ਬਰਨਾਲਾ 02 ਸਤੰਬਰ ( ਮਨਿੰਦਰ ਸਿੰਘ )
ਪੁਲਿਸ ਨਾਕੇ “ਚ ਤੇ ਚੋਰ ਇਲਾਕੇ “ਚ, ਨਸ਼ੇੜੀ ਨੇ ਕਿ ਚੋਰ ਪਤਾ ਕਰੇ ਕੌਣ

ਜੇਕਰ ਬਰਨਾਲਾ ਜਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਚੋਰਾਂ ਵੱਲੋਂ ਬੋਲੀਵੁੱਡ ਦੀਆਂ ਫਿਲਮਾਂ ਦੇ ਸਟਾਈਲ ਚ ਚੋਰੀ ਕਰਨ ਵਾਲੇ ਰੋਜਾਨਾ ਦੇ ਢੰਗ ਤਰੀਕੇ ਨੇ ਲੋਕਾਂ ਨੂੰ ਹੈਰਾਨ ਅਤੇ ਪਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਕਦੀ ਤਾਂ ਚੋਰਾਂ ਵੱਲੋਂ ਸਕੂਟਰੀ ਤੇ ਨਸ਼ੇ ਵਾਲੀ ਸਰਿੰਜ ਰੱਖ ਕੇ ਬੇਹੋਸ਼ ਕਰਕੇ ਨਾਲੇ ਸਰੀਰ ਨੂੰ ਕਸ਼ਟ ਦਿੰਦੇ ਹਨ ਅਤੇ ਨਾਲੇ ਚੋਰੀ ਕਰਦੇ ਹਨ।
ਬਰਨਾਲੇ ਦੇ ਲੱਖੀ ਕਲੋਨੀ ਚ ਕਿੰਨੂਆਂ ਵਾਲੇ ਬਾਗ ਦੇ ਨੇੜੇ ਇੱਕ ਬਜ਼ੁਰਗ ਔਰਤ ਨੂੰ ਬੇਹੋਸ਼ ਕਰਕੇ ਲੁੱਟ ਕੇ ਲੈ ਗਏ ਚੋਰ ਪਰੰਤੂ ਪੁਲਿਸ ਦੀ ਗਸ਼ਤ, ਪੈਟਰੋਲਿੰਗ ਪੁਲਿਸ ਦੇ ਨਾਕੇ ਸਭ ਲੱਗੇ ਲਗਾਏ ਰਹਿ ਗਏ ਅਤੇ ਚੋਰ ਚੋਰੀ ਕਰਕੇ ਸਭ ਕੁਝ ਹੀ ਲੁੱਟ ਕੇ ਲੈ ਗਏ।
ਸ਼ਹਿਰ ਦੇ ਲੋਕ ਪੁਲਿਸ ਤੋਂ ਉਮੀਦਾਂ ਵੀ ਛੱਡ ਚੁੱਕੇ ਹਨ ਅਤੇ ਆਪਣੀ ਸੁਰੱਖਿਆ ਆਪਣੇ ਹੱਥ ਤੇ ਆਪਣੇ ਵਸ ਕਰਨ ਦਾ ਫੈਸਲਾਂ ਲੈ ਚੁੱਕੇ ਹਨ।
ਬੇਹੋਸ਼ ਕਰਕੇ ਬਜ਼ੁਰਗ ਔਰਤ ਅੰਗਰੇਜ਼ ਕੌਰ ਕੋਲੋਂ ਸਾਰਾ ਕੁਝ ਲੁੱਟ ਲਿਆ ਗਿਆ।
ਬੀਜੇਪੀ ਦੇ ਲੱਖੀ ਕਲੋਨੀ ਚ ਰਹਿੰਦੇ ਲੀਡਰ ਵੱਲੋਂ ਮੌਜੂਦਾ ਸਰਕਾਰ ਦੇ ਕਰਿੰਦਿਆ ਅਤੇ ਉਹਨਾਂ ਦੇ ਪੁਲਿਸ ਪ੍ਰਸ਼ਾਸਨ ਤੇ ਉਂਗਲੀ ਚੁੱਕਦੇ ਹੋਏ ਵੱਡੀ ਗੱਲ ਕਹੀ ਗਈ ਕਿ ਪੁਲਿਸ ਕੋਲੋਂ ਹੁਣ ਕੁਝ ਨਹੀਂ ਹੋਣਾ ਸਾਨੂੰ ਆਪ ਹੀ ਆਪਣੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਆਪ ਹੀ ਕਰਨੇ ਪੈਣੇ ਹਨ। ਬੀਜੇਪੀ ਨੇਤਾ ਸ਼ੈਂਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੰਨਾ ਕੁ ਆਮ ਹੋ ਗਿਆ ਕਿ ਉਸ ਨੂੰ ਇਹ ਵੱਡੀਆਂ ਵੱਡੀਆਂ ਚੋਰੀਆਂ ਵੱਡੇ ਡਾਕੇ ਬਹੁਤ ਆਮ ਲੱਗਦੇ ਹਨ।
ਜ਼ਿਕਰ ਜੋ ਹੈ ਕਿ ਬਜ਼ੁਰਗ ਔਰਤ ਅੰਗਰੇਜ਼ ਕੌਰ ਜਿਸ ਨੂੰ ਬੇਹੋਸ਼ ਕਰਕੇ ਲੁੱਟਿਆ ਗਿਆ ਉਹਨਾਂ ਦੀ ਹਾਲਤ ਨਾਜੁਕ ਹੈ ਅਤੇ ਉਹ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹਨ। ਮੌਕੇ ਤੇ ਪਹੁੰਚੇ ਹੋਏ ਪੁਲਿਸ ਪ੍ਰਸ਼ਾਸਨ ਨੇ ਆਸ਼ਵਾਸਨ ਦਿੱਤਾ ਹੈ ਕਿ ਜਿਸ ਵੱਲੋਂ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਬਹੁਤ ਜਲਦ ਹੀ ਪੁਲਿਸ ਦੀ ਗਿਰਫਤ ਵਿੱਚ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਬਰਨਾਲਾ ਪੁਲਿਸ ਵੱਲੋਂ ਕੋਈ ਵੀ ਦੋਸ਼ੀ ਜੁਰਮ ਕਰਕੇ ਜਿਆਦਾ ਦਿਨ ਤੱਕ ਭੱਜ ਨਹੀਂ ਸਕਿਆ। ਹੁਣ ਦੇਖਣਾ ਇਹੀ ਬਾਕੀ ਹੈ ਕਿ ਇਸ ਵੱਡੀ ਵਾਰਦਾਤ ਨੂੰ ਦਿਨ ਖੜੇ ਅੰਜਾਮ ਦੇਣ ਵਾਲਾ ਕਿੰਨੇ ਦਿਨਾਂ ਚ ਪੁਲਿਸ ਦੇ ਹੱਥੀ ਚੜਦਾ ਹੈ ।
Box news
ਇਹ ਕੰਮ ਨਸ਼ੇੜੀਆਂ ਦਾ ਵੀ ਹੋ ਸਕਦਾ ਹੈ – ਆਸ ਪੜੋਸ
ਕੁਝ ਸਮੇਂ ਬਾਅਦ ਜਦੋਂ ਚੋਰੀ ਦੀ ਖਬਰ ਅਤੇ ਬੀਬੀ ਨੂੰ ਬੇਹੋਸ਼ ਕਰਕੇ ਲੁੱਟਣ ਵਾਲੀ ਖਬਰ ਨੇ ਰੰਗ ਫੜਿਆ ਤਾਂ ਇਲਾਕੇ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣ ਗਿਆ।
ਇਕੱਤਰ ਹੋਏ ਲੋਕਾਂ ਨੇ ਕਿਹਾ ਕਿ ਸ਼ਹਿਰ ਵਿੱਚ ਨਸ਼ੇੜੀ ਲੋਕ ਗਲੀਆਂ ਵਿੱਚ ਆਮ ਹੀ ਘੁੰਮਦੇ ਦੇਖੇ ਜਾ ਸਕਦੇ ਹਨ ਅੱਜ ਇੰਨੇ ਭਰੇ ਹੋਏ ਇਲਾਕੇ ਵਿੱਚ ਜੇਕਰ ਇਸ ਤਰ੍ਹਾਂ ਦੀ ਵਾਰਦਾਤ ਹੋ ਸਕਦੀ ਹਾਂ ਤਾਂ ਉਹਨਾਂ ਦੇ ਬੱਚੇ ਇਥੇ ਕਿਵੇਂ ਸੁਰੱਖਿਤ ਹੋਣਗੇ।
Posted By SonyGoyal