ਮਨਿੰਦਰ ਸਿੰਘ, ਬਰਨਾਲਾ
ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮਾਂ ਵੱਲੋਂ ਕਚਹਿਰੀ ਚੌਂਕ ਚ ਆਪਣਾ ਤੰਬੂ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਨੈਸ਼ਨਲ ਹੈਲਥ ਮਿਸ਼ਨ ਮੁਲਾਜ਼ਮ ਜੋ ਕਿ 9200 ਦੇ ਕਰੀਬ ਹਨ। ਉਹਨਾਂ ਵੱਲੋਂ ਆਪਣੀਆਂ ਹਕੀ ਹਕੂਕੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਕਰਿੰਦਿਆਂ ਦੇ ਦਰਾਂ ਚ ਧਰਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਦੱਸ ਦਈਏ ਕਿ ਮੁਲਾਜ਼ਮਾਂ ਵੱਲੋਂ ਦਰੀਆਂ ਵਿਛਾ ਕੇ ਧਰਨਾ ਆਰੰਭ ਕਰ ਦਿੱਤਾ ਹੈ। ਜਲਦ ਹੀ 100 ਤੋਂ 200 ਤੋਂ ਹਜਾਰ, ਹਜਾਰ ਤੇ 5000 ਤੋਂ 9000 ਦੇ ਕਰੀਬ ਮੁਲਾਜ਼ਮ ਇੱਥੇ ਇਕੱਤਰ ਹੋ ਰਹੇ ਹਨ। ਮੰਗਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਦੱਸਿਆ ਗਿਆ ਹੈ। ਕਿ ਆਪਣੇ ਹੱਕੀ ਹਕੂਕਾਂ ਲਈ ਕਰੋਨਾ ਕਾਲ ਵਿੱਚ ਕਈ ਯੋਧਿਆਂ ਨੂੰ ਗਵਾ ਚੁੱਕੇ ਮੁਲਾਜ਼ਮਾਂ ਦੀਆਂ ਮੰਗਾਂ ਹਨ ਕਿ ਉਹਨਾਂ ਨੂੰ ਨਗੋਣੀਆ ਤਨਖਾਹਾਂ ਤੋਂ ਹਟਾ ਕੇ ਬਰਾਬਰ ਕੰਮ, ਬਰਾਬਰ ਯੋਗਤਾ, ਬਰਾਬਰ ਤਨਖਾਹ ਦੇ ਅਧਿਕਾਰ ਦਿੱਤੇ ਜਾਣ।