ਮਨਿੰਦਰ ਸਿੰਘ, ਮਾਲੇਰਕੋਟਲਾ
29 ਜਨਵਰੀ ਹਿਮਾਚਲ ਪ੍ਰਦੇਸ਼ ਦੇ ਕੰਧਾ ਘਾਟ ਵਿਖੇ ਸੰਪੰਨ ਹੋਏ ਰੋਟਰੀ ਸੈਮੀਨਾਰ ਵਿੱਚ ਰੋਟਰੀ ਕਲੱਬ ਮਾਲੇਰਕੋਟਲਾ ਨੂੰ ਸਨਮਾਨ ਦਿੰਦਿਆਂ ਇਸ ਕਲੱਬ ਦੇ ਮੈਂਬਰ ਅਸਿਸਟੈਂਟ ਗਵਰਨਰ (ਇਲੈਕਟ) ਸਰਦਾਰ ਹਾਕਮ ਸਿੰਘ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਦੇਣ ਸਦਕਾ ਗ੍ਰੈਜੂਏਸ਼ਨ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ ।
ਡੀ ਜੀ (ਇਲੈਕਟ) ਡਾਕਟਰ ਸੰਦੀਪ ਚੌਹਾਨ ਨੇ ਇਹ ਡਿਗਰੀ ਪ੍ਰਦਾਨ ਕਰਦਿਆਂ ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਬੀਤੇ ਕੁਝ ਸਾਲਾਂ ਵਿੱਚ ਪ੍ਰਾਪਤ ਕੀਤੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ ।
ਸਰਦਾਰ ਹਾਕਮ ਸਿੰਘ ਬੀਤੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਦੁਆਰਾ ਸਮਾਜ ਨਾਲ ਜੁੜੇ ਹੋਏ ਹਨ ਅਤੇ ਸ਼ਹਿਰ ਵਿੱਚ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ ।
ਸ ਹਾਕਮ ਸਿੰਘ ਨੂੰ ਮਿਲੇ ਸਨਮਾਨ ਤੇ ਕਲੱਬ ਮੈਂਬਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ।
ਜਿਨਾਂ ਵਿੱਚ ਪੀ ਡੀ ਜੀ ਸ੍ਰੀ ਅਮਜਦ ਅਲੀ, ਪ੍ਰਧਾਨ ਸ੍ਰੀ ਅਬਦੁਲ ਗਫਾਰ ,ਸ੍ਰੀ ਉਸਮਾਨ ਸਿੱਦੀਕੀ,ਅਬਦੁਲ ਹਲੀਮ ਐਮਡੀ ਮਿਲਕੋ ਵੈਲ, ਸ੍ਰੀ ਰਾਸ਼ਿਦ ਸ਼ੇਖ, ਸ੍ਰੀ ਮੁਹੰਮਦ ਜਮੀਲ, ਤਨਵੀਰ ਅਹਿਮਦ ਫਾਰੂਕੀ, ਹਰੀਸ਼ ਪਾਸੀ, ਸ੍ਰੀ ਬੀ ਐਸ ਭਾਟੀਆ, ਐਡਵੋਕੇਟ ਇਕਬਾਲ ਅਹਿਮਦ, ਸ੍ਰੀ ਮੁਹੰਮਦ ਰਫੀਕ ,ਅਨਵਾਰ ਅਹਿਮਦ ਚੌਹਾਨ ,ਕੌਂਸਲਰ ਮੁਹੰਮਦ ਨਸੀਮ, ਤਾਹਿਰ ਰਾਣਾ ,ਪ੍ਰਧਾਨ ਅਸ਼ਰਫ ਅਬਦੁੱਲਾ, ਇਰਸ਼ਾਦ ਅਹਿਮਦ , ਸਾਕਿਬ ਫਾਰੂਕੀ, ਅਬਦੁਲ ਸੱਤਾਰ ਐਸ ਡੀ ਓ, ਮੁਹੰਮਦ ਯਾਸੀਨ, ਡਾਕਟਰ ਸਈਅਦ ਤਨਵੀਰ ਹੁਸੈਨ, ਮੁਹੰਮਦ ਮਨੀਸ਼, ਡਾਕਟਰ ਅਬਦੁਲ ਸ਼ਕੂਰ ਦੇ ਨਾਂ ਵਰਨਣ ਯੋਗ ਹਨ ।
Posted By SonyGoyal