ਮਨਿੰਦਰ ਸਿੰਘ ਇੰਚਾਰਜ ਮਾਲਵਾ ਜੌਨ
ਐਸੋਸੀਐਸ਼ਨ ਵੱਲੋ ਬੱਸ ਸਟਾਪ ਦੀ ਮੰਗ ਮੰਨਣ ਤੇ ਹਡਾਨਾ ਦਾ ਵਿਸ਼ੇਸ਼ ਧੰਨਵਾਦ ਤੇ ਸਨਮਾਨ
ਪਟਿਆਲਾ 4 ਪੰਜਾਬ ਸਰਕਾਰ ਵਲੋਂ ਲੋਕ ਹਿੱਤ ਵਿੱਚ ਨਿਤ ਨਵੇਂ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ. ਜਿਸ ਦੀ ਸਮੁੱਚਾ ਪੰਜਾਬ ਸ਼ਲਾਘਾ ਕਰ ਰਿਹਾ ਹੈ. ਇਸੇ ਤਹਿਤ ਪਟਿਆਲਾ ਦੇ ਸਰਹਿੰਦ – ਰਾਜਪੁਰਾ ਬਾਈਪਾਸ ਦੇ ਨੇੜੇ ਰਹਿੰਦੇ ਹਜ਼ਾਰਾਂ ਲੋਕਾਂ ਦੀ ਮੰਗ ਅਨੁਸਾਰ ਇਸ ਰਸਤੇ ਵਿਚ ਇੱਕ ਬੱਸ ਸਟਾਪ ਜ਼ਰੂਰ ਬਣਾਇਆ ਜਾਵੇ।
ਇਹ ਪ੍ਰਗਟਾਵਾ ਵੈਲਫੇਅਰ ਐਸੋਸੀਏਸ਼ਨ ਹਲਕਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਗਦੇਵ ਸਿੰਘ ਢੀਂਡਸਾ ਅਤੇ ਐਸੋਸੀਏਸ਼ਨ ਮੈਂਬਰਾ ਨੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੂੰ ਉਪਰੋਕਤ ਸੰਬੰਧ ਵਿੱਚ ਮੰਗ ਪੱਤਰ ਦੇਣ ਮੌਕੇ ਕੀਤਾ।
ਗੱਲਬਾਤ ਦੌਰਾਨ ਪ੍ਰਧਾਨ ਜਗਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਨਵੇਂ ਬੱਸ ਅੱਡੇ ਦੇ ਬਣਨ ਨਾਲ ਨੇੜਲੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ. ਪਰ ਅੱਡੇ ਤੋਂ ਦੂਰੀ ਤੇ ਰਹਿੰਦੇ ਲੋਕਾਂ ਲਈ ਬੱਸ ਸਟਾਪ ਬਣਨਾ ਵਰਦਾਨ ਸਾਬਿਤ ਹੋਵੇਗਾ।
ਕਿਉਕਿ ਇੱਥੇ ਦੇ ਲੋਕਾਂ ਨੂੰ ਬੱਸ ਅੱਡੇ ਜਾਣ ਲਈ ਮਜਬੂਰਨ ਆਟੋ ਰਿਕਸ਼ਾ ਕਰ ਕੇ ਪਹਿਲਾ ਅੱਡੇ ਤੇ ਜਾਂ ਸਰਹਿੰਦ ਰੋਡ ਤੇ ਖੱਜਲ ਖੁਆਰ ਹੋ ਕੇ ਜਾਣਾ ਪੈਂਦਾ ਹੈ, ਖ਼ਾਸ ਕਰ ਮੀਹ ਆਦਿ ਦੇ ਦੌਰਾਨ ਮੁਸ਼ਕਿਲ ਆਉਂਦੀ ਹੈ l
ਇਸ ਤੋਂ ਇਲਾਵਾ ਐਸੋਸੀਏਸ਼ਨ ਵੱਲੋ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੂੰ ਮਹਿਕਮੇਂ ਵਿੱਚ ਚੰਗੀ ਕਾਰਗੁਜਾਰੀ ਨਿਭਾਉਣ ਅਤੇ ਪਹਿਲਾਂ ਨਾਲੋ ਵਾਧੇ ਵਿੱਚ ਲਿਜਾਉਣ ਲਈ ਸਨਮਾਨਿਤ ਵੀ ਕੀਤਾ ਗਿਆ।
ਐਸੋਸੀਏਸ਼ਨ ਦੀ ਮੰਗ ਤੇ ਹਾਮੀ ਭਰਦਿਆਂ ਚੇਅਰਮੈਨ ਰਣਜੋਧ ਸਿੰਘ ਹਡਾਨਾ ਨੇ ਕਿਹਾ ਕਿ ਲੋਕਾਂ ਦੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ।
ਜਿਸ ਲਈ ਮੌਕੇ ਤੇ ਹੀ ਕੰਮ ਨੂੰ ਨੇਪਰੇ ਚਾੜਨ ਲਈ ਜਲਦ ਫਾਈਲ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਇਸ ਮੌਕੇ ਸਰਪ੍ਰਸਤ ਬ੍ਰਹਮਦੇਵ ਵਰਮਾ, ਤਜਿੰਦਰ ਮਹਿਤਾ ਪੰਜਾਬ ਸਟੇਟ ਇੰਡਸਟਰੀਅਲ ਡੈਵਲਪਮੈਂਟ ਕਾਰਪੋਰੇਸ਼ਨ, ਚੇਅਰਮੈਨ ਸੁਰਿੰਦਰ ਸਿੰਘ ਠੇਕੇਦਾਰ, ਜਰਨਲ ਸੈਕਟਰੀ ਦਵਿੰਦਰ ਸਿੰਘ ਖੰਗੂੜਾ, ਸੀਨੀਅਰ ਵਾਈਸ ਵਿੱਤ ਸਕੱਤਰ ਪੀ ਐਸ ਮਿੱਤਲ, ਸੀਨੀਅਰ ਵਾਈਸ ਪ੍ਰੈਸੀਡੈਂਟ ਮਨਜੀਤ ਸਿੰਘ ਧਨੋਆ, ਮੀਤ ਪ੍ਰਧਾਨ ਕੈਪਟਨ ਰਛਪਾਲ ਸਿੰਘ, ਮੀਤ ਪ੍ਰਧਾਨ ਰਾਜਿੰਦਰ ਅਸ਼ਟਾ, ਅਰਗਨਾਈਜ ਸਕੱਤਰ ਸੁਰਿੰਦਰ ਸਿੰਘ ਕਬੂਤਰਾਂ, ਸਲਾਹਕਾਰ ਮਹਿੰਦਰ ਸਿੰਘ ਦੁਬਈ ਅਤੇ ਹੋਰ ਇਲਾਕ਼ਾ ਨਿਵਾਸੀ ਮੌਜੂਦ ਰਹੇ।
Posted By SonyGoyal