ਬਰਨਾਲਾ, 01 ਮਈ (ਹਰਵਿੰਦਰ ਸਿੰਘ ਕਾਲਾ)
ਦਫਤਰੀ ਬਾਬੂ ਛੁੱਟੀ ਤੇ ਮਜਦੂਰ ਧਰਨੇ ਤੇ ਅਮਰੀਕਾ ਵਿੱਚ ਮਜਦੂਰਾ ਨੂੰ ਹੱਕ ਨਾ ਮਿਲਣ ਤੇ ਮਾਰ ਦਿੱਤੀਆ ਸੀ ਗੋਲੀਆਂ ਭਾਰਤ ਨੂੰ ਅਜ਼ਾਦ ਹੋਇਆ 77 ਵਰੇ ਹੋ ਗਏ ਹਨ ਉੱਚ ਵਰਗ ਅਤੇ ਮਜਦੂਰਾ ਦਾ ਪਾੜਾ ਜਿਊ ਦਾ ਤਿਊ ਹੈ ਹਜਾਰਾ ਰੁਪਏ ਦਿਹਾੜੀ ਲੈਣ ਵਾਲੇ ਅੱਜ ਮਈ ਦਿਵਸ ਦੀ ਛੁੱਟੀ ਦਾ ਲੁਤਫ ਉਠਾਅ ਰਹੇ ਹਨ ਕੁਝ ਸੌ ਰੁਪਏ ਦਿਹਾੜੀ ਲੈਣ ਵਾਲੇ ਦਿਹਾੜੀ ਲਗਾਉਣ ਗਏ ਹੋਏ ਹਨ। ਹੁਣ ਜੇਕਰ ਗੱਲ ਕਰੀਏ ਮਜਦੂਰਾ ਦੀ ਤਾ ਉਨਾ ਨੂੰ ਆਪਣੀ ਮਜਦੂਰੀ ਨਾਲ ਦੋ ਟਾਈਮ ਦੀ ਰੋਟੀ ਵੀ ਬਣਨੀ ਮੁਸਕਲ ਹੋ ਜਾਦੀ ਹੈ ਬਹੁਤੇ ਮਜਦੂਰਾ ਅਤੇ ਉਨਾ ਦੇ ਪਰਿਵਾਰਾ ਨੂੰ ਸਬਜੀ ਨਹੀ ਜੁੜਦੀ ਚਟਨੀ ਨਾਲ ਬਣਾਕੇ ਰੋਟੀ ਖਾਦੇ ਨੇ ਪਰ ਇਸ ਦੇ ਉਲਟ ਸਰਕਾਰੀ ਬਾਬੂ ਡਿਊਟੀ ਦਾ ਸਮਾ ਵੀ ਘੱਟ ਹੈ ਮਹੀਨੇ ਦੀਆਂ ਛੇ ਛੁੱਟੀਆਂ ਵੀ ਹਨ ਮਈ ਦਿਵਸ ਦੀ ਛੁੱਟੀ ਵੀ ਉਹਨਾ ਨੂੰ ਮਿਲਦੀ ਹੈ। ਪਰ ਅੱਜ ਸਾਰੇ ਮਜ਼ਦੂਰ ਆਪੋ ਆਪਣੀ ਦਿਹਾੜੀ ਗਏ ਨੇ ਜੇ ਨਾ ਜਾਣਗੇ ਤਾ ਆਥਣ ਦੀ ਰੋਟੀ ਮਿਲਣੀ ਮੁਸਕਲ ਹੋ ਜਾਵੇਗੀ। ਇਸ ਤੋ ਬਾਅਦ ਦ।ਜੇ ਗੱਲ ਕਰੀਏ ਕਾਰਪੋਰੇਟ ਘਰਾਣੇ ਦੀ ਉਹ ਘਰਾਣੇ ਮਜਦੂਰਾ ਤੋ 8 ਘੰਟੇ ਦੀ ਬਜਾਏ 12 ਘੰਟੇ ਕੰਮ ਲੈਦੇ ਹਨ ਜਿਨਾ ਦੀ ਸਾਰ ਲੈਣ ਵਾਲਾ ਕੋਈ ਨਹੀ ਫਿਰ ਇਸ ਮਜਦੂਰ ਦਿਵਸ ਨੂੰ ਮਜ਼ਦੂਰ ਦਿਵਸ ਕਿਵੇ ਆਖੀਏ ਸਰਕਾਰਾ ਭਾਵੇ ਮਜ਼ਦੂਰ ਦਿਵਸ ਦੀ ਛੁੱਟੀ ਕਰਕੇ ਮਜਦੂਰਾ ਉਤੇ ਇਕ ਅਹਿਸਾਨ ਕਰਦੀਆਂ ਹਨ ਪਰ ਇਹ ਛੁੱਟੀ ਦਾ ਅਸਲ ਮਜਦੂਰ ਨੂੰ ਕੋਈ ਫਾਇਦਾ ਨਹੀ ਹੁੰਦਾ ਹੈ।
Posted By SonyGoyal