ਵਰਿੰਦਰ ਸਿੰਘ ਨੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ, ਡਾ ਪੂਨਾਮਪ੍ਰੀਤ ਕੌਰ ਨੇ ਉਪ ਮੰਡਲ ਮੈਜਿਸਟ੍ਰੇਟ ਤਪਾ ਵੱਜੋਂ ਅਹੁਦਾ ਸੰਭਾਲਿਆ
ਮਨਿੰਦਰ ਸਿੰਘ, ਤਪਾ/ਬਰਨਾਲਾ
5 ਫਰਵਰੀ ਲੈਫਟੀਨੈਂਟ ਕਰਨਲ ਸ ਮਨਜੀਤ ਸਿੰਘ ਚੀਮਾ (ਸੇਵਾ ਮੁਕਤ) ਨੇ ਅੱਜ ਵਧੀਕ ਡਿਪਟੀ ਕੰਮਿਸਨੇਰ (ਵਿਕਾਸ) ਬਰਨਾਲਾ ਵੱਜੋਂ ਆਪਣਾ ਅਹੁਦਾ ਸੰਭਾਲਿਆ।ਉਹ ਪਹਿਲਾਂ ਆਪਣੀਆਂ ਸੇਵਾਵਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਜੋਂ ਫਾਜ਼ਿਲਕਾ ਵਿਖੇ ਨਿਭਾਅ ਰਹੇ ਸਨ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਕਾਸ ਸਬੰਧੀ ਕਾਰਜਾਂ ਨੂੰ ਸਮੇਂ ਸਰ ਅਤੇ ਨਿਯਮਾਂ ਮੁਤਾਬਕ ਨੇਪਰੇ ਚਾੜ੍ਹਨ ਉੱਤੇ ਕੰਮ ਕੀਤਾ ਜਾਵੇਗਾ। ਸ਼੍ਰੀ ਵਰਿੰਦਰ ਸਿੰਘ ਨੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵੱਜੋਂ ਅਹੁਦਾ ਸੰਭਾਲਿਆ। ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਉਹ ਮੌੜ ਵਿਖੇ ਉਪ ਮੰਡਲ ਮੈਜਿਸਟ੍ਰੇਟ ਵੱਜੋਂ ਤਾਇਨਾਤ ਸਨ। ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਦਫਤਰ ਦੇ ਸਟਾਫ ਨਾਲ ਬੈਠਕ ਕੀਤੇ ਅਤੇ ਕੰਮਾਂ ਨੂੰ ਨਬੇੜਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ।
ਇਸੇ ਤਰ੍ਹਾਂ ਡਾ ਪੂਨਮਪ੍ਰੀਤ ਕੌਰ ਨੇ ਅੱਜ ਤਪਾ ਵਿਖੇ ਉਪ ਮੰਡਲ ਮੈਜਿਸਟ੍ਰੇਟ ਵੱਜੋਂ ਅਜੁਦਾ ਸੰਭਾਲਿਆ। ਤਪਾ ਵਿਖੇ ਤਾਇਨਾਤੀ ਤੋਂ ਪਹਿਲਾਂ ਉਹ ਉਪ ਮੰਡਲ ਮੈਜਿਸਟ੍ਰੇਟ ਪਾਇਲ ਵੱਜੋਂ ਤਾਇਨਾਤ ਸਨ। ਉਨ੍ਹਾਂ ਨੇ ਵੀ ਅਹੁਦਾ ਸੰਭਾਲਣ ਤੋਂ ਬਾਅਦ ਦਫਤਰ ਦੇ ਸਟਾਫ ਨਾਲ ਬੈਠਕ ਕੀਤੀ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ।
Indian News Factory Punjab