ਮਾਨਸਾ 02 ਮਈ (ਬਾਣੀ ਨਿਊਜ਼)

ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਪੰਜਾਬ ਉੱਤੇ ਪਾਣੀ ਰਾਹੀਂ ਕੀਤਾ ਮਾਰੂ ਹਮਲਾ : ਭਾਈ ਅਤਲਾ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (22$2) ਵੱਲੋਂ ਕੇਂਦਰੀ ਦਬਾਅ ਹੇਠ ਹਰਿਆਣੇ ਨੂੰ ਵਾਧੂ ਪਾਣੀ ਛੱਡਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਇਹ ਕੇਵਲ ਇਕ ਤਕਨੀਕੀ ਫੈਸਲਾ ਨਹੀਂ, ਸਗੋਂ ਪੰਜਾਬ ਦੇ ਹੱਕਾਂ ਉੱਤੇ ਕੀਤਾ ਗਿਆ ਕੇਂਦਰ ਦਾ ਸਿਆਸੀ ਹਮਲਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਜੀ ਬਲਦੇਵ ਸਿੰਘ ਸਾਹਨੇਵਾਲੀ ਅਤੇ ਜੈ ਸਿੰਘ ਭਾਦੜਾ ਨੇ ਇਕ ਪ੍ਰੈਸ ਨੋਟ ਰਾਹੀਂ ਕੀਤਾ। ਉਹਨਾਂ ਕਿਹਾ ਕਿ ਇੱਕ ਪਾਸੇ, ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਦੀ ਸਿੰਚਾਈ ਲਈ ਪਾਣੀ ਨੂੰ ਤਰਸ ਰਹੇ ਹਨ, ਜਿਣਸੀ ਖੇਤਰ ਸੁੱਕ ਰਹੇ ਹਨ, ਪਾਣੀ ਦਾ ਪੱਧਰ ਦਿਨ ਬ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਦੂਜੇ ਪਾਸੇ ਕੇਂਦਰ ਸਰਕਾਰ ਦਿੱਲੀ ਦੀ ਪਿਆਸ ਬੁਝਾਉਣ ਲਈ ਹਰਿਆਣੇ ਰਾਹੀਂ ਪੰਜਾਬ ਦਾ ਪਾਣੀ ਛੱਡ ਰਹੀ ਹੈ। ਇਹ ਸਿੱਧਾ ਸਿੱਧਾ ਪੰਜਾਬ ਦੇ ਹੱਕਾਂ ਤੇ ਡਾਕਾ ਹੈ। ਉਹਨਾਂ ਕਿਹਾ ਕਿ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੀ ਸਿਰਫ਼ ਬਿਆਨਬਾਜ਼ੀ’ਚ ਰੁੱਤੀ ਹੋਈ ਹੈ, ਨਾਂ ਕਿਸੇ ਨੇ ਅਦਾਲਤ ਚ ਰਿੱਟ ਪਾਈ, ਨਾ 22$2 ਦੇ ਫੈਸਲੇ ਨੂੰ ਰੋਕਣ ਲਈ ਕੋਈ ਕਦਮ ਚੁੱਕਿਆ। ਜੇਕਰ 22$2 ਦੇ ਪੰਜਾਬ ਦੇ ਮੰਡਲ ਅਧਿਕਾਰੀ ਮੀਟਿੰਗ ਵਿੱਚ ਸਿਰਫ਼ ਰਾਖਵਾਂ ਪੱਤਰ ਹੀ ਦੇਕੇ ਵਾਪਸ ਆ ਜਾਣ, ਕੋਈ ਤਿੱਖਾ ਵਿਰੋਧ ਨਾ ਕਰਨ ਤਾਂ ਇਹ ਵਿਰੋਧ ਨਹੀਂ ਹੁੰਦਾ ਸਗੋਂ ਮਨਜ਼ੂਰੀ ਹੀ ਹੁੰਦੀ ਹੈ ਜੋਕਿ ਗੌਰਤਲਬ ਹੈ। ਆਗੂਆਂ ਨੇ ਕਿਹਾ ਕਿ ਇਹ ਕੇਵਲ ਪਾਣੀ ਨਹੀਂ, ਸਾਡਾ ਅਧਿਕਾਰ, ਸਾਡਾ ਵਜੂਦ ਤੇ ਸਾਡੀ ਆਉਣ ਵਾਲੀ ਪੀੜ੍ਹੀ ਦੀ ਜ਼ਿੰਦਗੀ ਦਾ ਸਵਾਲ ਹੈ। ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਅਪੀਲ ਕਰਦੇ ਹਾਂ ਇਸ ਨਵੇਂ “ਪਾਣੀ ਘੁਟਾਲੇ” ਖਿਲਾਫ਼ ਇਕ ਜੁੱਟ ਹੋ ਕੇ ਖੜੇਵੋ ਤਾਂ ਜੋ ਪੰਜਾਬ ਦੇ ਵਿਰੁੱਧ ਲਏ ਜਾ ਰਹੇ ਇਸ ਤਰਾਂ ਦੇ ਘਾਤਕ ਫੈਸਲਿਆਂ ਤੇ ਰੋਕ ਲੱਗ ਸਕੇ।

Posted By SonyGoyal

Leave a Reply

Your email address will not be published. Required fields are marked *