ਬਰਨਾਲਾ, 25 ਅਪ੍ਰੈਲ ( ਸੋਨੀ ਗੋਇਲ )
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼੍ਰੀਮਤੀ ਪਰਨੀਤ ਕੌਰ ਡਰੱਗਜ਼ ਕੰਟਰੋਲ ਅਫ਼ਸਰ, ਬਰਨਾਲਾ ਵੱਲੋਂ ਦਰਾਜ, ਤਾਜੋਕੇ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਜੋਬਨ ਮੈਡੀਕਲ ਅਤੇ ਦਸ਼ਮੇਸ਼ ਮੈਡੀਕਲ ਪਿੰਡ ਦਰਾਜ ਵਿੱਚ ਡਰੱਗਜ਼ ਅਤੇ ਕਾਸਮੈਟਿਕ ਐਕਟ,1940 ਅਤੇ ਰੂਲ 1945 ਦੀਆਂ ਧਾਰਾਵਾਂ ਦੀ ਉਲੰਘਣਾ ਪਾਈ ਗਈ। ਚੈਕਿੰਗ ਦੌਰਾਨ ਕੋਈ ਨਸ਼ੀਲੀ ਦਵਾਈ ਨਹੀ ਮਿਲੀ।
ਇਸ ਦੌਰਾਨ ਮੈਸ ਸ੍ਰੀਬਾਲਾ ਜੀ ਮੈਡੀਕੋਜ਼ ਸਦਰ ਬਾਜ਼ਾਰ, ਬਰਨਾਲਾ ਦੀ ਚੈਕਿੰਗ ਕੀਤੀ ਗਈ ਅਤੇ 3 ਦਵਾਈਆਂ ਦੇ ਸੈਂਪਲ ਲਏ ਗਏ।
ਇਸ ਸੰਬੰਧੀ ਉਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ।
