ਅੰਮ੍ਰਿਤਸਰ, ਕ੍ਰਿਸ਼ਨ ਸਿੰਘ ਦੁਸਾਂਝ
ਰੋਟਰੀ ਕਲੱਬ ਈਕੋ ਦੇ ਚਾਰਟਰ ਪ੍ਰਧਾਨ ਐੱਸ.ਐੱਸ ਬੱਤਰਾ ਅਤੇ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਅੰਮ੍ਰਿਤਸਰ ਕਲੱਬ ਵਿਚ ਨਵਾਂ ਸਾਲ ਅਤੇ ਲੋਹੜੀ ਦਾ ਤਿਉਹਾਰ ਸਾਰੇ ਕਲੱਬ ਦੇ ਮੈਂਬਰਾਂ ਨਾਲ ਮਿਊਜੀਕਲ ਨਾਈਟ ਵਿਚ ਮਨਾਇਆ ਗਿਆ।
ਐਡਵੋਕੇਟ ਬੱਤਰਾ ਨੇ ਸਮਾਰੋਹ ਦੀ ਸ਼ੁਰੂਆਤ ਕਰਦੇ ਹੋਏ ਸਾਰੇ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਨੂੰ ਨਵੇਂ ਸਾਲ ਅਤੇ ਲੋਹੜੀ ਦੀ ਵਧਾਈ ਦਿੱਤੀ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਜਸਪਾਲ ਸਿੰਘ ਨੇ ਸਾਰੇ ਮੈਂਬਰਾਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਜਿਆਦਾ ਮਹੱਤਵਪੂਰਨ ਹੈ, ਕਿਉਂਕਿ ਇਹ ਤਿਉਹਾਰ ਸਾਡੇ ਜੀਵਨ ਵਿਚ ਖੁਸ਼ੀਆਂ ਲੈ ਕੇ ਆਉਂਦਾ ਹੈ ਅਤੇ ਸਾਡੇ ਅੰਦਰ ਨਵੀਂ ਊਰਜਾ ਪ੍ਰਦਾਨ ਕਰਦਾ ਹੈ।
ਲੋਹੜੀ ਦਾ ਤਿਉਹਾਰ ਸਾਨੂੰ ਇਕ ਦੂਜੇ ਨਾਲ ਸਮਾਂ ਬਿਤਾਉਣ ਦਾ ਵੀ ਮੌਕਾ ਦਿੰਦਾ ਹੈ।
ਇਸ ਦੇ ਬਾਅਦ ਕਲੱਬ ਮੈਂਬਰ ਰੋਟੇਰੀਅਨ ਤਰੁਣ ਅਰੋੜਾ ਨੇ ਆਪਣੀ ਸਹਿ-ਗਾਇਕਾ ਸ਼੍ਰੇਯਾ ਅਰੋੜਾ ਦੇ ਨਾਲ ਆਪਣੀ ਅਵਾਜ ਦੇ ਸੁਰ ਬਿਖੇਰੇ ਅਤੇ ਮੈਂਬਰਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਅਖੀਰ ਵਿਚ ਡਾ. ਭੁਪਿੰਦਰ ਸਿੰਘ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿਚ ਮਨਾਏ ਜਾਣ ਵਾਲੇ ਵੱਖ-ਵੱਖ ਤਿਉਹਾਰਾਂ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਸਬੰਧ ਰਹਿੰਦਾ ਹੈ।
ਇਹ ਤਿਉਹਾਰ ਸਾਨੂੰ ਆਪਸੀ ਪ੍ਰੇਮ ਭਾਵਨਾ ਨਾਲ ਰਹਿਣ ਦਾ ਸੁਨੇਹਾ ਵੀ ਦਿੰਦੇ ਹਨ।
ਰੋਟੇਰੀਅਨ ਹੋਣ ਦੇ ਨਾਤੇ ਸਾਰੇ ਮੈਂਬਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਸੇਵਾ-ਭਾਵਨਾ ਨਾਲ ਸਮਾਜਿਕ ਕਾਰਜ ਕਰਦੇ ਰਹੀਏ।
ਇਸ ਮੌਕੇ ਹਰਪਾਲ ਨਿੱਜਰ, ਸੈਕਰੇਟਰੀ ਹਰਬੀਰ ਸਿੰਘ, ਪੁਨੀਤ ਨਾਗਪਾਲ, ਰਕੇਸ਼ ਕਪੂਰ, ਵਿਪਨ ਸ਼ਰਮਾ, ਸੁਮਿਤ ਬੇਦੀ, ਸੰਜੇ ਮਹਿਰਾ, ਪੁਨੀਤ ਬਾਂਸਲ, ਰਕੇਸ਼ ਸੇਠ, ਸੰਜੇ ਅਹੂਜਾ, ਗਗਨਦੀਪ ਸਿੰਘ, ਸੁਰਜਨਪਾਲ ਸਿੰਘ, ਅਨਿਲ ਖੰਨਾ, ਸਰਬਜੀਤ ਗੰੁਮਟਾਲਾ, ਕਵਲ ਬੱਤਰਾ, ਦਲਜੀਤ ਕੌਰ, ਮਨਵੀਨ ਕੌਰ, ਗੁਰਜੀਤ ਕੌਰ, ਗੀਤਾ ਸ਼ਰਮਾ, ਕੁਸੁਮ ਬਾਂਸਲ ਆਦਿ ਹਾਜ਼ਰ ਸਨ।
Posted By SonyGoyal