ਰਾਏਕੋਟ/ਲੁਧਿਆਣਾ, 24 ਮਈ (ਨਿਰਮਲ ਦੋਸਤ)
ਸਮੂਹ ਮੈਂਬਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਨਾਮਵਾਰ ਤੇ ਬਹੁਚਰਚਿਤ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.), ਰਾਏਕੋਟ ਦੀ ਇੱਕ ਜ਼ਰੂਰੀ ਮੀਟਿੰਗ 25 ਮਈ(ਦਿਨ ਐਤਵਾਰ) ਨੂੰ ਹੋ ਰਹੀ ਹੈ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਸੰਚਥਾ ਦੇ ਸਕੱਤਰ ਸਾਬਰ ਅਲੀ ਬਰ੍ਹਮੀ ਨੇ ਦੱਸਿਆ ਕਿ ਸੰਸਥਾ ਦੀ ਇਹ ਮੀਟਿੰਗ ਗੁਰਦੁਆਰਾ ਭਗਤ ਰਵਿਦਾਸ ਜੀ (ਜਗਰਾਉਂ ਰੋਡ) ਵਿਖੇ ਸ਼ਾਮ ਨੂੰ 5.30 ਵਜੇ ਹੋਵੇਗੀ। ਜਿਸ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਡਾ.ਉਲਵਿੰਦਰ ਸਿੰਘ ਰਾਏਕੋਟ (ਮੰਡਲ ਅਫ਼ਸਰ, ਭੂਮੀ ਰੱਖਿਆ ਵਿਭਾਗ, ਸ੍ਰੀ ਮੁਕਤਸਰ ਸਾਹਿਬ) ਕਰਨਗੇ।ਇਸ ਮੀਟਿੰਗ ‘ਚ ਅਹਿਮ ਵਿਚਾਰਾਂ ਕੀਤੀਆਂ ਜਾਣਗੀਆਂ।ਸਕੱਤਰ ਸਾਬਰ ਅਲੀ ਬਰ੍ਹਮੀ ਨੇ ਸੰਸਥਾ ਦੇ ਸਾਰੇ ਆਹੁਦੇਦਾਰਾਂ ਮੈਂ ਮੈਂਬਰਾਂ ਨੂੰ ਸਮੇਂ ਸਿਰ ਮੀਟਿੰਗ ‘ਚ ਪਹੁੰਚਣ ਦੀ ਅਪੀਲ ਕੀਤੀ ਹੈ।
Posted By SonyGoyal