ਬਠਿੰਡਾ, 22 ਮਾਈ (ਜਸਵੀਰ ਸਿੰਘ)
ਪੁਲਸ ਦੀ ਢਿੱਲੀ ਕਾਰਗੁਜਾਰੀ ਸਦਕਾ ਕਲੋਨੀ ਵਾਸੀ ਸ਼ਨੀ ਵਾਰ ਨੂੰ ਘੇਰਨਗੇ ਕੈਨਾਲ ਕਲੋਨੀ ਥਾਣਾ ਬਠਿੰਡਾ ਦੇ ਨੰਨੀ ਛਾਂ ਚੌਕ ਨਜਦੀਕ ਬਣੀ ਸਨਸਿਟੀ ਇਨਕਲੇਵ ‘ਚ ਪਿਛਲੇ ਦਿਨੀ ਕਲੋਨੀ ਦੀ ਹੀ ਇਕ ਔਰਤ ਵੱਲੋਂ ਜਿੱਥੇ ਪਾਰਕ ‘ਚ ਬੈਠੇ ਇਕ ਨੌਜਵਾਨ ਦੇ ਮੋਬਾਇਲ ਦੀ ਲੁੱਟ ਕਰ ਲਈ ਗਈ ਉੱਥੇ ਪਾਰਕ ਚ ਬੈਠੇ ਦੂਸਰੇ ਲੋਕਾਂ ਨੂੰ ਵੀ ਜਾਤੀ ਸੂਚਕ ਸ਼ਬਦ ਬੋਲੇ ਗਏ।
ਇਸ ਮਾਮਲੇ ‘ਚ ਉਕਤ ਔਰਤ ਵਿਰੁੱਧ ਕਲੋਨੀ ਵਾਸੀਆਂ ਵੱਲੋਂ ਪਹਿਲਾ ਥਾਣਾ ਕੈਨਲ ਕਲੋਨੀ ‘ਚ ਲਿਖਤੀ ਸਕਾਇਤ ਕੀਤੀ ਗਈ, ਕਾਰਵਾਈ ਨਾ ਕਰਨ ਤੇ ਜ਼ਿਲ੍ਹਾ ਕਪਤਾਨ ਨੂੰ ਵੀ ਲਿਖਤੀ ਸ਼ਕਾਇਤ ਕੀਤੀ ਗਈ ਪ੍ਰੰਤੂ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ।
ਪੁਲਸ ਦੀ ਢਿੱਲੀ ਕਾਰਗੁਜਾਰੀ ਸਦਕਾ ਸਮੂਹ ਕਲੋਨੀ ਵਾਸੀਆਂ ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਕਲੋਨੀ ਵਾਸੀਆਂ ਵੱਲੋਂ ਸ਼ਨੀਵਾਰ ਨੂੰ ਥਾਣਾ ਕੈਨਾਲ ਕਲੋਨੀ ਘੇਰਨ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਕਲੋਨੀ ਪ੍ਰਧਾਨ ਮਨਜੀਤ ਸਿੰਘ ਤੇ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕੇ ਕਲੋਨੀ ਵਾਸੀ ਪਿਛਲੇ ਲੰਬੇ ਸਮੇਂ ਤੋਂ ਸ਼ਾਂਤੀਪੂਰਵਕ ਤਰੀਕੇ ਨਾਲ ਇਕ ਪਰਿਵਾਰ ਦੇ ਤੌਰ ਤੇ ਰਹਿ ਰਹੇ ਹਾਨ ਪ੍ਰੰਤੂ 12 ਮਾਈ ਨੂੰ ਸ਼ਾਮ ਸਮੇਂ ਕਲੋਨੀ ਦੇ ਕੁੱਝ ਨਿਵਾਸੀ ਸਮੇਤ ਔਰਤਾਂ ਪਾਰਕ ਵਿਚ ਬੈਠੇ ਸਨ ਅਤੇ ਕੁੱਝ ਛੋਟੇ ਬੱਚੇ ਖੇਡ ਰਹੇ ਸਨ।
ਉਕਤ ਔਰਤ ਵੱਲੋਂ ਪਾਰਕ ਵਿਚ ਆ ਕੇ ਬੱਚਿਆ ਨੂੰ ਖੇਡਣ ਤੋਂ ਰੋਕਿਆ ਅਤੇ ਪਾਰਕ ‘ਚ ਬੈਠੀਆਂ ਔਰਤਾਂ, ਬਜ਼ੁਰਗਾਂ ਨੂੰ ਇਹ ਕਹਿੰਦੇ ਹੋਏ ਪਾਰਕ ਵਿੱਚੋਂ ਬਾਹਰ ਜਾਣ ਲਈ ਕਿਹਾ ਕਿ ਇਹ ਪਾਰਕ ਉਨ੍ਹਾਂ ਦੀ ਨਿੱਜੀ ਮਲਕੀਅਤ ਹੈ।
ਉਕਤ ਔਰਤ ਵੱਲੋਂ ਖੇਡ ਰਹੇ ਛੋਟੇ ਬੱਚਿਆਂ ਦੇ ਜਬਰਦਸਤੀ ਕੀਮਤੀ ਮੋਬਾਇਲ ਫੋਨ ਖੋਹ ਲਏ।
ਕਲੋਨੀ ਵਾਸੀ ਔਰਤਾਂ ਅਤੇ ਦੂਸਰੇ ਲੋਕਾਂ ਵੱਲੋਂ ਇਸ ਦਾ ਵਿਰੋਧ ਕਰਨ ਤੇ ਉਨ੍ਹਾਂ ਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ।
ਉਕਤ ਔਰਤ ਨੇ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਬੱਚਿਆਂ ਨੂੰ ਪਾਰਕ ਵਿਚ ਖੇਡਣ ਨਹੀਂ ਦੇਵੇਗੀ, ਜੇਕਰ ਬੱਚੇ ਪਾਰਕ ਵਿਚ ਖੇਡਣਗੇ ਤਾਂ ਉਹ ਇਸ ਦਾ ਅੰਜਾਮ ਭੁਗਣ ਲਈ ਤਿਆਰ ਰਹਿਣ, ਉਸ ਨੇ ਪਾਰਕ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ ਤੇ ਮੁੜ ਪਾਰਕ ਵਿੱਚ ਨਾਂ ਵੜਣ ਦੀ ਧਮਕੀ ਦਿੱਤੀ।
ਉਨ੍ਹਾਂ ਦੱਸਿਆ ਕੇ ਉਕਤ ਔਰਤ ਦੀ ਸਪੋਰਟ ਉਸ ਦੇ ਪਿਤਾ ਵੱਲੋਂ ਕੀਤੀ ਗਈ।
ਉਕਤ ਮਹਿਲਾ ਅਤੇ ਉਸ ਦੇ ਪਿਤਾ ਦੇ ਅਜਿਹੇ ਵਿਵਹਾਰ ਤੋਂ ਕਲੋਨੀ ਵਾਸੀ ਖ਼ੌਫ਼ਜਦਾ ਹਨ ਅਤੇ ਕਲੋਨੀ ਦੀ ਸ਼ਾਂਤੀ ਲਗਾਤਾਰ ਭੰਗ ਹੋ ਰਹੀ ਹੈ।
ਇਸ ਲਈ ਉਕਤ ਮਹਿਲਾ ਅਤੇ ਉਸ ਦੇ ਪਿਤਾ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕਲੋਨੀ ਪ੍ਰਧਾਨ ਮਨਜੀਤ ਸਿੰਘ, ਸਾਬਕਾ ਫੌਜੀ ਭਿੰਦਰ ਸਿੰਘ, ਜੋਗਿੰਦਰ ਸਿੰਘ, ਐਡਵੋਕੇਟ ਅਮਨਦੀਪ ਸਿੰਘ ਧਾਲੀਵਾਲ, ਮਨਦੀਪ ਸਿੰਘ ਤੋਂ ਇਲਾਵਾ ਦੂਸਰੇ ਕਲੋਨੀ ਵਾਸੀ ਮੌਜੂਦ ਸਨ।
Posted By SonyGoyal