ਮਾਲੇਰਕੋਟਲਾ 03 ਮਾਰਚ (ਮਨਿੰਦਰ ਸਿੰਘ) ਸਥਾਨਕ ਮਾਲੇਰਕੋਟਲਾ ਕਲੱਬ ‘ਚ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ। ਜਿਸ ‘ਚ ਸ਼੍ਰੀ ਉਸਮਾਨ ਸਿੱਦੀਕੀ ਨੂੰ ਰੋਟਰੀ ਡਿਸਟ੍ਰਿਕ 3090 ਵੱਲੋਂ ਸਾਲ 2022-23 ਦੇ ਲਈ ਬੈਸਟ ਸੈਕਟਰੀ ਦੇ ਐਵਾਰਡ ਲਈ ਚੁਣੇ ਜਾਣ ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਪੀ.ਡੀ.ਜੀ ਸ਼੍ਰੀ ਅਮਜਦ ਅਲੀ ਨੇ ਦੱਸਿਆ ਕਿ ਰੋਟਰੀ ਡਿਸਟ੍ਰਿਕ 3090 ‘ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ 100 ਤੋਂ ਜਿਆਦਾ ਕਲੱਬ ਸ਼ਾਮਿਲ ਸਨ। ਇਨ੍ਹਾਂ ਕਲੱਬਾਂ ਵਿੱਚੋਂ ਸਮਾਜ ਸੇਵਾ ਦੇ ਖੇਤਰ ‘ਚ ਬੀਤੇ ਸਾਲ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਬੈਸਟ ਸੈਕਟਰੀ ਚੁਣਿਆ ਗਿਆ ਹੈ। ਇਹ ਰੋਟਰੀ ਕਲੱਬ ਮਾਲੇਰਕੋਟਲਾ ਦੇ ਲਈ ਬੜੇ ਮਾਣ ਦੀ ਗੱਲ ਹੈ ਕਿ ਇਸ ਕਲੱਬ ਦੇ ਸੈਕਟਰੀ ਨੂੰ ਇਸ ਵੱਕਾਰੀ ਐਵਾਰਡ ਦੇ ਲਈ ਚੁਣਿਆ ਗਿਆ। ਕਲੱਬ ਦੇ ਪ੍ਰਧਾਨ ਸ਼੍ਰੀ ਅਬਦੁਲ ਗੱਫਾਰ ਨੇ ਰੋਟੇਰੀਅਨ ਸ਼੍ਰੀ ਉਸਮਾਨ ਸਿੱਦੀਕੀ ਵੱਲੋਂ ਸਮਾਜ ਸੇਵਾ ਦੇ ਖੇਤਰ ‘ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਨਣਾ। ਉਨ੍ਹਾਂ ਕਿਹਾ ਕਿ ਸ਼੍ਰੀ ਉਸਮਾਨ ਸਿੱਦੀਕੀ ਸਕੂਲ ਫਾਰ ਬਲਾਇੰਡ ਦੇ ਚੇਅਰਮੈਨ ਹਨ ਅਤੇ ਸਕੂਲ ‘ਚ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ। ਸਕੂਲ ਫਾਰ ਬਲਾਇੰਡ ‘ਚ ਇਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲ ਦੀ ਨੁਹਾਰ ਬਦਲ ਗਈ। ਇਸ ਸਮਾਗਮ ਦੌਰਾਨ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਸ਼੍ਰੀ ਤਨਵੀਰ ਅਹਿਮਦ ਫਾਰੂਕੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਿੱਖਿਆ ਦੇ ਖੇਤਰ ‘ਚ ਮਾਲੇਰਕੋਟਲਾ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਮੁਹੰਮਦ ਮੂਸਾ ਪੁੱਤਰ ਮੁਹੰਮਦ ਸ਼ਾਹਿਦ ਅਤੇ ਨਮਰਾ ਚੌਹਾਨ ਪੁੱਤਰੀ ਅਨਵਰ ਚੌਹਾਨ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਮੰਚ ਦਾ ਸੰਚਾਲਨ ਸਕੱਤਰ ਅਨਵਾਰ ਚੌਹਾਨ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਮੁਹੰਮਦ ਰਫੀਕ, ਬੀ.ਐਸ ਭਾਟੀਆ, ਅਬਦੁਲ ਹਲੀਮ ਐਮ.ਡੀ ਮਿਲਕੋਵੈਲ, ਡਾਕਟਰ ਮੁਹੰਮਦ ਰਫੀ, ਮੁਹੰਮਦ ਜਮੀਲ, ਸ਼੍ਰੀ ਰਾਸ਼ਿਦ ਸ਼ੇਖ, ਤਾਹਿਰ ਰਾਣਾ, ਮੁਹੰਮਦ ਨਸੀਮ, ਮੁਹੰਮਦ ਜਾਵੇਦ, ਮੁਹੰਮਦ ਨਦੀਮ, ਮੁਹੰਮਦ ਹਲੀਮ, ਨਿਸਾਰ ਅਹਿਮਦ ਵੀ ਹਾਜ਼ਰ ਸਨ।