ਬਟਾਲਾ 01 ਮਈ (ਬਾਣੀ ਨਿਊਜ਼)
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ ਮਈ ਦਿਵਸ ਦੇ ਸ਼ਹੀਦਾ ਦੀ ਯਾਦ ਵਿੱਚ ਆਪਣੇ ਦਫਤਰ ਨਜ਼ਦੀਕ ਡੀਲਕਸ ਪੁਲੀ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਅਤੇ ਸ਼ਹਿਰ ਅੰਦਰ ਮਿੱਡ ਡੇ ਮੀਲ ਬੀਬੀਆਂ,ਈਰਿਕਸਾ, ਵਰਕਰ, ਮਨਰੇਗਾ ਮਜ਼ਦੂਰਾਂ ਨੇ ਰੋਸ ਭਰਪੂਰ ਮਾਰਚ ਕੀਤਾ। ਇਸ ਮੌਕੇ ਸ਼ਹੀਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਮਾਝਾ ਜੋਨ ਇੰਚਾਰਜ ਮਨਜੀਤ ਰਾਜ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਮਜ਼ਦੂਰਾ ਦੀ ਸਮਾਜਿਕ ਸੁਰੱਖਿਆ ਦੀ ਗਰੰਟੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਰਕਾਰਾਂ ਮੇਹਨਤਕਸ਼ ਵਰਗ ਦੀ ਭਲਾਈ ਲਈ ਨੀਤੀਆਂ ਬਣਾਉਣ ਦੀ ਥਾਂ ਮਜ਼ਦੂਰ ਵਿਰੋਧੀ ਨੀਤੀਆਂ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਫੈਕਟਰੀਆਂ,ਭੱਠਿਆ, ਅੰਦਰ ਮਜ਼ਦੂਰਾ ਦੀ ਲੁੱਟ ਹੋ ਰਹੀ ਹੈ ਉਥੇ ਸਰਕਾਰੀ ਸਕੂਲਾਂ, ਹਸਪਤਾਲਾਂ, ਸਮੇਂਤ ਸਰੇ ਸਰਕਾਰੀ ਵਿਭਾਗਾਂ ਅੰਦਰ ਕਿਰਤ ਕਾਨੂੰਨਾਂ ਦੇ ਉਲਟ ਕਿਰਤ ਕਾਨੂੰਨਾਂ ਸਕੀਮ ਵਰਕਰਾਂ ਦੀ ਅੱਨੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਕੇ ਮਜ਼ਦੂਰਾ ਦੇ 8 ਘੰਟੇ ਕਾਨੂੰਨ ਦੀ ਥਾਂ ਕੰਮ ਘੰਟੇ 6 ਕੀਤੇ ਜਾਣ। ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦੇ ਸਾਰੇ ਸਕੀਮ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਮਿੱਡ ਡੇ ਮੀਲ ਵਰਕਰ ਯੂਨੀਅਨ ਦੇ ਸੂਬਾ ਆਗੂ ਸਤਿੰਦਰ ਕੌਰ ਬਟਾਲਾ, ਸਰੂਪ ਸਿੰਘ ਖਾਲਸਾ, ਦਲਵੀਰ ਸਿੰਘ ਭੱਟੀ, ਆਦਿ ਹਾਜ਼ਰ ਸਨ।
Posted By SonyGoyal