ਸੁਨਾਮ ਊਧਮ ਸਿੰਘ ਵਾਲਾ ਰਾਜੂ ਸਿੰਗਲਾ
ਲਾਇਨਜ਼ ਕਲੱਬ ਸੁਨਾਮ (ਰਾਇਲਜ਼) ਵਲੋਂ ਪ੍ਰਧਾਨ ਸੰਜੀਵ ਮੈਨਨ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ
ਵਾਰਡ ਨੰਬਰ 17 ਪਟਿਆਲਾ ਰੋਡ ਸੁਨਾਮ ਵਿਖੇ ਸਕੂਲ ਦੀ ਛੱਤ ਪਵਾਈ ਇਸ ਮੌਕੇ ਪ੍ਰਧਾਨ ਸੰਜੀਵ ਮੈਨਨ ਨੇ ਕਿਹਾ ਕਿ ਇਸ ਸਕੂਲ ਦੀ
ਛੱਤ ਕਾਫੀ ਖਸਤਾ ਹਾਲਤ ਵਿੱਚ ਸੀ ਇਸ ਨੂੰ ਦੇਖਦਿਆਂ ਹੋਇਆਂ ਕਲੱਬ ਦੇ ਸਾਰੇ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਸਕੂਲ ਦੀ ਛੱਤ ਪਵਾਈ ਗਈ ਹੈ ਉਨਾ ਕਿਹਾ ਕਿ ਇਸ ਦਾ ਸਾਰਾ ਖਰਚਾ ਕਲੱਬ ਵੱਲੋਂ ਕੀਤਾ ਗਿਆ ਹੈ
ਉਨਾਂ ਕਿਹਾ ਕਿ ਸਮਾਜਿਕ ਕੰਮ ਕਰਕੇ ਉਹਨਾਂ ਨੂੰ ਅਤੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਉਨਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਕਲੱਬ ਵੱਲੋਂ ਸਮਾਜ ਸੇਵਾ ਦੇ
ਬਹੁਤ ਸਾਰੇ ਪ੍ਰੋਜੈਕਟ ਲਗਾਏ ਜਾਣਗੇ ਇਸ ਮੌਕੇ ਗੁਰਦੁਆਰਾ ਸੱਚਖੰਡ ਦੀ ਸਮੁੱਚੀ ਕਮੇਟੀ ਵੱਲੋਂ ਪ੍ਰਧਾਨ ਸੰਜੀਵ ਮੈਨਨ ਅਤੇ ਕਲੱਬ ਦੇ ਸਾਰੇ ਅਹੁਦੇਦਾਰਾਂ ਦਾ ਕਾਰਜ ਨੂੰ ਕਰਨ ਲਈ ਧੰਨਵਾਦ ਕੀਤਾ ਗਿਆ
ਇਸ ਮੌਕੇ ਇਸ ਮੌਕੇ ਪ੍ਰਧਾਨ ਸੰਜੀਵ ਮੈਨਨ,, ਪ੍ਰੋਜੈਕਟ ਚੇਅਰਮੈਨ ਸਤਪਾਲ ਸੱਤੀ, ਜ਼ੋਨ ਚੇਅਰਮੈਨ ਪਰਮਿੰਦਰ ਸਿੰਘ ਜਾਰਜ, ਸਕੱਤਰ ਮੁਕੇਸ਼ ਨਾਗਪਾਲ, ਕੈਸ਼ੀਅਰ ਕੁਲਵਿੰਦਰ ਸਿੰਘ ਨਾਮਧਾਰੀ, ਜਗਰਾਜ ਸਿੰਘ ,ਸਕੂਲ ਸੱਟਾਫ ਹਾਜ਼ਰ ਸਨ
Posted By SonyGoyal