ਯੂਨੀਵਿਜ਼ਨ ਨਿਊਜ਼ ਇੰਡੀਆ ਮਲੇਰਕੋਟਲਾ

ਮੁਸਲਿਮ ਬਲੱਡ ਬੈਂਕ ਐਂਡ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਵੱਲੋਂ ਸਥਾਨਕ ਇਸਲਾਮੀਆ ਕੰਬੋਜ ਸੀ. ਸੈ.ਸਕੂਲ ਮਾਲੇਰਕੋਟਲਾ ਵਿਖੇ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਮੁਸ਼ਤਾਕ ਖਾਨ ਵਾਰਸੀ ਸਾਹਿਬ ਦਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸ਼੍ਰੀ ਜਹੂਰ ਅਹਿਮਦ ਜਹੂਰ ਅਤੇ ਮਾਸਟਰ ਅਬਦੁੱਲ ਹਮੀਦ ਨੇ ਦੱਸਿਆ ਕਿ ਵਾਰਸੀ ਸਾਹਿਬ ਨੇ ਸਿੱਖਿਆ ਦੇ ਖੇਤਰ ਵਿੱਚ ਅਪਣੇ ਅਧਿਆਪਨ ਦਾ ਲੋਹਾ ਮਨਵਾਇਆ ਹੈ।

ਇੱਕ ਕਾਮਯਾਬ ਅਧਿਆਪਕ ਹੋਣ ਦੇ ਨਾਲ ਨਾਲ ਉਹਨਾਂ ਨੂੰ ਉਰਦੂ ਅਤੇ ਪੰਜਾਬੀ ਦੇ ਸ਼ਾਇਰ ਵਜੋਂ ਵੀ ਕਾਫ਼ੀ ਪ੍ਰਸਿੱਧੀ ਹਾਸਲ ਹੈ ।

ਮੁਸਲਿਮ ਬਲੱਡ ਬੈਂਕ ਵੱਲੋਂ ਅਜਿਹੀ ਸ਼ਖ਼ਸੀਅਤ ਦਾ ਸਨਮਾਨ ਨਵੀਂ ਪੀੜ੍ਹੀ ਲਈ ਮਾਰਗ ਦਰਸ਼ਕ ਦੀ ਭੂਮਿਕਾ ਤੈਅ ਕਰੇਗਾ।

ਸੰਸਥਾ ਦੇ ਪ੍ਰਧਾਨ ਸ਼੍ਰੀ ਰਮਜ਼ਾਨ ਚੌਧਰੀ ਨੇ ਦੱਸਿਆ ਕਿ ਉਹ ਵੀ ਵਾਰਸੀ ਸਾਹਿਬ ਦੇ ਸ਼ਾਗਿਰਦ ਹਨ।

ਉਹਨਾਂ ਸਕੂਲੀ ਸਮੇਂ ਨੂੰ ਯਾਦ ਕਰਦੇ ਕਿਹਾ ਕਿ ਬਤੌਰ ਅਧਿਆਪਕ ਵਾਰਸੀ ਸਾਹਿਬ ਬਹੁਤ ਮਿੱਠ ਬੋਲੜੇ, ਵਿਦਿਆਰਥੀਆਂ ਦੇ ਹਮੇਸ਼ਾ ਕੰਮ ਆਉਣ ਵਾਲੇ,ਉਹਨਾਂ ਦੀ ਯੋਗ ਅਗਵਾਈ ਕਰਨ ਵਾਲੇ ਅਤੇ ਅਦਭੁੱਤ ਅਧਿਆਪਨ ਸ਼ੈਲੀ ਦੇ ਮਾਲਕ ਹਨ।

ਇਹਨਾਂ ਦੇ ਪੜ੍ਹਾਏ ਹਜ਼ਾਰਾਂ ਵਿਦਿਆਰਥੀਆਂ ਕਾਮਯਾਬ ਜ਼ਿੰਦਗੀ ਜੀਅ ਰਹੇ ਹਨ ਅਤੇ ਕਈ ਉੱਚੇ ਉੱਚੇ ਅਹੁਦਿਆਂ ਤੇ ਵੀ ਫਾਇਜ਼ ਹਨ।

ਹੈੱਡ ਮਾਸਟਰ ਸੱਜਾਦ ਅਲੀ ਗੌਰੀਆ,ਪ੍ਰੋ.ਸ਼ਫੀਕ ਥਿੰਦ ਅਤੇ ਮਾਸਟਰ ਗੁਲਰੇਜ਼ ਆਬਿਦ ਨੇ ਸਾਂਝੇ ਤੌਰ ਤੇ ਦੱਸਿਆ ਕਿ ਸੋਸਾਇਟੀ ਵੱਲੋਂ ਵਾਰਸੀ ਸਾਹਿਬ ਦਾ ਸਨਮਾਨ ਕਰਦੇ ਹੋਏ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ।

ਇੱਕ ਅਜਿਹਾ ਅਧਿਆਪਕ ਜਿਸ ਨੇ ਅਪਣੀ ਸਾਰੀ ਸਰਵਿਸ ਦੌਰਾਨ ਜਿੱਥੇ ਵਿੱਦਿਆ ਦੀ ਰੌਸ਼ਨੀ ਨਾਲ ਅਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਰੁਸ਼ਨਾਉਣ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਹਨ ਉੱਥੇ ਹੀ ਉਹਨਾਂ ਨੂੰ ਚੰਗਾ ਸ਼ਹਿਰੀ ਬਣਨ ਲਈ ਵੀ ਹਮੇਸ਼ਾ ਪ੍ਰੇਰਿਆ ਹੈ।

ਸ਼੍ਰੀ ਮੁਸ਼ਤਾਕ ਖਾਨ ਵਾਰਸੀ ਨੇ ਸਨਮਾਨ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹਨਾਂ ਹਮੇਸ਼ਾ ਅਪਣੇ ਕਿੱਤੇ ਦਾ ਫ਼ਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਅਪਣੇ ਸ਼ਗਿਰਦਾਂ ਹੱਥੋਂ ਇਹ ਐਵਾਰਡ ਪ੍ਰਾਪਤ ਕਰਦੇ ਹੋਏ ਇਹ ਮਹਿਸੂਸ ਵੀ ਹੋ ਰਿਹਾ ਹੈ ਕਿ ਫ਼ਰਜ਼ ਦੀ ਅਦਾਇਗੀ ਵਿੱਚ ਮੈਂ ਸੋ ਪ੍ਰਤੀਸ਼ਤ ਕਾਮਯਾਬ ਰਿਹਾ ਹਾਂ ਕਿਉੰਕਿ ਵਿਦਿਆਰਥੀ ਅਧਿਆਪਕ ਦਾ ਸ਼ੀਸ਼ਾ ਹੁੰਦੇ ਹਨ। ਇਸ ਲਈ ਅਪਣੇ ਸ਼ਗਿਰਦਾਂ ਕੋਲੋਂ ਇਹ ਐਵਾਰਡ ਪ੍ਰਾਪਤ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

ਅੰਤ ਵਿੱਚ ਸੰਸਥਾ ਦੇ ਹੈੱਡ ਬਾਡੀ ਮੈਂਬਰ ਸੇਠ ਅਬਦੁੱਲ ਹਮੀਦ ਨੇ ਦੱਸਿਆ ਕਿ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਲੋਕਾਂ ਦਾ ਸੋਸਾਇਟੀ ਵੱਲੋਂ ਅੱਗੇ ਵੀ ਸਨਮਾਨ ਕੀਤਾ ਜਾਂਦਾ ਰਹੇਗਾ।

Posted By SonyGoyal

Leave a Reply

Your email address will not be published. Required fields are marked *