ਬਰਨਾਲਾ, 22 ਮਈ ( ਸੋਨੀ ਗੋਇਲ)
ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੇ ਨਿਰਦੇਸ਼ਾਂ ਤਹਿਤ ਡਰਗਜ਼ ਕੰਟਰੋਲ ਅਫ਼ਸਰ ਬਰਨਾਲਾ ਪਰਨੀਤ ਕੌਰ ਵਲੋਂ ਬਰਨਾਲਾ ਅਤੇ ਬਰਨਾਲਾ ਨਾਲ ਲੱਗਦੇ ਪਿੰਡਾਂ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਪਿੰਡ ਬਦਰਾ ਅਤੇ ਫਤਿਹਗੜ ਛੰਨਾ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।
ਇਸੇ ਲੜੀ ਵਿੱਚ ਸਿਵਲ ਹਸਪਤਾਲ ਬਰਨਾਲਾ ਦੇ ਨੇੜੇ ਮੈਡੀਕਲ ਸਟੋਰ ਮਹਾਦੇਵ ਮੈਡੀਕਲ ਹਾਲ ਅਤੇ ਹੇਮ ਰਾਜ ਮੈਡੀਕਲ ਹਾਲ ਦੀ ਵੀ ਚੈਕਿੰਗ ਕੀਤੀ ਗਈ।
ਇਸ ਦੌਰਾਨ 03 ਫਰਮਾਂ ਦੇ ਰਿਕਾਰਡ ਵਿੱਚ ਤਰੁਟੀਆਂ ਪਾਈਆਂ ਗਈਆਂ।
ਉਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ ਤੇ ਡਰਗਜ਼ ਅਤੇ ਕਾਸਮੈਟਿਕ ਐਕਟ ਤਹਿਤ ਇਹਨਾਂ ਫਰਮਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
Posted By SonyGoyal