ਅਨਿਲ ਪਾਸੀ, ਬਿਊਰੋ ਲੁਧਿਆਣਾ
ਉੱਤਰ ਭਾਰਤ ਦੇ ਪ੍ਰਸਿੱਧ ਮੰਦਿਰ ਬਾਬਾ ਬਾਲਕ ਨਾਥ ਹਿਮਾਚਲ ਪ੍ਰਦੇਸ਼ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਸ਼ਰਧਾਲੂ ਨਤਮਸਤਕ ਹੋਣ ਬਾਬਾ ਜੀ ਦੇ ਦਰਬਾਰ ਜਾਂਦੇ ਹਨ। ਇਹਨਾਂ ਦੇ ਵਿੱਚੋਂ ਹੀ ਇੱਕ ਪੂਰੇ ਦੇਸ਼ ਦਾ ਸਭ ਤੋਂ ਵੱਡਾ ਚਾਲਾ ਬੀਬੀ ਸੱਤਿਆ ਦੇਵੀ ਬੰਗਾ ਵਾਲਿਆਂ ਦਾ ਚਾਲਾ ਜੋ ਹਰ ਸਾਲ ਬਾਬਾ ਬਾਲਕ ਨਾਥ ਹਜ਼ਾਰਾਂ ਸ਼ਰਧਾਲੂਆਂ ਦੀ ਗਿਣਤੀ ਵਿੱਚ ਪਹੁੰਚਦਾ ਹੈ। ਇਹ ਚਾਲਾ ਬੰਗਾ ਵਾਲਿਆਂ ਦਾ ਚਾਲੇ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਹੁਣ ਸਰਬ ਸਾਂਝਾ ਦਰਬਾਰ ਬੰਗਾ ਵਿੱਚ 72 ਸਾਲਾਂ ਤੋਂ ਬਾਬਾ ਬਾਲਕ ਨਾਥ ਦੀ ਜੀ ਚੌਂਕੀ ਲੱਗਦੀ ਹੈ ਅਤੇ ਅੱਜ ਵੀ ਪਹਿਲਾਂ ਤੋਂ ਕਾਫੀ ਸ਼ਰਧਾਲੂ ਇਸ ਦਰਬਾਰ ਨਾਲ ਜੁੜ ਚੁੱਕੇ ਹਨ। ਦਰਬਾਰ ਦੇ ਗੱਦੀ ਨਸ਼ੀਨ ਰੰਗੜ ਬਾਦਸ਼ਾਹ ਜੀ ਵੱਲੋਂ ਹਰ ਸਾਲ ਕਨੇਡਾ ਅਮਰੀਕਾ ਅਤੇ ਪੰਜਾਬ ਦੀ ਸੰਗਤ ਦੇ ਨਾਲ ਬਾਬਾ ਬਾਲਕ ਨਾਥ ਹਿਮਾਚਲ ਪ੍ਰਦੇਸ਼ ਬਾਬਾ ਜੀ ਦੇ ਦਰਬਾਰ ਮੱਥਾ ਟੇਕਣ ਝੰਡਿਆਂ ਦੇ ਨਾਲ ਗਾਉਂਦੇ ਹੋਏ ਸ਼ਰਧਾਲੂ ਜਾਂਦੇ ਹਨ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੱਦੀ ਨਸ਼ੀਨਰੰਗੜ ਬਾਦਸ਼ਾਹ ਨੇ ਦੱਸਿਆ ਕਿ ਇਸ ਦਰਬਾਰ ਦੇ ਵਿੱਚ ਹੁਣ ਅਣਗਿਣਤ ਲੋਕ ਜੁੜ ਚੁੱਕੇ ਹਨ ਅਤੇ ਹੋਰ ਵੀ ਸ਼ਰਧਾਲੂ ਦੂਰੋਂ ਦੂਰੋਂ ਲਗਾਤਾਰ ਐਤਵਾਰ ਦੀ ਚੌਂਕੀ ਵਿੱਚ ਪਹੁੰਚ ਰਹੇ ਹਨ। ਦੇਖਣ ਵਾਲੀ ਗੱਲ ਇਹ ਹੈ “ਕਿ ਬਾਬਾ ਬਾਲਕ ਨਾਥ ਜੀ ਦੇ ਦਰਬਾਰ ਤੋਂ ਅੱਜ ਤੱਕ ਕੋਈ ਵੀ ਖਾਲੀ ਨਹੀਂ ਮੁੜਿਆ ਬਾਬਾ ਜੀ ਸਭ ਦੀ ਝੋਲੀਆਂ ਭਰਦੇ ਹਨ ਤੇ ਮੈਂ ਸਭ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਬਾਬਾ ਜੀ ਦੇ ਦਰਬਾਰ ਜਰੂਰ ਜਾਓ ਬਾਬਾ ਜੀ ਸਭ ਦੀਆਂ ਮੁਰਾਦਾਂ ਪੂਰੀਆਂ ਕਰਦੇ ਹਨ ਇਸੇ ਦੇ ਨਾਲ 72 ਸਾਲਾਂ ਤੋਂ ਬੰਗਾ ਵਿਖੇ ਚੌਂਕੀ ਲੱਗ ਰਹੀ ਹੈ ਤੇ ਸ਼ਰਧਾਲੂ ਦੂਰੋਂ ਦੂਰੋਂ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਹਨ ਬਹੁਤ ਸਾਰੇ ਲੋਕ ਕੰਮਾਂਕਾਰਾਂ ਅਤੇ ਔਲਾਦ ਬਾਬਾ ਜੀ ਦੇ ਦਰਬਾਰ ਮੰਗਦੇ ਹਨ ਬਾਬਾ ਜੀ ਉਹਨਾਂ ਦੀ ਮੁਰਾਦਾਂ ਪੂਰੀਆਂ ਕਰਦੇ ਹਨ। ਇਸ ਦੇ ਨਾਲ ਹੀ ਮੈਂ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਬਾਬਾ ਜੀ ਦੇ ਦਰਬਾਰ ਤੇ ਪੂਰੀ ਤਰਹਾਂ ਸਾਫ ਸਫਾਈ ਹੋਣੀ ਚਾਹੀਦੀ ਹੈ। ਜੇਕਰ ਸ਼ਰਧਾਲੂ ਵੀ ਉੱਥੇ ਜਾਂਦੇ ਹਨ ਤਾਂ ਬਿਲਕੁਲ ਵੀ ਗੰਦਗੀ ਨਾ ਫੈਲਾਉਣ, ਬਾਬਾ ਜੀ ਦਾ ਦਰਬਾਰ ਬੜਾ ਪਵਿੱਤਰ ਸਥਾਨ ਹੈ ਇਸ ਨੂੰ ਸਾਫ ਸੁਥਰਾ ਰੱਖਣ ਅਤੇ ਲੋਕਾਂ ਨੂੰ ਵੀ ਸਾਫ ਰੱਖਣ ਦੀ ਪ੍ਰੇਰਨਾ ਦੇਣ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।