ਬਠਿੰਡਾ ਦਿਹਾਤੀ 01ਮਈ (ਜਸਵੀਰ ਸਿੰਘ ਕਸਵ)
ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਮੌੜ,ਉ ਤਲਵੰਡੀ ਸਾਬੋ ਵੱਲੋਂ ਪ੍ਰਧਾਨ ਲਖਵੀਰ ਸਿੰਘ ਭਾਗੀਵਾਂਦਰ ਜੀ ਦੀ ਅਗਵਾਈ ਹੇਠ ਸ਼ਿਕਾਗੋ ਵਿਚ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਵਿਚ ਗੋਲੀਕਾਂਡ ਵਿਚ ਸ਼ਹੀਦ ਕੀਤੇ ਗਏ ਬੇਕਸੂਰ ਮਜ਼ਦੂਰਾਂ ਦੀ ਯਾਦ ਵਿਚ ਮਈ ਦਿਵਸ ਮਨਾਇਆ ਗਿਆ। ਪ੍ਰਧਾਨ ਲਖਵੀਰ ਸਿੰਘ ਜੀ ਨੇ ਦੱਸਿਆ ਕਿ ਵਰਲਡ ਲੇਬਰ ਡੇਅ ਪੂਰੀ ਦੁਨੀਆ ਵਿਚ ਮਜ਼ਦੂਰ ਲੋਕਾਂ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ। ਮਈ ਦਿਵਸ ਦੇ ਨਾਮ ਨਾਲ ਮਸ਼ਹੂਰ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1886 ਵਿਚ ਸ਼ਿਕਾਗੋ ਵਿਚ ਹੋਈ ਸੀ। ਕੰਮ ਲਈ ਨਿਰਧਾਰਤ ਘੰਟਿਆਂ ਦੀ ਮੰਗ ਕਾਰਨ ਮਜ਼ਦੂਰਾਂ ਨੇ ਇਕ ਵੱਡਾ ਅੰਦਲੋਨ ਚਲਾਇਆ ਸੀ ਅਤੇ ਇਸੇ ਅੰਦੋਲਨ ਤੋਂ ਮਜ਼ਦੂਰ ਦਿਵਸ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ। ਇਸ ਤਰ੍ਹਾਂ ਅਧਿਕਾਰਕ ਤੌਰ ‘ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ 1 ਮਈ 1886 ਨੂੰ ਹੋਈ। ਮਜ਼ਦੂਰਾਂ ਨੇ ਮਿਲ ਕੇ ਇਕ ਯੂਨੀਅਨ ਬਣਾਈ ਅਤੇ ਤੈਅ ਕੀਤਾ ਕਿ ਉਹ 8 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਨਗੇ। ਆਪਣੀ ਇਸ ਮੰਗ ਲਈ ਮਜ਼ਦੂਰਾਂ ਨੇ ਸ਼ਿਕਾਗੋ ਵਿਚ ਜ਼ੋਰਦਾਰ ਅੰਦੋਲਨ ਛੇੜ ਦਿੱਤਾ। ਇਸ ਅੰਦੋਲਨ ਦੇ ਸਿਲਸਿਲੇ ਵਿਚ ਮਜ਼ਦੂਰ ਹਾਲੇ ਹੜਤਾਲ ਕਰਨ ਦੀ ਸੋਚ ਰਹੇ ਸਨ ਕਿ ਸ਼ਿਕਾਗੋ ਵਿਚ ਉਨ੍ਹਾਂ ਦੇ ਧਰਨਾ ਸਥਲ ਨੇੜੇ ਬੰਬ ਧਮਾਕਾ ਹੋਇਆ। ਜਿਸ ਮਗਰੋਂ ਉੱਥੇ ਹਫੜਾ-ਦਫੜੀ ਮਚ ਗਈ ਅਤੇ ਪੁਲਸ ਨੇ ਗੋਲੀਬਾਰੀ ਕਰ ਦਿੱਤੀ। ਗੋਲੀਬਾਰੀ ਕਾਰਨ ਕਈ ਮਜ਼ਦੂਰ ਸ਼ਹੀਦ ਹੋ ਗਏ । ਇਸ ਘਟਨਾ ਵਿਚ 100 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ। ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਵਿਚ ਗੋਲੀਕਾਂਡ ਵਿਚ ਸ਼ਹੀਦ ਹੋਏ ਬੇਕਸੂਰ ਮਜ਼ਦੂਰਾਂ ਦੀ ਯਾਦ ਵਿਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਏ ਜਾਣ ਦਾ ਐਲਾਨ ਕੀਤਾ ਗਿਆ। ਇਸ ਸਮੇੰ ਸੂਬੇ ਦੇ ਆਗੂ ਬਰਲਾਜ ਸਿੰਘ ਮੌੜ ਜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਗੁਰਜੰਟ ਸਿੰਘ ਮੌੜ ਜੀ ਵੀ ਸ਼ਾਮਿਲ ਸਨ। ਇਸ ਮੌਕੇ ਸਮੂਹ ਤਲਵੰਡੀ ਸਾਬੋ ਦੇ ਮੁਲਾਜ਼ਮ ਸਾਥੀ ਵੀ ਮੌਜੂਦ ਸਨ।
Posted By SonyGoyal