ਚੀਮਾ (ਬਰਨਾਲਾ), 25 ਜੁਲਾਈ: ( ਸੋਨੀ ਗੋਇਲ )
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ, ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਅੱਜ “ਯੁੱਧ ਨਸ਼ਿਆਂ ਵਿਰੁੱਧ” ਬੈਨਰ ਹੇਠ ਇਕ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਗਈ।
ਇਸ ਰੈਲੀ ਵਿੱਚ ਸਕੂਲ ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਜੋਸ਼ ਭਰਪੂਰ ਹਿੱਸਾ ਲਿਆ ਅਤੇ ਨਸ਼ਿਆਂ ਖਿਲਾਫ ਨਾਅਰੇ ਲਗਾਉਂਦੇ ਹੋਏ ਪਿੰਡ ਦੀਆਂ ਗਲੀਆਂ ‘ਚ ਹੋਕਾ ਦਿੱਤਾ,ਰੈਲੀ ਰਾਹੀਂ ਪਿੰਡ ਵਾਸੀਆਂ ਤੱਕ ਸੂਚਨਾ ਪਹੁੰਚਾਈ ਗਈ ਕਿ ਨਸ਼ੇ ਨਾਲ ਨਵੀਂ ਪੀੜ੍ਹੀ ਦਾ ਭਵਿੱਖ ਖਤਰੇ ‘ਚ ਪੈ ਜਾਂਦਾ ਹੈ ਅਤੇ ਸਮਾਜਿਕ ਤਬਾਹੀ ਦਾ ਰਾਹ ਖੁਲ ਜਾਂਦਾ ਹੈ।
ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ, ਨੋਡਲ ਅਧਿਕਾਰੀ ਪਾਇਲ ਗਰਗ ਅਤੇ ਪੂਨਮ ਸ਼ਰਮਾ ਨੇ ਰੈਲੀ ਦੀ ਅਗਵਾਈ ਕੀਤੀ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਨਸ਼ਾ ਮੁਕਤ ਵਾਤਾਵਰਨ ਬਣਾਉਣ ਦੀ ਸ਼ਪਥ ਦਿਵਾਈ।
ਇਸ ਮੌਕੇ ਜਤਿੰਦਰ ਜੋਸ਼ੀ, ਗੁਰਮੀਤ ਕੌਰ, ਲੈਕ. ਯੁਵਰਾਜ, ਹਰਪ੍ਰੀਤ ਸਿੰਘ, ਰਾਜੇਸ਼ ਕੁਮਾਰ, ਰਤਨਦੀਪ ਸਿੰਘ, ਬਲਵੀਰ ਸਿੰਘ, ਵੀਰਪਾਲ ਕੌਰ, ਰਿਸ਼ੁ ਰਾਣੀ, ਲਲਿਤਾ, ਜਸਵੀਰ ਕੌਰ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਰਹੇ। ਰੈਲੀ ਦੌਰਾਨ ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਪੋਸਟਰ ਅਤੇ ਸਲੋਗਨ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ।
ਸਕੂਲ ਪ੍ਰਸ਼ਾਸਨ ਨੇ ਉਮੀਦ ਜਤਾਈ ਕਿ ਇਨ੍ਹਾਂ ਕੋਸ਼ਿਸ਼ਾਂ ਰਾਹੀਂ ਪਿੰਡ ਪੱਧਰ ‘ਤੇ ਨਸ਼ਿਆਂ ਵਿਰੁੱਧ ਲਹਿਰ ਹੋਰ ਮਜ਼ਬੂਤ ਹੋਵੇਗੀ ਅਤੇ ਨਵੀਂ ਪੀੜ੍ਹੀ ਲਈ ਇੱਕ ਸੁਚੱਜਾ, ਨਿਰੋਗੀ ਭਵਿੱਖ ਤਿਆਰ ਕੀਤਾ ਜਾ ਸਕੇਗਾ।
Posted By Gaganjot Goyal