ਮਨਿੰਦਰ ਸਿੰਘ, ਬਰਨਾਲਾ 

ਅਤੰਕੀਆਂ ਵੱਲੋਂ ਪਹਿਲਗਾਮ ਚ ਘੁੰਮਣ ਗਏ ਸੈਲਾਨੀਆਂ ਉੱਤੇ ਹੋਈ ਘਟਨਾ ਜਿਸਨੇ ਕੁੱਲ ਜਹਾਨ ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਭਾਰਤੀ ਖੂਫੀਆ ਏਜੰਸੀਆਂ ਵੱਲੋਂ ਇਸ ਦੀ ਜੜ ਤੱਕ ਪਹੁੰਚਿਆ ਗਿਆ ਤਾਂ ਸਿੱਧੇ ਤੌਰ ਤੇ ਇਸ ਹਮਲੇ ਦੇ ਕਨੈਕਸ਼ਨ, ਇਸ ਦੀਆਂ ਤਾਰਾਂ ਲਾਗਲੇ ਦੇਸ਼ “ਪਾਕਿਸਤਾਨ” ਨਾਲ ਜੁੜੀਆਂ ਹੋਈਆਂ ਮਿਲੀਆਂ।

ਭਾਰਤ ਸਰਕਾਰ ਨੇ ਪਹਿਲਗਾਮ ਹਮਲੇ ਤੋਂ ਕੁਝ ਦਿਨਾਂ ਬਾਅਦ ਹੀ ਇਹ ਸਪਸ਼ਟੀਕਰਨ ਦੇ ਦਿੱਤਾ ਕਿ ਇਸ ਦੇ ਪਿੱਛੇ ਸਿੱਧੇ ਤੌਰ ਤੇ ਪਾਕਿਸਤਾਨ ਦਾ ਹੱਥ ਹੈ।

ਭਾਰਤ ‘ਚ ਰਹਿਣ ਵਾਲੇ ਭਾਵੇਂ ਉਹ ਕਿਸੇ ਵੀ ਜਾਤ ਧਰਮ ਨਾਲ ਸਬੰਧ ਰੱਖਦਾ ਹੋਵੇ, ਇਸ ਘਟਨਾ ਦੀ ਰੱਜ ਕੇ ਨਿੰਦਿਆ ਕੀਤੀ ਗਈ।

ਇਸ ਘਟਨਾ ਚ ਹਲਾਕ ਹੋਣ ਵਾਲੇ 24 ਹਿੰਦੁਸਤਾਨੀ ਅਤੇ ਇੱਕ ਨੇਪਾਲੀ ਵਿਅਕਤੀ ਵੀ ਸ਼ਾਮਿਲ ਸੀ।

ਜਿਵੇਂ ਹੀ ਪਾਕਿਸਤਾਨ ਦਾ ਨਾਮ ਇਸ ਘਟਨਾ ਚ ਆਇਆ ਤਾਂ ਕੁੱਲ ਹਿੰਦਸਤਾਨ ਦੀ ਇੱਕੋ ਹੀ ਮੰਗ ਆਈ ਕੇ

 ਹੋਰ ਨਹੀਂ ਸ਼ਹਿਣਾ, “ਪਾਕਿਸਤਾਨ ਨੂੰ ਮਜਾ ਚਖਾ ਕੇ ਰਹਿਣਾ। 

ਪਾਕਿਸਤਾਨ ਖਿਲਾਫ ਦੇਸ਼ ਭਰ ਚ ਨਫਰਤ ਦਾ ਬਲਬਲਾ ਇਸ ਤਰਾਂ ਭਰ ਗਿਆ “ਕਿ ਜੇਕਰ ਤੁਰੰਤ ਐਕਸ਼ਨ ਨਾ ਲਿਆ ਜਾਂਦਾ ਤਾਂ ਇਹ ਆਪਣੇ ਹੀ ਮੁਲਕ “ਚ ਫਟੇਗਾ ਅਤੇ ਆਪਣੀਆਂ ਹੀ ਸਰਕਾਰਾਂ ਨੂੰ ਡੇਗ ਦੇਵੇਗਾ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਵੱਲੋਂ ਇੱਕ ਆਪਰੇਸ਼ਨ ਸ਼ੁਰੂ ਕੀਤਾ ਗਿਆ, ਜਿਸ ਦਾ ਨਾਮ ਸੰਦੂਰ ਰੱਖਿਆ ਗਿਆ।

ਆਪਰੇਸ਼ਨ ਦਾ ਨਾਮ ਸੰਦੂਰ ਰੱਖਣ ਪਿੱਛੇ ਇੱਕ ਹੀ ਕਾਰਨ ਸੀ ਕੇ ਜਿਸ ਤਰ੍ਹਾਂ ਸੰਦੂਰ ਦੇਖ ਕੇ ਧਰਮ ਦੇ ਨਾਮ ਤੇ ਲੋਕਾਂ ਨੂੰ ਕਤਲੇਆਮ ਕੀਤਾ ਗਿਆ।

ਉਹਨਾਂ ਪਰਿਵਾਰਾਂ ਦੇ ਦਿਲ ਦੇ ਸਕੂਨ ਲਈ ਭਾਰਤ ਸਰਕਾਰ ਵੱਲੋਂ ਏਅਰ ਸਟਰਾਈਕ ਕੀਤੀ ਗਈ ਅਤੇ ਪਾਕਿਸਤਾਨੀ ਅਤੰਕੀਆਂ ਦੇ ਨੌ ਵੱਖ ਵੱਖ ਅੱਡਿਆਂ ਨੂੰ ਨਿਸਤੋ ਨਾਬੂਤ ਕੀਤਾ ਗਿਆ। 

ਬੇਸ਼ੱਕ ਜਿਸ ਪਰਿਵਾਰ ਦੇ ਬੱਚੇ, ਮੈਂਬਰ, ਭਰਾ ਪਿਓ ਇਸ ਜੱਗ ਨੂੰ ਅਲਵਿਦਾ ਕਹਿ ਗਏ ਉਹ ਵਾਪਸ ਨਹੀਂ ਆ ਸਕਦੇ ਪਰੰਤੂ ਭਾਰਤੀ ਸਰਕਾਰ ਨੇ ਉਹਨਾਂ ਦੇ ਦਿਲਾਂ ਵਿੱਚ ਬਲ ਰਹੀ ਬਦਲੇ ਦੀ ਅੱਗ ਨੂੰ ਠੰਡਾ ਕਰਨ ਲਈ ਆਪਰੇਸ਼ਨ ਸੰਦੂਰ ਕਰਕੇ ‘ਉਹਨਾਂ ਦੇ ਦਿਲ ਦੇ ਕੁਝ ਨਾ ਕੁਝ ਬਲਬਲੇ ਤਾਂ ਜਰੂਰ ਠੰਡੇ ਕੀਤੇ ਹਨ। 

ਹੱਥ ਨਾ ਪਹੁੰਚੇ ਥੂ ਕੋਡੀ” ਵਾਂਗ ਪਾਕਿਸਤਾਨ ਵੱਲੋਂ ਪੂਚ ਵਿਖੇ ਗੋਲਾਬਾਰੀ ਆਦ ਕਰਕੇ ਫਿਰ ਤੋਂ ਇੱਕ ਵਾਰੀ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਇਸ ਨਿਸ਼ਾਨੇ ਚ ਹਿੰਦੁਸਤਾਨ ਦੇ ਸੱਤ ਮੁਸਲਮਾਨਾਂ ਦੇ ਪਰਿਵਾਰ ਅਤੇ ਤਿੰਨ ਸਿੱਖ ਪਰਿਵਾਰਾਂ ਚ ਸੋਗ ਦੀ ਲਹਿਰ ਫੈਲ ਗਈ।

ਭਾਰਤੀ ਸਰਕਾਰਾਂ ਨੇ ਇੱਕ ਵਾਰੀ ਇਹ ਗੱਲ ਜਰੂਰ ਸਾਬਤ ਕੀਤੀ ਹੈ ਕਿ ਜੇਕਰ ਉਨਾਂ ਦੇ ਦੇਸ਼ ਅਤੇ ਉਹਨਾਂ ਦੇ ਲੋਕਾਂ ਵੱਲ ਕੋਈ ਅੱਖ ਚੁੱਕ ਕੇ ਵੇਖੇਗਾ ਤਾਂ ਉਹ ਹੋਰ ਚੁੱਪ ਨਹੀਂ ਬੈਠਣਗੇ, ਅਤੇ ਫੌਰੀ ਤੌਰ ਤੇ ਕਾਰਵਾਈ ਵਜੋਂ ਇਸ ਦਾ ਜਵਾਬ ਜਰੂਰ ਦਿੱਤਾ ਜਾਵੇਗਾ।

Posted By SonyGoyal

Leave a Reply

Your email address will not be published. Required fields are marked *