ਬਰਨਾਲਾ,06 ਮਈ (ਮਨਿੰਦਰ ਸਿੰਘ)
ਭਾਰਤੀ ਸੈਨਾ ਵਿੱਚ ਭਰਤੀ ਲਈ ਰਜਿਸਟਰੇਸ਼ਨ ਪ੍ਰੀਕਿਰਿਆਂ ਪੂਰੀ ਹੋ ਚੁੱਕੀ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਅਫਸਰ, ਬਰਨਾਲਾ ਸ਼੍ਰੀਮਤੀ ਨਵਜੋਤ ਕੌਰ ਸੰਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਆਰਮੀ ਦੀ ਭਰਤੀ 2025 ਲਈ ਲਿਖਤੀ ਪ੍ਰੀਖਿਆ ਜੂਨ-2025 ਦੇ ਮਹੀਨੇ ਵਿੱਚ ਹੋਣ ਦੀ ਸੰਭਾਵਨਾ ਹੈ।
ਪ੍ਰੀਖਿਆ ‘ਚ ਸਫਲ ਹੋਣ ਵਾਲੇ ਪ੍ਰਾਰਥੀਆਂ ਲਈ ਫਿਜ਼ੀਕਲ ਫਿਟਨੈਸ ਟੈਸਟ ਅਗਸਤ – 2025 ਦੇ ਮਹੀਨੇ ਵਿੱਚ ਹੋਣ ਦੀ ਸੰਭਾਵਨਾ ਹੈ।
ਜਿੰਨ੍ਹਾਂ ਪ੍ਰਾਰਥੀਆਂ ਨੇ ਭਾਰਤੀ ਆਰਮੀ ਸੈਨਾ ਭਰਤੀ -2025 ਲਈ ਅਪਲਾਈ ਕੀਤਾ ਹੈ ਅਤੇ ਜਿਹੜੇ ਪ੍ਰਾਰਥੀ ਲਿਖਤੀ ਪ੍ਰੀਖਿਆ ਅਤੇ ਫਿਜੀਕਲ ਫਿਟਨੈਸ ਦੀ ਤਿਆਰੀ ਲਈ ਚਾਹਵਾਨ ਹਨ ਉਨ੍ਹਾਂ ਲਈ ਮੁਫਤ ਮੁਫਤ ਕੋਚਿੰਗ ਟ੍ਰੇਨਿੰਗ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਈ ਜਾ ਰਹੀ ਹੈ।
ਲਿਖਤੀ ਪ੍ਰੀਖਿਆ ਲਈ ਤਿਆਰੀ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ,ਬਰਨਾਲਾ ਅਤੇ ਐਸ.ਐਸ.ਡੀ ਕਾਲਜ, ਬਰਨਾਲਾ ਕਰਵਾਈ ਜਾ ਰਹੀ ਹੈ ।
ਫਿਜੀਕਲ ਫਿਟਨੈਸ ਦੀ ਤਿਆਰੀ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਕਰਵਾਈ ਜਾ ਰਹੀ ਹੈ।
ਚਾਹਵਾਨ ਪ੍ਰਾਰਥੀ ਨਿਜੀ ਤੌਰ ‘ਤੇ ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਡੀ.ਸੀ ਕੰਪਲੈਕਸ, ਦੂਜੀ ਮੰਜ਼ਿਲ, ਬਰਨਾਲਾ ਵਿਖੇ ਆ ਸਕਦੇ ਹਨ ਜਾਂ ਨੱਥੀ ਕਿਊ ਆਰ ਕੋਡ ਨੂੰ ਸਕੈਨ ਕਰਕੇ ਰਜਿਸਟਰ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਦਫਤਰ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕਰ ਸਕਦੇ ਹਨ।
Posted By SonyGoyal