ਬਠਿੰਡਾ, ਦਿਹਾਤੀ 01 ਮਈ (ਜਸਵੀਰ ਸਿੰਘ ਕਸਵ)
ਪਿੰਡ ਜੱਸੀ ਪੌ ਵਾਲੀ ਤੋਂ ਪਿੰਡ ਕਟਾਰ ਸਿੰਘ ਵਾਲਾ ਨੂੰ ਜਾਂਦੀ Çਲੰਕ ਸੜਕ ’ਤੇ ਲੱਗੇ ਮੋਬਾਇਲ ਟਾਵਰ ਤੇ ਦਿਨ ਚੜ੍ਹਦੇ ਨਾਲ ਚੋਰੀ ਕਰਨ ਆਏ ਚੋਰ ਲੋਕਾਂ ਤੇ ਕੰਪਨੀ ਨੇ ਕਾਬੂ ਕਰ ਲਏ। ਇਨ੍ਹਾਂ ਵਿਚੋਂ ਇੱਕ ਪੁਲਿਸ ਦੇ ਹਵਾਲੇ ਕੀਤਾ ਗਿਆ ਜਦੋਂ ਕਿ ਦੂਜਾ ਭੱਜਣ ’ਚ ਕਾਮਯਾਬ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ ਪੰਜ ਵਜੇ ਪਿੰਡ ਜੱਸੀ ਪੌ ਵਾਲੀ ਤੋਂ ਕਟਾਰ ਸਿੰਘ ਵਾਲਾ ਨੂੰ ਆਉਂਦੀ Çਲੰਕ ਸੜਕ ’ਤੇ ਲੱਗੇ ਜੀਓ ਕੰਪਨੀ ਦੇ ਮੋਬਾਇਲ ਟਾਵਰ ਦੀ ਕਰੀਬ 120 ਫੁੱਟ ਉਚਾਈ ’ਤੇ ਲੱਗੇ ਇੱਕ ਪੁਰਜੇ (ਹਾਰਡਵੇਅਰ) ਜਿਸ ਦੀ ਕੀਮਤ ਲੱਖਾਂ ਰੁਪਏ ਵਿੱਚ ਹੈ ਨੂੰ ਚੋਰੀ ਕਰਨ ਆਏ ਦੋ ਨੌਜਵਾਨਾਂ ਨੂੰ ਆਸ ਪਾਸ ਦੇ ਲੋਕਾਂ ਨੇ ਘੇਰਾ ਪਾ ਲਿਆ ਜਿਉਂ ਹੀ ਉਹ ਹਫਰਾ ਦਫੜੀ ਵਿਚ ਭੱਜਣ ਲੱਗੇ ਤਾਂ ਉਨ੍ਹਾਂ ਦੀ ਗੱਡੀ ਮੌਕੇ ’ਤੇ ਪਲਟ ਗਈ। ਸੂਚਨਾ ਮਿਲਣ ’ਤੇ ਮੌਕੇ ਤੇ ਪੁੱਜੇ ਕੋਟਸ਼ਮੀਰ ਚੌਂਕੀ ਦੇ ਇੰਚਾਰਜ ਰਾਜਪਾਲ ਸਿੰਘ ਸਰਾਂ ਨੇ ਦੱਸਿਆ ਕਿ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਦੂਜਾ ਫਰਾਰ ਹੋਣ ਵਿੱਚ ਸਫਲ ਹੋ ਗਿਆ। ਚੌਂਕੀ ਇੰਚਾਰਜ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਲਵਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮਹਿਤਾ ਜਿਲ੍ਹਾ ਬਠਿੰਡਾ ਵਜੋਂ ਹੋਈ ਹੈ ਜਦੋਂ ਕਿ ਫਰਾਰ ਵਿਅਕਤੀ ਗੱਗੀ ਵਾਸੀ ਮਲਕਾਣਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਚੋਰੀ ਦਾ ਮਾਲ ਕਿਸ ਨੂੰ ਅਤੇ ਕਿਥੇ ਵੇਚਦੇ ਸਨ ਜਿਨ੍ਹਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 22 ਅਪਰੈਲ ਨੂੰ ਪਿੰਡ ਮਹਿਤਾ ਵਿਖੇ ਵੀ ਇੱਕ ਟਾਵਰ ਤੋਂ ਹਾਰਡਵੇਅਰ ਚੋਰੀ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਪਿੰਡ ਕੋਟਫੱਤਾ ਅਤੇ ਪਿੰਡ ਮਹਿਤਾ ਦੇ ਖੇਤਾਂ ਵਿੱਚੋਂ ਟਰਾਂਸਫਾਰਮਰ ਦਾ ਸਮਾਨ ਵੀ ਚੋਰੀ ਹੋਇਆ ਸੀ।
Posted By SonyGoyal