ਬੁਢਲਾਡਾ 7 ਅਪ੍ਰੈਲ, ( ਜਗਤਾਰ ਸਿੰਘ )
ਸ਼ਹਿਰ ਨੂੰ ਸਾਫ ਸੁਥਰਾ ਅਤੇ ਸੁੰਦਰ ਬਨਾਉਣ ਲਈ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚ ਟ੍ਰੀ—ਗਾਰਡ ਸਮੇਤ ਇੱਕ ਵਾਰ ਫਿਰ ਪੌਦੇ ਲਗਾਉਣ ਦਾ ਕਾਰਜ ਸ਼ੁਰੂ ਕੀਤਾ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਸੈਕਟਰੀ ਐਡਵੋਕੇਟ ਸੁਨੀਲ ਗਰਗ ,ਵਾਈਸ ਪ੍ਰਧਾਨ ਬੋਬੀ ਨੇ ਦੱਸਿਆ ਕਿ ਪ੍ਰੀਸ਼ਦ ਜਿੱਥੇ ਪਹਿਲਾ ਤੋਂ ਲੱਗੇ ਪੌਦਿਆਂ ਦੀ ਸਾਂਭ ਸੰਭਾਲ ਕਰ ਰਿਹਾ ਹੈ ਉਥੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ 100 ਦੇ ਕਰੀਬ ਪੌਦਿਆਂ ਦੀ ਸੁਰੱਖਿਆ ਲਈ ਨਵੇਂ ਰੰਗਦਾਰ ਟ੍ਰੀ ਗਾਰਡ ਲਗਾ ਕੇ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਯਤਨ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਰੇਲਵੇ ਰੋਡ, ਚੌੜੀ ਗਲੀ, ਧੋਬੀਆਂ ਵਾਲੀ ਗਲੀ, ਤੋਤੇ ਵਾਲਾ ਬਾਗ, ਟੈਲੀਫੋਨ ਐਕਸਚੇਂਜ, ਪੀ ਐਨ ਬੀ ਰੋਡ, ਰੇਲਵੇ ਗੋਦਾਮ ਰੋਡ ਤੇ ਸੁੰਦਰ ਛਾਂਦਾਰ ਅਤੇ ਪਾਮ ਦੇ ਪੌਦੇ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਸੰਸਥਾਂ ਮਾਨਵਤਾ ਲਈ ਸੇਵਾ ਲਈ ਸਮੇਂ ਸਮੇਂ ਸਿਰ ਖੂਨਦਾਨ ਕੈਂਪ, ਮੈਡੀਕਲ ਕੈਂਪ, ਲੋੜਵੰਦਾਂ ਦੀ ਮਦਦ ਕਰਨਾ ਅਤੇ ਗਰਮੀਆਂ ਨੂੰ ਮੱਦੇ ਨਜਰ ਰੱਖਦਿਆਂ ਜਨਤਕ ਥਾਵਾਂ ਤੇ ਪੀਣ ਵਾਲੇ ਪਾਣੀ ਦੇ ਕੈਂਪਰ ਸਥਾਪਿਤ ਕੀਤੇ ਜਾਣਗੇ।
ਰੇਲਵੇ ਸਟੇਸ਼ਨ ਤੇ ਯਾਤਰੀਆਂ ਲਈ ਪਾਣੀ ਦੀ ਟੈਂਕੀਆਂ ਸਥਾਪਿਤ ਕੀਤੀਆਂ ਜਾਣਗੀਆਂ ਜੋ ਗੱਡੀ ਆਉਣ ਤੇ ਯਾਤਰੀਆਂ ਤੱਕ ਪੀਣ ਵਾਲਾ ਪਾਣੀ ਪਹੁੰਚਾਏਗੀ।
ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੇ ਬੈਠਣ ਲਈ ਬੈਂਚਾਂ ਤੋਂ ਇਲਾਵਾ ਪੱਖੇ ਵੀ ਲਗਵਾਏ ਗਏ ਹਨ।
ਉਨ੍ਹਾਂ ਸ਼ਹਿਰ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਇਸ ਮਹਾਨ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ।
ਇਸ ਮੌਕੇ ਤੇ ਪ੍ਰੀਸ਼ਦ ਦੇ ਖਜਾਨਚੀ ਸਤੀਸ਼ ਸਿੰਗਲਾ ,ਸ਼ਿਵ ਕਾਂਸਲ, ਜਸਵੰਤ ਰਾਏ ਸਿੰਗਲਾ, ਦੇਸ਼ਰਾਜ ਬਾਂਸਲ, ਵਿਨੋਦ ਗਰਗ, ਕ੍ਰਿਸ਼ਨ ਕੁਮਾਰ ਬੱਬੂ, ਰਾਜ ਕੁਮਾਰ ਕਾਂਸਲ, ਨਰੇਸ਼ ਕੁਮਾਰ, ਅਰੁਣ ਕੁਮਾਰ, ਸੁਰਿੰਦਰ ਬੱਬਲ,ਚੰਦਨ ਖਟਕ, ਰਜਿੰਦਰ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਮੌਜੂਦ ਸਨ।
Posted By SonyGoyal