ਜਗਤਾਰ ਸਿੰਘ ਹਾਕਮ ਵਾਲਾ,
ਪਿੰਡ ਹਾਕਮ ਵਾਲਾ ਦੀ ਸੜਕ ਕਿਨਾਰੇ ਪਹਿਲਾਂ ਬਹੁਤ ਹੀ ਘੱਟ ਦਰੱਖਤ ਸਨ ਜਿਸ ਕਰਕੇ ਗਰਮੀ ਦੇ ਮੌਸਮ ਵਿਚ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਹੱਦ ਤੱਕ ਪੈਦਲ ਚੱਲਣ ਵਾਲੇ ਲੋਕਾਂ ਨੂੰ ਛਾਂ ਹੇਠ ਬੈਠਣ ਲਈ ਨੇੜੇ ਤੇੜੇ ਕੋਈ ਸਹਾਰਾ ਲੈਣਾ ਪੈਂਦਾ ਸੀ।
ਇਸ ਦੀ ਕਈ ਵਾਰ ਪੱਤਰਕਾਰਾਂ ਨੇ ਖਬਰਾਂ ਵੀ ਲੱਗਦੀਆਂ ਰਹੀਆਂ ਇਹ ਮਾਮਲਾ ਵਣ ਵਿਭਾਗ ਵੱਲੋਂ ਬੜੇ ਵੱਡੇ ਪੱਧਰ ਉੱਤੇ ਬੂਟੇ ਲਗਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਇਸ ਦੀ ਜ਼ੁਮੇਵਾਰੀ ਡੀ ਐਫ ਓ ਮਾਨਸਾ ਦੀ ਨਿਗਰਾਨੀ ਹੇਠ ਬੀ ਐਲ ਓ ਵਣ ਵਿਭਾਗ ਸ੍ਰੀ ਮੁਖਵਿੰਦਰ ਸਿੰਘ ਅਤੇ ਦਰੋਗਾ ਮੱਖਣ ਸਿੰਘ ਉਲੱਕ ਵੱਲੋਂ ਆਪਣੇ ਕਰਮਚਾਰੀਆਂ ਦੀ ਮੱਦਦ ਨਾਲ ਬੋਹਾ ਤੋਂ ਹਾਕਮ ਵਾਲਾ ਦੀ ਸੜਕ ਤੇ ਦੋਨਾਂ ਕਿਨਾਰਿਆਂ ਤੇ ਖਾਲੀ ਥਾਵਾਂ ਬੂਟੇ ਲਗਾ ਕੇ ਉਸ ਸਾਂਭ ਸੰਭਾਲ ਦਾ ਜ਼ਿੰਮਾ ਆਪ ਚੁਕਿੱਆ ਹੋਇਆ ਹੈ ਬੂਟਿਆਂ ਨੂੰ ਹਰ ਰੋਜ਼ ਦੂਰ ਦਰਾਡੇ ਥਾਵਾਂ ਤੋਂ ਪਾਣੀ ਪਾ ਕੇ ਕੀਤੀ ਜਾ ਰਹੀ ਹੈ ਬੂਟਿਆਂ ਦੀ ਸਾਂਭ-ਸੰਭਾਲ ਬੂਟਿਆਂ ਨੂੰ ਪਾਣੀ ਪਾ ਕੇ ਮਾਰਨ ਹਰੇ ਭਰੇ ਕਰਨ ਯਤਨ ਜਾਰੀ ਹਨ।
ਪਰਾਲੀ ਨੂੰ ਸਾੜਨ ਦੇ ਰੁਝਾਨ ਸਮੇਂ ਵਣ ਵਿਭਾਗ ਦੀਆਂ ਟੀਮਾਂ ਨੇ ਪੂਰੀ ਰਖਵਾਲੀ ਕੀਤੀ ਜਿਸ ਦਾ ਨਤੀਜਾ ਸ਼ਾਨਦਾਰ ਰਿਹਾ ਛੋਟੇ ਦਰਜੇ ਦੇ ਕਰਮਚਾਰੀਆਂ ਨੇ ਪੂਰੀ ਤਨਦੇਹੀ ਨਾਲ ਨਿਭਾਈ ਜੁਮੇਵਾਰੀ ਨੇ ਸੜਕ ਕਿਨਾਰੇ ਲੱਗੇ ਦਰੱਖਤਾਂ ਦੀ ਤਰੀਫ ਕਰਦੇ ਹੋਏ ਹਰ ਪਾਸੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸਰਾਹਿਆ ਜਾ ਰਿਹਾ ਹੈ।ਵਣ ਵਿਭਾਗ ਦੇ ਇਸ ਕੰਮ ਲਈ ਆਉਂਦੇ ਜਾਂਦੇ ਰਾਹੀਂ ਮੋਕੇ ਦੇ ਕਰਮਚਾਰੀਆਂ ਨੂੰ ਕੀਤੀ ਮੇਹਨਤ ਤੇ ਤਰੀਫਾਂ ਕਰਦੇ ਹਨ।
ਜਿਸ ਤਰ੍ਹਾਂ ਨਾਲ ਹਾਕਮ ਵਾਲਾ ਦੀ ਸੜਕ ਕਿਨਾਰੇ ਲੱਗੇ ਦਰੱਖਤਾਂ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਸਾਂਝੀਆਂ ਥਾਵਾਂ ਤੇ ਕਾਫੀ ਬੂਟੇ ਲਗਾਏ ਹਨ ਬੋਹਾ ਇਲਾਕੇ ਵਿੱਚ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਨੇੜੇ ਤੇੜੇ ਦੀਆਂ ਮੋਟਰਾਂ ਤੋਂ ਪਾਣੀ ਪਾ ਕੇ ਬੋਹਾ ਖ਼ੇਤਰ ਨੂੰ ਹਰਾ ਭਰਾ ਕਰ ਦਿੱਤਾ ਹੈ ਜੋ ਕਿ ਬਹੁਤ ਵਧੀਆ ਕਾਰਗੁਜ਼ਾਰੀ ਹੈ ਆਉਣ ਵਾਲੇ ਦਿਨਾਂ ਵਿਚ ਹਰ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਵੇਗੀ ਇਸ ਮੌਕੇ ਆਸੇ ਪਾਸੇ ਜਾਂਦੇ ਲੋਕਾਂ ਨੇ ਡੀ ਐਫ ਓ ਮਾਨਸਾ ਤੇ ਬੀ ਐਲ ਓ ਬੁਢਲਾਡਾ ਸ੍ਰੀ ਮੁਖਵਿੰਦਰ ਸਿੰਘ, ਦਰੋਗਾ ਮੱਖਣ ਸਿੰਘ ਉਲੱਕ ਤੇ ਰਾਜਵੀਰ ਸਿੰਘ ਬੋਹਾ, ਸਤਿਨਾਮ ਸਿੰਘ ਸੇਰਖਾਂ ਦਲੀਪ ਸਿੰਘ ਹੇਰਾਂ ਦਾ ਧੰਨਵਾਦ ਕੀਤਾ।
Posted By SonyGoyal