ਬਰਨਾਲਾ 18 ਜੁਲਾਈ (ਮਨਿੰਦਰ ਸਿੰਘ) ਰਾਮ ਸਰੂਪ ਅਣਖੀ ਸਾਹਿਤ ਸਭਾ (ਰਜ਼ਿ:) ਧੌਲਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈ ਏ ਐੱਸ ਦੀ ਅਗਵਾਈ ਵਿਚ ਪਿੰਡ ਦੀਆਂ ਵੱਖ ਵੱਖ ਜਨਤਕ ਅਤੇ ਧਾਰਮਿਕ ਥਾਵਾਂ ‘ਤੇ 3100 ਛਾਂਦਾਰ ਰੁੱਖ ਲਗਾਏ ਗਏ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਬਾਜਵਾ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਸਾਹਿਤਕ ਸਮਾਗਮਾਂ ਦੇ ਨਾਲ ਨਾਲ ਮਾਨਸੂਨ ਸ਼ੀਜਨ ਵਿਚ ਵੱਡੀ ਗਿਣਤੀ ਵਿੱਚ ਰੁੱਖ ਲਗਾਉਣ ਦਾ ਕਾਰਜ ਵੀ ਕਰਦੀ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਵੀ ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸ਼ਨ ਬਰਨਾਲਾ ਦੇ ਪੂਰਨ ਸਹਿਯੋਗ ਸਦਕਾ ਸਭਾ ਨੂੰ ਵਣ ਰੇਜ਼ ਬਰਨਾਲਾ ਵੱਲੋਂ 3100 ਰੁੱਖ ਅਲਾਟ ਕੀਤੇ ਗਏ ਸਨ।ਜਿੰਨ੍ਹਾਂ ਨੂੰ ਪਿੰਡ ਦੀਆਂ ਧਾਰਮਿਕ, ਜਨਤਕ ਥਾਵਾਂ ਅਤੇ ਸਕੂਲਾਂ ਅੰਦਰ ਲਗਾਇਆ ਗਿਆ ਹੈ।ਪ੍ਰਧਾਨ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਪਿੰਡ ਧੌਲਾ ਦੀਆਂ ਪੰਜ ਪੰਚਾਇਤਾਂ ਅਤੇ ਸਮੂਹ ਭਰਾਤਰੀ ਕਲੱਬਾਂ ਨੂੰ ਨਾਲ ਲੈ ਕੇ ਬਰਨਾਲਾ ਪ੍ਰਸ਼ਾਸ਼ਨ ਤੋਂ ਹੋਰ ਰੁੱਖ ਅਲਾਟ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ ਤਾਂ ਜੋ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾ ਸਕਣ।
ਇਸ ਮੌਕੇ ਸਮੂਹ ਸਭਾ ਦੇ ਅਹੁਦੇਦਾਰਾਂ ਅਤੇ ਨਗਰ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈ ਏ ਐੱਸ ਦਾ ਉਚੇਚੇ ਤੌਰ ਪਰ ਧੰਨਵਾਦ ਕੀਤਾ।ਰੁੱਖ ਲਗਾਉਣ ਸਮੇਂ ਸ਼ਹੀਦ ਅਮਰਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਧੌਲਾ ਦੇ ਪ੍ਰਧਾਨ ਪਰਮਜੀਤ ਸਿੰਘ ਰਤਨ ਦਾ ਅਹਿਮ ਯੋਗਦਾਨ ਰਿਹਾ।