ਅਤੇ ਸਮਾਜ ਸੇਵੀ ਕਾਰਜਾਂ ਵਿਚ ਵੀ ਮੋਹਰੀ ਰਹਿੰਦੇ ਹਨ।
ਗਗਨਦੀਪ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਨਸ਼ਿਆਂ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ।
ਪੰਜਾਬ ਦਾ ਕੋਈ ਅਜਿਹਾ ਵਿਰਲਾ ਹੀ ਘਰ ਹੋਵੇਗਾ, ਜੋ ਨਸ਼ਿਆਂ ਦੀ ਮਾਰ ਤੋਂ ਬਚਿਆ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ‘ਬੇਟਾ ਬਚਾਓ, ਖਿਡਾਰੀ ਬਣਾਓ’ ਮੁਹਿੰਮ ਵਿਚ ਵੱਧ ਤੋਂ ਵੱਧ ਸਹਿਯੋਗ ਦਿਓ।
ਉਨ੍ਹਾਂ ਕਿਹਾ ਕਿ ਇਸ ਸਮੇਂ ਸਾਨੂੰ ਸਾਰਿਆਂ ਨੂੰ ਨਸ਼ਿਆਂ ਪ੍ਰਤੀ ਅਵਾਜ ਬੁਲੰਦ ਕਰਦੇ ਹੋਏ ਅੱਗੇ ਆਉਣਾ ਚਾਹੀਦਾ ਹੈ।
ਸਮਾਜ ਸੇਵਕ ਤੇ ਵਾਈਸ ਪ੍ਰਧਾਨ ਇੰਡਸਟਰੀ ਏਰੀਆ ਦੀਪਕ ਸੂਰੀ ਨੇ ਕਿਹਾ ਕਿ ਉਹ ਸਮਾਜਿਕ ਸੰਸਥਾਵਾਂ ਦੇ ਮੈਂਬਰ ਵੀ ਹਨ ਅਤੇ ਆਪਣੇ ਪੱਧਰ ’ਤੇ ਸਕੂਲਾਂ ਕਾਲਜਾਂ ਵਿਚ ਇਸ ਸਮੇਂ ਜਾਗਰੂਕਤਾ ਸੈਮੀਨਾਰ ਵੀ ਕੀਤੇ ਜਾਣਗੇ ਅਤੇ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਜਾਣਗੀਆਂ।
ਉਨ੍ਹਾਂ ਇਸ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ।
ਇਸ ਮੌਕੇ ਸਮਾਜ ਸੇਵਕ ਤੇ ਵਾਈਸ ਪ੍ਰਧਾਨ ਇੰਡਸਟਰੀ ਏਰੀਆ ਦੀਪਕ ਸੂਰੀ, ਜਤਿੰਦਰਬੀਰ ਸਿੰਘ, ਰਘੂ, ਬਲਵਿੰਦਰ ਸਿੰਘ, ਰੋਹਿਤ ਮਲਹੋਤਰਾ, ਰਾਮ ਧੁੰਨਾ, ਪ੍ਰਦੀਪ ਕੁਮਾਰ, ਵਰੁਣ, ਗੋਰਵ ਦੁਰਗਾ, ਕਰਨ, ਸਰਬਜੀਤ ਸਿੰਘ ਹੈਰੀ, ਸੁਨੀਲ, ਮਿੱਠੂ, ਬਿੱਟੂ, ਅਮਿਤ, ਸੰਜੀਵ ਛਾਬੜਾ, ਬਬਲੂ, ਸਿਧਾਂਤ, ਨਰਿੰਦਰ, ਗੁਰਦੇਵ ਸਿੰਘ, ਗੈਵੀ, ਪ੍ਰਿਯਾਂਸ਼ੂ ਸੂਰੀ, ਜੱਗੀ, ਸ਼ਿਵ, ਆਸ਼ੂ, ਸੋਨੂੰ ਆਦਿ ਹਾਜ਼ਰ ਸਨ।
Posted By SonyGoyal