26 ਅਪ੍ਰੈਲ ਬਰਨਾਲਾ (ਮਨਿੰਦਰ ਸਿੰਘ)

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਤਰਕਸ਼ੀਲ ਭਵਨ ਵਿਖੇ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਹੇਠ ਕੀਤੀ ਗਈ ਕਿਸਾਨਾਂ ਦੀਆਂ ਮੰਗਾਂ ਬਾਰੇ ਸਰਕਾਰੀ ਜਾਬਰ ਢਾਹ ਰਹੀਆਂ ਹਾਕਮ ਜਮਾਤਾਂ ਵੱਲੋਂ ਸਾਮਰਾਜ ਜੀ ਨੀਤੀਆਂ ਲਾਗੂ ਕਰਨ ਲਈ ਲੋਕਾਂ ਦੀ ਜਮਹੂਰੀ ਆਵਾਜ਼ ਨੂੰ ਬੰਦ ਕਰਾਉਣ ਦੀ ਜੋ ਜੋਰਦਾਰ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ ਪਹਿਲਗਾਮ (ਜੰਮੂ) ਵਿਖੇ ਸੈਲਾਨੀਆਂ ਸਾਡੇ ਭੈਣ ਭਰਾਵਾਂ ਨੂੰ ਫਿਰਕਾ ਪ੍ਰਸਤ ਜਮਾਤਾਂ ਜਮਾਤੀਆਂ ਵੱਲੋਂ ਜੋ ਅੰਨੇ ਵਾਹ ਗੋਲੀਆਂ ਚਲਾ ਕੇ ਮੌਤ ਦੀ ਘਾਟ ਉਤਾਰ ਦਿੱਤੇ ਗਏ ਹਨ ਜੋ ਮਨੁੱਖਵਾਦੀ ਘਿਣਾਉਣੀ ਕਾਰਵਾਈ ਕੀਤੀ ਗਈ ਹੈ।

ਇਹ ਬਹੁਤ ਹੀ ਮੰਦਭਾਗੀ ਘਟਨਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਸਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੀ ਹੈ।

ਇਹਨਾਂ ਲੋਕਾਂ ਨੂੰ ਫਿਰਕੂ ਕਾਰਵਾਈਆਂ ਕਰਕੇ ਭਰਾ ਮਾਰ ਜੰਗ ਵੱਲ ਧੱਕ ਕੇ ਧਰਮਾਂ ਜਾਤਾਂ ਦੇ ਨਾਤੇ ਵੰਡੀਆਂ ਪਾ ਕੇ ਆਪਣੇ ਰਾਜ ਦੀ ਮਿਆਦ ਨੂੰ ਹੋਰ ਪੱਕਾ ਕਰਨ ਲਈ ਅਜਿਹੀਆਂ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਹਨ ਲੋਕਾਂ ਨੂੰ ਸਾਂਝੀਵਾਲਤਾ ਨੂੰ ਮਜਬੂਤ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ।

ਕਿਸਾਨ ਆਗੂਆਂ ਨੇ ਆਦਰਸ਼ ਸਕੂਲ ਚਾਉਕੇ ਦੀ ਮੈਨੇਜਮੈਂਟ ਵੱਲੋਂ ਕੀਤੇ ਗਏ ਘਪਲਿਆਂ ਦਾ ਜੋ ਆਪ ਸਰਕਾਰ ਦਾ ਰਿਸ਼ਵਤ ਲੈਣ ਖਿਲਾਫ ਵੱਡੀ ਪੋਲ ਖੋਲੀ ਦਿੱਤੀ ਗਈ ਹੈ।

ਇਸ ਬੁਖਲਾਹਟ ਚ ਲੋਕਾਂ ਤੇ ਅਧਿਆਪਕਾਂ ਤੇ ਲਾਠੀ ਚਾਰਜ ਕਰਕੇ ਦਰਜਣਾਂ ਕਿਸਾਨ ਔਰਤਾਂ ਤੇ ਹਕੂਮਤ ਪ੍ਰਸ਼ਾਸਨ ਵੱਲੋਂ ਜਾਬਰ ਕੇ ਢਾਇਆ ਗਿਆ ਹੈ।

ਮੰਗ ਕੀਤੀ ਗਈ ਹੈ ਕਿ ਜੇਲਾਂ ਵਿੱਚ ਬੰਦ ਕਿਸਾਨ ਆਗੂ ਤੇ ਕਿਸਾਨਾਂ ਨੂੰ ਤੁਰੰਤ ਰਿਹਾ ਕੀਤੇ ਜਾਣ।

ਜਿਨ੍ਹਾਂ ਚਿਰ ਕਿਸਾਨ ਰਿਹਾ ਨਹੀਂ ਕੀਤੇ ਜਾਂਦੇ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਜਾਂ ਐਮਐਲਏ ਪਿੰਡਾਂ ਵਿੱਚ ਸਿੱਖਿਆ ਕ੍ਰਾਂਤੀ ਸਬੰਧਤ ਉਦਘਾਟਨ ਕਰਨ ਆਉਣਗੇ ਤਾਂ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾਕੱਲ ਜੋ ਸਰਕਾਰ ਵੱਲੋਂ ਭਰਾਤਰੀ ਜਥੇਬੰਦੀਆਂ ਵੱਲੋਂ ਪਿੰਡ ਆਖਾੜੇ ਵਿੱਚ ਗੈਸ ਪਲਾਟ ਬੰਦ ਕਰਾਉਣ ਲਈ ਧਰਨਾ ਲਾਇਆ ਗਿਆ ਸੀ ਉਹ ਜਾਵਰੀ ਉਖੇੜ ਕੇ ਕਿਸਾਨਾਂ ਤੇ ਕਿਸਾਨ ਆਗੂਆਂ ਤੇ ਲਾਠੀ ਚਾਰਜ ਕੀਤਾ ਗਿਆ ਤੇ ਘਰਾਂ ਵਿੱਚ ਛਾਪੇਮਾਰੀ ਕਰਕੇ ਗਿਰਫਤਾਰ ਕੀਤਾ ਗਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੀ ਹੈ।

ਤੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।

ਜਿਲਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਖਜਾਨਚੀ ਭਗਤ ਸਿੰਘ ਛੰਨਾ ਸੀਨੀ,ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਮਰਾਜ ਬਿੰਦਰਪਾਲ ਕੌਰ ਭਦੌੜ ਸੰਦੀਪ ਪੱਤੀ ਸੇਖਵਾਂ ਲਖਵੀਰ ਕੌਰ ਧਨੌਲਾ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *