ਬਰਨਾਲਾ 11 ਮਾਰਚ ( ਸੋਨੀ ਗੋਇਲ )

ਜਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਰਨਾਲਾ ਦੀ ਅਗਵਾਈ ਅਧੀਨ ਜਿਲ੍ਹੇ ਭਰ ਦੇ ਸਮੂਹ ਜਣੇਪਾ ਸੰਸ਼ਥਾਵਾਂ, ਆਂਗਣਵਾੜੀ ਸੈਂਟਰਾਂ ਤੇ ਸਰਕਾਰੀ ਸਕੂਲਾਂ ਵਿੱਚ ਰਾਸ਼ਟਰੀਯ ਜਮਾਂਦਰੂ ਨੁਕਸ ਜਾਗਰੂਕਤਾ ਮਹੀਨਾ 2024 ਮਨਾਇਆ ਜਾ ਰਿਹਾ ਹੈ।

ਜਿਸ ਦੇ ਤਹਿਤ ਨਵ-ਜਨਮੇਂ ਬੱਚਿਆਂ ਵਿੱਚ ਪਾਏ ਜਾਂਦੇ ਨੌ ਤਰਾਂ ਦੇ ਜਮਾਂਦਰੂ ਨੁਕਸ ਜਿਵੇਂ ਕਿ ਨਿਊਰਲ ਟਿਊਬ ਨੁਕਸ, ਡਾਊਨ ਸਿਨਡਰੋਮ, ਖਡੂੰ ਸਮੇਤ ਤਾਲੂ/ ਇਕੱਲਾ ਖਡੂੰ, ਟੇਡੇ ਮੇਢੇ ਪੈਰ, ਡਿਵਲਮੈਂਟ ਡਿਸਪਲਾਜੀਆ ਆਫ ਹਿੱਪ, ਜਮਾਂਦਰੂ ਬੋਲਾਪਣ, ਜਮਾਂਦਰੂ ਦਿਲ ਦੀਆਂ ਬਿਮਾਰੀਆਂ, ਰੈਟਨੋਪੈਥੀ ਆਫ ਪ੍ਰੀਮੈਚਿਓਰਟੀ ਲਈ ਰੋਜਾਨਾ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਰਾਸ਼ਟਰੀਯ ਜਮਾਂਦਰੂ ਨੁਕਸ ਜਾਗਰੂਕਤਾ ਮੁਹਿੰਮ ਦੌਰਾਨ ਡਾ. ਗੁਰਬਿੰਦਰ ਕੌਰ ਜਿਲ੍ਹਾ ਟੀਕਾਕਰਨ ਅਫਸਰ, ਬਰਨਾਲਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿੱਚ ਨਵ-ਜਨਮੇਂ ਬੱਚਿਆਂ ਦੀ ਜਾਂਚ ਕੀਤੀ ਗਈ ਅਤੇ ਬੱਚਿਆਂ ਦੀਆਂ ਮਾਵਾਂ, ਆਸ਼ਾ ਵਰਕਰਾਂ, ਅਤੇ ਮੌਜੂਦ ਸਟਾਫ ਨੂੰ ਜਾਗਰੂਕ ਕੀਤਾ ਗਿਆ।

ਉਹਨਾਂ ਦੱਸਿਆ ਕਿ ਮਾਵਾਂ ਨੂੰ ਛੇ ਮਹੀਨਿਆਂ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ, ਬੱਚੇ ਦਾ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਵੇ ਤੇ ਸਰਕਾਰੀ ਸਿਹਤ ਸੰਸਥਾਵਾਂ ਤੇ ਲੱਗਣ ਵਾਲੇ ਜਾਗਰੂਕਤਾ ਕੈਂਪਾਂ ਵਿੱਚ ਹਿੱਸਾ ਲੈਣ ਜਿਸ ਨਾਲ ਸਿਹਤ ਸੰਭਾਲ ਲਈ ਮਿਲਦੀਆਂ ਸੇਵਾਵਾਂ ਦਾ ਲਾਭ ਲਿਆ ਜਾ ਸਕੇ।

ਸੁਖਪਾਲ ਕੌਰ ਜਿਲਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਵੱਲੋਂ ਮਾਵਾਂ ਨੂੰ ਰਾਸ਼ਟਰੀਯ ਬਾਲ ਸਵਾਸਥਿਆ ਕ੍ਰਾਰਿਆਕ੍ਰਮ ਅਧੀਨ ਮਿਲਦੀਆਂ ਸਿਹਤ ਸਹੂਲਤਾਂ ਬਾਰੇ ਵੀ ਦੱਸਿਆਂ ਗਿਆ।

ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦਾ ਸਮੂਹ ਸਟਾਫ ਹਾਜਰ ਸੀ।

Posted By SonyGoyal

Leave a Reply

Your email address will not be published. Required fields are marked *