ਹਾਲ ਹੀ ਵਿੱਚ ਸਭ ਨੂੰ ਹਸਾਉਣ ਵਾਲੇ ਪੰਜਾਬੀ ਕਾਮੇਡੀਅਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਦੋ ਵਿਆਹ ਕਰਵਾਏ ਹੋਏ ਹਨ
ਮਨਿੰਦਰ ਸਿੰਘ ਬਰਨਾਲਾ
ਪੰਜਾਬੀ ਮਨੋਰੰਜਨ ਜਗਤ ਵਿੱਚ ਕਈ ਸ਼ਾਨਦਾਰ ਕਾਮੇਡੀਅਨ ਹੋਏ ਹਨ, ਜਿੰਨ੍ਹਾਂ ਵਿੱਚੋਂ ਇੱਕ ਭਾਨਾ ਭਗੌੜਾ ਹੈ, ਜੋ ਪਹਿਲਾਂ ਅਦਾਕਾਰ ਗੁਰਚੇਤ ਚਿੱਤਰਕਾਰ ਨਾਲ ਆਪਣੀਆਂ ਵੀਡੀਓਜ਼ ਲਈ ਜਾਣਿਆ ਜਾਂਦਾ ਸੀ, ਹੁਣ ਉਹ ਇੱਕਲੇ ਹੀ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹਨ। ਪੰਜਾਬੀ ਸਿਨੇਮਾ ਦੀਆਂ ਕਈ ਹਿੱਟ ਫਿਲਮਾਂ ਦਾ ਹਿੱਸਾ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਦੋਸਤੀ ਲਈ ਜਾਣੇ ਜਾਂਦੇ ਇਹ ਕਾਮੇਡੀਅਨ ਹੁਣ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ਬਟੋਰ ਰਹੇ ਹਨ।
ਹਾਲ ਹੀ ਵਿੱਚ ਅਦਾਕਾਰ-ਕਾਮੇਡੀਅਨ ਨੇ ਇੱਕ ਪੋਡਕਾਸਟ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਪੁੱਛਿਆ ਗਿਆ, ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਉਹਨਾਂ ਦੇ ਪਰਿਵਾਰ ਵਿੱਚ ਕੌਣ ਕੌਣ ਹਨ ਤਾਂ ਉਨ੍ਹਾਂ ਨੇ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ।
ਪੋਡਕਾਸਟ ਦੌਰਾਨ ਕਾਮੇਡੀਅਨ ਨੇ ਖੁਦ ਦੱਸਿਆ ਕਿ ਉਨ੍ਹਾਂ ਨੇ ਦੋ ਵਿਆਹ ਕਰਵਾਏ ਹੋਏ ਹਨ, ਪਹਿਲਾਂ ਵਿਆਹ ਉਨ੍ਹਾਂ ਦਾ ਮਾਤਾ-ਪਿਤਾ ਦੀ ਮਰਜ਼ੀ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਬੱਚੇ ਵੀ ਹਨ, ਜੋ ਇਸ ਸਮੇਂ ਵਿਦੇਸ਼ ਵਿੱਚ ਰਹਿੰਦੇ ਹਨ। ਦੂਜਾ ਵਿਆਹ ਉਨ੍ਹਾਂ ਨੇ ਆਪਣੀ ਕੋ-ਅਦਾਕਾਰਾ (ਭੂਟੋ) ਨਾਲ ਕਰਵਾਇਆ ਹੈ, ਜਿਨ੍ਹਾਂ ਨਾਲ ਹੁਣ ਅਦਾਕਾਰ ਰਹਿੰਦੇ ਹਨ। ਇਸ ਤੋਂ ਇਲਾਵਾ ਭੂਟੋ ਨਾਲ ਸੋਸ਼ਲ ਮੀਡੀਆ ਉਤੇ ਅਦਾਕਾਰ ਆਏ ਦਿਨ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਇਸ ਦੇ ਨਾਲ ਹੀ ਅਦਾਕਾਰ ਬਾਰੇ ਹੋਰ ਗੱਲ ਕਰੀਏ ਤਾਂ ਅਦਾਕਾਰ ਪੰਜਾਬ ਦੇ ਸ਼ਾਨਦਾਰ ਕਾਮੇਡੀਅਨਾਂ ਵਿੱਚ ਆਪਣਾ ਸਥਾਨ ਪੱਕਾ ਕਰ ਚੁੱਕੇ ਹਨ, ਭਾਨਾ ਭਗੌੜਾ ਨੂੰ ਇੰਸਟਾਗ੍ਰਾਮ ਉਤੇ 274 ਹਜ਼ਾਰ ਲੋਕ ਪਸੰਦ ਕਰਦੇ ਹਨ, ਉਹ ਅਕਸਰ ਹੀ ਆਪਣੀਆਂ ਵੀਡੀਓਜ਼ ਉਤੇ ਪਾਖੰਡੀ ਬਾਬੇ ਅਤੇ ਸਰਕਾਰਾਂ ਉਤੇ ਤੰਜ ਕੱਸਦੇ ਰਹਿੰਦੇ ਹਨ।
ਨਿਜੀ ਜ਼ਿੰਦਗੀ ਚ ਵੀ ਖਾਸ ਅਹਮਿਯਤ ਤੇ ਸ਼ਾਨ ਰੁਤਬਾ ਰੱਖਦੇ ਹਨ, ਭਾਣਾ ਭਗੋੜਾ ਦੇ ਆਸ ਪੜੋਸ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਪਤਾ ਚੱਲਿਆ ਕੇ ਅਸਲ ਜ਼ਿੰਦਗੀ ਚ ਵੀ ਭਾਣਾ ਬਾਈ ਇਕ ਖੁਸਮਾਜਜ ਖੁਸ਼ ਤਬੀਅਤ ਇਨਸਾਨ ਹਨ। ਭਾਣਾ ਵੱਲੋ ਕਦੀ ਵੀ ਆਪਣੀ ਨਿਜੀ ਜ਼ਿੰਦਗੀ ਤੇ ਫ਼ਿਲਮੀ ਜਾ ਕਹੋ ਕੇ ਅਦਾਕਾਰੀ ਜ਼ਿੰਦਗੀ ਦੀ ਜ਼ਿੰਦਗੀ ਨੂੰ ਹੋਸੇਪਨ ਜਾ ਫੁਕਰਪੰਤੀ ਨਾਲ ਨਹੀਂ ਪੇਸ਼ ਕੀਤਾ। ਸੁਖਦੇਵ ਚੰਦ, ਭੁਪਿੰਦਰ ਕੁਮਾਰ, ਭੋਲਾ ਮਾਸਟਰ, ਸੁਰਿੰਦਰ ਬਾਵਾ ਆਦਿ ਨੇ ਦੱਸਿਆ ਕੇ ਓਹਨਾ ਨੂੰ ਹਮੇਸ਼ਾ ਉਹ ਇਕ ਚੰਗੇ ਨਾਗਰਿਕ ਤੇ ਖੁਸ਼ਦਿਲ ਗੁਆਂਢੀ ਦੀ ਤਰਾਂ ਹੀ ਮਿੱਲੇ ਹਨ।