ਧੜਾ ਧੜ ਰੱਖੇ ਜਾ ਰਹੇ ਕੰਮਾ ਦੇ ਨੀਹ ਪੱਥਰ, ਕਈ ਰੁਸਿਆ ਨੂੰ ਮਨਾਉਣ ਦੀ ਮੁਹਿਮ ਚਾਲੂ
ਮਨਿੰਦਰ ਸਿੰਘ,ਬਰਨਾਲਾ
3 ਮਾਰਚ ਬਰਨਾਲਾ ਦੇਸ ਦੀ 18 ਵੀਂ ਲੋਕ ਸਭਾ ਚੋਣ ਲਈ ਜਿੱਥੇ ਦੇਸ ਭਰ ਅੰਦਰ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਅਤੇ ਇਹਨਾ ਚੋਣਾ ਨੂੰ ਲੈ ਕਿ ਇਸੇ ਮਹੀਨੇ ‘ਜਾਣੀ’ ਕਿ ਮਾਰਚ ਦੇ ਅੱਧ ਤੱਕ ਦੇਸ ਦੇ ਚੋਣ ਕਮਿਸ਼ਨ ਵੱਲੋਂ ਚੋਣਾ ਦਾ ਐਲਾਨ ਕਰਦਿਆਂ ਚੋਣ ਜ਼ਾਬਤਾ ਲੱਗਣ ਦੇ ਚਰਚੇ ਹਨ। ਲੋਕ ਸਭਾ ਚੋਣਾ ਨੂੰ ਲੈ ਕੇ ਦਿੱਲੀ ਅੰਦਰ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਸਿਆਸੀ ਤਖ਼ਤ ਤੇ ਕਾਬਜ਼ ਧਿਰ ਆਮ ਆਦਮੀ ਪਾਰਟੀ ਵਲੋਂ ਸਭ ਤੋਂ ਪਹਿਲਾਂ ਪਹਿਲ ਕਰਦਿਆਂ ਉਮੀਦਵਾਰਾਂ ਨੂੰ ਅੰਦਰਖਾਤੇ ਥਾਪੜਾ ਦੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਭਾਵੇਂ ਕਿ ਪੰਜਾਬ ਅੰਦਰ ਸਤਾ ਤੇ ਕਾਬਜ਼ ਹੋਣ ਤੇ ਚਲਦਿਆਂ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਲਈ ਹਰ ਸੀਟ ਤੇ ਦੋ-ਤਿੰਨ ਆਗੂਆਂ ਵਲੋਂ ਆਪੋ – ਆਪਣੀ ਦਾਅਵੇਦਾਰੀ ਰੱਖੀ ਜਾ ਰਹੀ ਹੈ।
ਪਰ ਬਦਲਾਅ ਦੇ ਨਾਅਰੇ ਤਹਿਤ ਆਪ ਮੁਹਾਰੇ ਪਈ ਵੋਟ ਤੇ ਚੱਲਦਿਆਂ ਬੀਤੇ ਲੰਮੇਂ ਅਰਸੇ ਤੋਂ ਪੰਜਾਬ ਦੀ ਸਿਆਸਤ ਤੇ ਕਾਬਜ਼ ਧਿਰਾਂ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਸਤਾ ਹਥਿਆਉਣ ਵਿੱਚ ਤਾਂ ਕਾਮਯਾਬ ਰਹੀ।ਪਰ ਸਰਕਾਰ ਦੇ ਬਾਵਜੂਦ ਹੋਰਨਾਂ ਸਿਆਸੀ ਪਾਰਟੀਆਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਅਜੇ ਤੱਕ ਆਪਣਾ ਮਜਬੂਤ ਕੇਡਰ ਸਥਾਪਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ।
ਸਿਰ ਤੇ ਖੜੀਆਂ ਲੋਕ ਸਭਾ ਚੋਣਾਂ ਨੂੰ ਸਾਰੀਆਂ ਹੀ ਸਿਆਸੀ ਧਿਰਾਂ ‘ਕਰੋ ਜਾਂ ਮਰੋ’ ਦੀ ਨੀਤੀ ਤਹਿਤ ਚੋਣਾਂ ਲੜਨ ਦੇ ਮੂੜ ਵਿੱਚ ਦਿਖ ਰਹੀਆਂ ਹਨ। ਹੋਰਨਾ ਪਾਰਟੀਆਂ ਵਲੋਂ ਹਰ ਸੀਟ ਤੋਂ ਉਤਾਰੇ ਜਾ ਦਿਗਜ਼ ਨੇਤਾਵਾਂ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀਆਂ ਲਗਭਗ 5 ਸੀਟਾਂ ਤੋਂ ਕੈਬਨਿਟ ਮੰਤਰੀਆਂ ਨੂੰ ਉਮੀਦਵਾਰ ਬਣਾਏ ਜਾਣ ਦੇ ਚਰਚੇ ਸਿਖਰਾਂ ਤੇ ਹਨ। ਬਹੁਤ ਹੀ ਆਲਾ-ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਪਟਿਆਲਾ ਤੋਂ ਚੇਤਨ ਸਿੰਘ ਜੌੜੇ ਮਾਜਰਾ, ਫਰੀਦਕੋਟ ਤੋਂ ਬੀਬੀ ਬਲਜੀਤ ਕੌਰ ਅਤੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀ ਚਰਚਾ ਹੈ।
ਬਰਨਾਲਾ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹੋ ਸਕਦੇ ਨੇ ਕਰਮਜੀਤ ਅਨਮੋਲ – ਸੂਤਰ
ਕੈਬਨਿਟ ਮੰਤਰੀ ਬਣਦਿਆਂ ਹੀ ਨੰਬਰ ਬਦਲ ਗਏ ਮੀਤ ਵਰਗੇ- ਪਾਰਟੀ ਵਰਕਰ
ਮਾਰਚ 2022 ਚ ਸਹੁੰ ਚੱਕ ਕੈਬਨਿਟ ਮੰਤਰੀ ਬਣਦਿਆਂ ਹੀ ਆਪਣਾ ਮੋਬਾਇਲ ਨੰਬਰ ਬਦਲ ਕੇ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਨਿੱਜੀ ਹਲਕੇ ਤੋਂ ਚੰਡੀਗੜ੍ਹ ਜਾਣ ਕਾਰਨ ਕਈ ਪਾਰਟੀ ਵਰਕਰਾ ਚ ਇਸ ਗੱਲ ਦਾ ਰੋਸ ਵੇਖਣ ਨੂੰ ਮਿਲਿਆ ਕੇ ਮੀਤ ਹੇਅਰ ਵੱਲੋਂ ਵਰਕਰਾ ਦੇ ਚੱਕਣੇ ਛੱਡ ਦਿਤੇ ਗਏ ਐੱਚਐੱਨ ਕਈਆਂ ਨੂੰ ਨਵੇ ਗੁਰੇਜ਼ ਰੱਖਿਆ।
ਮੰਤਰੀ ਸਾਬ੍ਹ ਵਲੋਂ ਆਪਣਾ ਨਿੱਜੀ ਮੋਬਾਈਲ ਨੰਬਰ ਬਦਲ ਲੈਣ ਅਤੇ ਨਵਾਂ ਨੰਬਰ ਆਮ ਵਰਕਰਾਂ ਤੋਂ ਛੁਪਾ ਕੇ ਰੱਖਣ ਤੋਂ ਬਾਅਦ ਆਮ ਵਰਕਰਾਂ ਤੋਂ ਇਲਾਵਾ ਬਹੁਤ ਸਾਰੇ ਖ਼ਾਸ ਵਰਕਰ ਵੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਨਰਾਜ਼ ਹੋ ਕੇ ਪਾਰਟੀ ਗਤੀਵਿਧੀਆਂ ਤੋਂ ਤੋਂ ਦੂਰ ਹੋ ਆਪਣੇ ਆਪਣੇ ਕੰਮਾਂ ਚ ਮਸ਼ਰੂਫ ਹੋ ਗਏ ।
ਪਾਰਟੀ ਤੋਂ ਖਫ਼ਾ ਲੋਕਾਂ ਨੇ ਬਰਨਾਲਾ/ਸੰਗਰੂਰ ਦੀਆਂ ਵੋਟਾਂ ਚ ਦਿਖਾ ਦਿੱਤਾ ਚੱਟ
ਮੰਤਰੀ ਸਾਬ੍ਹ ਦੇ ਉਕਤ ਰਵੱਈਏ ਨੂੰ ਦੇਖਦਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਝ ਮਹੀਨੇ ਬਾਅਦ ਹੋਈ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਚ ਹਲਕੇ ਦੇ ਲੋਕਾਂ ਨੇ ਧੋਬੀ ਪਟੜਾ ਮਾਰ ਦਿੱਤਾ। ਕੁੱਝ ਸਮਾਂ ਲੰਘਿਆ ਤਾਂ ਇੱਕ ਤੋਂ ਬਾਅਦ ਇੱਕ -ਇੱਕ ਕਰਕੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਹਿਮ ਮਹਿਕਮੇ ਵਾਪਿਸ ਲੈ ਗਏ। ਇਸ ਸਭ ਤੋਂ ਬਾਅਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੁਝ ਸਮਾਂ ਪਹਿਲਾਂ ਇੱਕ ਦਮ ਬਰਨਾਲਾ ਹਲਕੇ ਅੰਦਰ ਆਪਣੀ ਸਰਗਰਮੀਆਂ ਫਿਰ ਵਧਾ ਦਿੱਤੀਆਂ।
ਸੰਗਰੂਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਸਨ ਅਤੇ ਕੁਝ ਸਮਾਂ ਪਹਿਲਾਂ ਤੱਕ ਉਹਨਾ ਨੂੰ ਪਾਰਟੀ ਵਲੋਂ ਟਿਕਟ ਦਾ ਭਰੋਸਾ ਦੇਣ ਦੇ ਚਰਚੇ ਵੀ ਸੁਣਨ ਮਿਲਦੇ ਰਹੇ। ਗੁਰਦੀਪ ਸਿੰਘ ਬਾਠ ਵਲੋਂ ਆਪਣੀਆਂ ਸਿਆਸੀ ਸਰਗਰਮੀਆਂ ਵੀ ਤੇਜ ਕੀਤੀਆਂ ਹੋਈਆਂ ਸਨ। ਇਹ ਵੀ ਪਤਾ ਲੱਗਾ ਹੈ ਕਿ 2022 ਦੀ ਜ਼ਿਮਨੀ ਚੋਣ ਸਮੇਂ ਵੀ ਪਾਰਟੀ ਵਲੋਂ ਗੁਰਦੀਪ ਸਿੰਘ ਬਾਠ ਨੂੰ ਚੋਣ ਲੜਾਏ ਜਾਣ ਦੀ ਵਿਚਾਰ ਕੀਤੀ ਗਈ ਸੀ, ਪਰ ਐਨ ਮੌਕੇ ਤੇ ਆ ਕਿ ਕਿਸੇ ਆਪਣੇ ਵਲੋਂ ਹੀ ਮਾਰੀ ਟਿਪਕਾਰ ਕਾਰਨ ਆਮ ਆਦਮੀ ਪਾਰਟੀ ਵਲੋਂ ਗੁਰਦੀਪ ਸਿੰਘ ਬਾਠ ਦੀ ਥਾਂ ਗੁਰਮੇਲ ਸਿੰਘ ਘਰਾਚੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਕਰਮਜੀਤ ਅਨਮੋਲ ਵਲੋਂ ਹਾਈਕਮਾਂਡ ਕੋਲੋਂ ਟਿਕਟ ਦਾ ਭਰੋਸਾ ਮਿਲਣ ਦੀ ਗੱਲ ਕਹਿ ਕੇ ਹਲਕੇ ਦੇ ਵਰਕਰਾਂ ਕੋਲ ਜਾ ਰਾਬਤਾ ਵੀ ਬਣਾਇਆ ਗਿਆ। ਪਰ ਤਾਜ਼ਾ ਰਿਪੋਰਟਾਂ ਅਨੁਸਾਰ ਪਾਰਟੀ ਹਾਈਕਮਾਂਡ ਵਲੋਂ ਭਾਜਪਾ- ਸ੍ਰੋਮਣੀ ਅਕਾਲੀ ਦਲ (ਸ) ਦੇ ਪਰਮਿੰਦਰ ਸਿੰਘ ਢੀਂਡਸਾ, ਮੌਜੂਦ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਅਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਆਦਿ ਦੇ ਮੁਕਾਬਲੇ ਵੱਡੇ ਚੇਹਰੇ ਦੇ ਰੂਪ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਦੇ ਰੂਪ ਵਿੱਚ ਥਾਪੜਾ ਦੇ ਦਿੱਤਾ ਗਿਆ ਹੈ।