ਬਰਨਾਲਾ 17 ਮਾਰਚ ( ਸੋਨੀ ਗੋਇਲ,) 

ਸਥਾਨਕ ਬੱਸ ਸਟੈਂਡ ਬਰਨਾਲਾ ਅੱਡੇ ਦੀ ਪੁਲਿਸ ਚੌਂਕੀ ਤੋਂ ਕੁਝ ਹੀ ਕਦਮਾਂ ਦੂਰੀ ਤੇ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਤਹਿਸੀਲਦਾਰ ਦੀ ਕੁੱਟ ਮਾਰਦਾ ਮਾਮਲਾ ਸਾਹਮਣੇ ਆਇਆ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਡੀਪੂ ਦੀ ਪੀਆਰਟੀਸੀ ਬੱਸ ਦੇ ਕੰਡਕਟਰ ਤਹਿਸੀਲਦਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੱਸ ਸਵੇਰੇ ਜੈਤੋ ਤੋਂ ਚੱਲ ਕੇ ਵਾਇਆ ਬਰਨਾਲਾ ਚੰਡੀਗੜ੍ਹ ਜਾਂਦੀ ਹੈ।

ਉਹਨਾਂ ਦੱਸਿਆ ਕਿ ਜਦ ਉਹ ਬਰਨਾਲਾ ਬੱਸ ਅੱਡੇ ਤੇ ਸ਼ਾਮ ਕਰੀਬ ਪੰਜ ਕੁ ਵਜੇ ਪਹੁੰਚੇ ਤਾਂ ਫਰੀਦਕੋਟ ਕਾਊਂਟਰ ਤੇ ਡਰਾਈਵਰ ਬੱਸ ਲਗਾ ਕੇ ਬਾਥਰੂਮ ਚਲਾ ਗਿਆ ਅਤੇ ਇਸ ਦੌਰਾਨ ਤਹਿਸੀਲਦਾਰ ਸਵਾਰੀਆਂ ਦੀਆਂ ਟਿਕਟਾਂ ਕੱਟਣ ਲੱਗ ਗਿਆ।

ਇਸ ਦੇ ਨਾਲ ਹੀ ਬੱਸ ਵਿੱਚ ਇੱਕ ਨੌਜਵਾਨ ਜੋ ਪਿਛਲੀ ਤਾਕੀ ਰਾਹੀਂ ਬੱਸ ਵਿੱਚ ਸਵਾਰ ਹੋਇਆ।

ਨੌਜਵਾਨ ਪਿਛਲੀ ਤਾਕਤੀ ਦਾਖਲ ਹੋਇਆ ਅਤੇ ਹੱਥ ਵਿੱਚ ਇੱਕ ਬੈਗ ਫੜ ਕੇ ਅਗਲੀ ਤਾਕੀ ਉਤਰਨ ਲੱਗਿਆ ਤੇ ਪਿੱਛੋਂ ਸਵਾਰੀ ਵੱਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਸਾਡਾ ਬੈਗ ਲੈ ਕੇ ਭੱਜ ਰਿਹਾ ਹੈ।

ਕੰਡਕਟਰ ਨੇ ਕਿਹਾ ਕਿ ਸ਼ੋਰ ਸ਼ਰਾਬਾ ਸੁਣਦਿਆਂ ਸਾਰ ਹੀ ਉਸਨੇ ਉਸ ਨੌਜਵਾਨ ਨੂੰ ਫੜ ਲਿਆ।

ਜਿਵੇਂ ਹੀ ਕੰਡਕਟਰ ਨੇ ਉਸ ਨੌਜਵਾਨ ਨੂੰ ਫੜਿਆ ਤਾਂ ਉਸਦਾ ਇੱਕ ਹੋਰ ਸਾਥੀ ਜੋ ਅਗਲੀ ਤਾਕੀ ਰਾਹੀਂ ਬੱਸ ਵਿੱਚ ਵੜ ਗਿਆ ਅਤੇ ਕੰਡਕਟਰ ਦੇ ਹੱਥ ਵਿੱਚ ਫੜੇ ਪੈਸੇ ਵਾਲੇ ਝੋਲੇ ਨੂੰ ਖੋਣ ਦੀ ਕੋਸ਼ਿਸ਼ ਕਰਨ ਲੱਗਿਆ।

ਬਸ ਕੰਡਕਟਰ ਤਹਿਸੀਲਦਾਰ ਸਿੰਘ ਨੇ ਦੱਸਿਆ ਕਿ ਓਹ ਸਮਝ ਆ ਗਿਆ ਕਿ ਇਹ ਉਸ ਕੋਲੋਂ ਲੁੱਟ ਕਰਨ ਆਏ ਹਨ।

ਪੂਰੇ ਦਿਨ ਦੀ ਮਿਹਨਤ ਨਾਲ ਕਮਾਏ ਸਰਕਾਰ ਦੇ ਪੈਸੇ ਬਚਾਉਣ ਲਈ ਬੱਸ ਕੰਡਕਟਰ ਨੇ ਦਲੇਰੀ ਨਾਲ ਉਹਨਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਇੱਕ ਆਨਸਰ ਨੂੰ ਉਸਨੇ ਮਜਬੂਤੀ ਨਾਲ ਫੜ ਲਿਆ ਤੇ ਪੁਲਿਸ ਚੌਂਕੀ ਬੱਸ ਸਟੈਂਡ ਵਿਖੇ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਪ੍ਰੰਤੂ ਦੂਸਰਾ ਸ਼ਰਾਰਤੀ ਅਨਸਰ ਉਸਦੇ ਸਿਰ ਵਿੱਚ ਕਿਸੇ ਧਾਤੂ ਨਾਲ ਮਾਰਨ ਵਿੱਚ ਕਾਮਯਾਬ ਹੋ ਗਿਆ।

ਜਿਸ ਕਾਰਨ ਕੰਡਕਟਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਬਰਨਾਲਾ ਦੇ ਸਿਵਲ ਹਸਪਤਾਲ ਜਿਹੜੇ ਇਲਾਜ ਦਾਖਲ ਕਰਵਾਇਆ ਗਿਆ।

ਕੰਡਕਟਰ ਨੇ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬੱਸ ਸਟੈਂਡ ਅਤੇ ਹੋਰ ਭੀੜ ਭੜਾਕੇ ਵਾਲੀਆਂ ਜਗ੍ਹਾ ਤੇ ਪੱਕੇ ਤੌਰ ਤੇ ਪੀਸੀਆਰ ਦਾ ਬੰਦੋਬਸਤ ਕੀਤਾ ਜਾਵੇ ਤਾਂ ਜੋ ਕਿ ਡਰਾਈਵਰ ਕੰਡਕਟਰ ਅਤੇ ਸਵਾਰੀਆਂ ਸੁਰੱਖਿਤ ਰਹਿ ਸਕਣ।

ਪੀੜਤ ਦੇ ਬਿਆਨਾਂ ਦੇ ਅਧਾਰ ਤੇ ਕੀਤੀ ਜਾਵੇਗੀ ਕਾਰਵਾਈ – ਚੌਂਕੀ ਇੰਚਾਰਜ

ਇਸ ਮੌਕੇ ਜਦੋਂ ਚੌਂਕੀ ਇਨਚਾਰਜ ਏਐਸਆਈ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਹੈ।

ਚੌਂਕੀ ਇੰਚਾਰਜ ਨੇ ਕਿਹਾ ਕਿ ਦੋਸ਼ੀਆਂ ਦਾ ਕਹਿਣਾ ਹੈ ਕਿ ਉਹ ਤਾਂ ਬਸ ਵਿੱਚ ਸਫਰ ਕਰਨ ਲਈ ਚੜੇ ਸਨ ਅਤੇ ਡਰਾਈਵਰ ਨਾਲ ਉਹਨਾਂ ਦੀ ਕਹਾ ਸੁਣੀ ਹੋ ਗਈ।

ਇਨਚਾਰਜ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਦੀ ਮੁਸ਼ਤੈਦੀ ਬਸ ਸਟੈਂਡ ਅਤੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਲਗਾਤਾਰ ਜਾਰੀ ਹੈ।

ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੇ ਹਾਂ।

Posted By SonyGoyal

Leave a Reply

Your email address will not be published. Required fields are marked *