ਬਰਨਾਲਾ 11 ਮਾਰਚ ( ਮਨਿੰਦਰ ਸਿੰਘ )
ਸਥਾਨਕ ਆਈਟੀਆਈ ਰਵਿਦਾਸ ਚੌਂਕ ਬਰਨਾਲਾ ਵਿਖੇ ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਅਤੇ ਬੀਐਸਐਫ ਦੀਆਂ ਟੁਕੜੀਆਂ ਵੱਲੋਂ ਸ਼ਹਿਰ ਵਿੱਚ ਆਉਣ ਜਾਣ ਵਾਲੇ ਹਰੇਕ ਵਹੀਕਲ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ।
ਜਾਣਕਾਰੀ ਦਿੰਦੇ ਹੋਏ ਨਾਕਾ ਇੰਚਾਰਜ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ‘ਕਿ ਪੰਜਾਬ ਸਰਕਾਰ ਦੇ ਹੁਕਮਾਂ ਤੇ ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਵਿੱਚ ਕਿਸੇ ਵੀ ਤਰਾ ਦੀ ਅਣਸੁਖਾਵੀ ਘਟਨਾ ਨੂੰ ਠੱਲ ਪਾਉਣ ਲਈ ਚੱਪੇ ਚੱਪੇ ਤੇ ਪੰਜਾਬ ਪੁਲਿਸ ਤੇ ਫੌਜ ਦੀਆਂ ਟੁਕੜੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਮੌਕੇ ਨਾਕੇ ਤੋਂ ਲੰਘਣ ਵਾਲੇ ਹਰ ਇੱਕ ਵਹੀਕਲ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤੇ ਸ਼ੱਕੀ ਵਹੀਕਲਾਂ ਦੀ ਤਲਾਸ਼ੀ ਵੀ ਕੀਤੀ ਜਾ ਰਹੀ।
ਇਸ ਮੌਕੇ ਐਮਰਜੰਸੀ ਵਹੀਕਲ (112) ਦੇ ਏਐਸਆਈ ਨਛੱਤਰ ਸਿੰਘ ਬੀਐਸਐਫ ਟੁਕੜੀ ਦੇ ਸਭ ਇੰਸਪੈਕਟਰ ਮਹਿੰਦਰ ਸਿੰਘ, ਏਐਸ ਆਈ ਕੇਪੀ ਦਾਸ, ਵਲੀ ਉਲਾ ਬੇਗ, ਮਨੀਸ਼ ਕੁਮਾਰ, ਦੀਪਕ ਕੁਮਾਰ, ਕੇਸ਼ਵ, ਬੰਨੂ ਚੌਧਰੀ ਸੋਨੂ ਕੁਮਾਰ ਅਤੇ ਗੌਤਮ ਰਾਜਕ ਚੈਕਿੰਗ ਦੌਰਾਨ ਹਾਜ਼ਰ ਸਨ।
Posted By SonyGoyal