ਇਤਿਹਾਸ ਤੇ ਝਾਤ – ਮਨਿੰਦਰ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਛੇ ਗੁਰੂਆਂ ਦੀ ਬਾਣੀ ਦਰਜ ਹੈ। ਛੇ ਗੁਰੂ ਸਾਹਿਬਾਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਇੱਕ ਵਾਰੀ ਵੀ ਵਾਹਿਗੁਰੂ ਸ਼ਬਦ ਦੀ ਵਰਤੋਂ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਚ ਵਾਹਿਗੁਰੂ ਦਾ ਮਤਲਬ ਰੱਬ ਨਹੀਂ ਹੈ। ਜਿਹੜੇ 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਓਹਨਾ ਚ ਗੁਰੂ ਨਾਨਕ ਸਾਹਿਬ ਜੀ , ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਅਮਰਦਾਸ ਸਾਹਿਬਜੀ, ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। 15 ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ, 11 ਭੱਟ ਸਾਹਿਬਾਨਾਂ ਦੀ ਬਾਣੀ ਦਰਜ ਹੈ, ਤੇ 3 ਗੁਰਸਿੱਖਾਂ ਸਹਿਬਾਨਾਂ ਦੀ ਬਾਣੀ ਦਰਜ ਹੈ।ਨਾ ਹੀ ਕਿਸੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਚ ਵਾਹਿਗੁਰੂ ਸ਼ਬਦ ਦਾ ਜ਼ਿਕਰ ਕੀਤਾ, ਨਾ ਹੀ ਭਗਤ ਸਾਹਿਬਾਨਾਂ ਨੇ ਕੀਤਾ ਤੇ ਨਾ ਹੀ ਤਿੰਨ ਗੁਰਸਿੱਖਾਂ ਨੇ ਕੀਤਾ ਹੁਣ ਬਚਦੇ ਨੇ ਭੱਟ ਸਾਹਿਬਾਨ।
11 ਭੱਟ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਹੈ। ਉਹਨਾਂ ਨੇ ਸਵਈਏ ਲਿਖੇ ਹਨ ਅਤੇ ਓਹ ਸਵਈਏ ਗੁਰੂ ਸਾਹਿਬਾਨਾਂ ਦੀ ਉਸਤਤ ਚ ਲਿਖੇ ਗਏ ਹਨ। 11 ਭੱਟ ਸਾਹਿਬਾਨਾਂ ਚੋਂ ਇੱਕ ਭੱਟ ਹਨ ਜਿਨਾਂ ਦਾ ਨਾਮ ਭੱਟ ਗਯੰਦ ਜੀ ਹੈ। ਭੱਟ ਗਯੰਦ ਜੀ ਨੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਚ 1402 ਅੰਗ ਤੇ ਵਾਹਿਗੁਰੂ ਸ਼ਬਦ ਦਰਜ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਚ ਕੁੱਲ 1430 ਅੰਗ ਨੇ ਤੇ 1430 ਅੰਗਾਂ ਚੋਂ ਤਿੰਨ ਅੰਗਾਂ ਤੇ ਵਾਹਿਗੁਰੂ ਸ਼ਬਦ ਦਰਜ ਮਿਲਦਾ ਹੈ ਤੇ ਕੁੱਲ 16 ਵਾਰ ਵਾਹਿਗੁਰੂ ਸ਼ਬਦ ਦੀ ਵਰਤੋਂ ਕੀਤੀ ਗਈ।
ਵਾਹਿਗੁਰੂ ਸ਼ਬਦ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਚ ਕੀ ਹੈ
ਵਾਹਿਗੁਰੂ ਜਿਹੜਾ ਸ਼ਬਦ ਹੈ ਉਹ ਇੱਕ ਸ਼ਬਦ ਨਹੀਂ ਹੈ ਉਹ ਦੋ ਸ਼ਬਦ ਹਨ। ਵਾਹਿ ਅਲੱਗ ਹੈ ਤੇ ਗੁਰੂ ਸ਼ਬਦ ਅਲੱਗ ਹੈ। ਦੋਨੋਂ ਹੀ ਵੱਖ ਵੱਖ ਭਾਸ਼ਾਵਾਂ ਦੇ ਸ਼ਬਦ ਹਨ।
ਜਿਹੜਾ ਵਾਹਿ ਸ਼ਬਦ ਹੈ ਉਹ ਫਾਰਸੀ ਦਾ ਸ਼ਬਦ ਹੈ ਤੇ ਜਿਹੜਾ ਗੁਰੂ ਸ਼ਬਦ ਹੈ ਉਹ ਸੰਸਕ੍ਰਿਤ ਦਾ ਸ਼ਬਦ ਹੈ। ਵਾਹਿਗੁਰੂ ਸ਼ਬਦ ਸਮਾਸ਼ੀ ਸ਼ਬਦ ਹੈ। ਇੱਕ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਜਦੋਂ ਕੋਈ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸਨੂੰ ਸਮਾਸੀ (ਕੰਪਾਊਂਡ) ਕਿਹਾ ਜਾਂਦਾ ਹੈ। ਪੁਰਾਣੇ ਤੋਂ ਪੁਰਾਣੇ ਸਮੇਂ ਚ ਇਹ ਦੋਨੋਂ ਸ਼ਬਦਾਂ ਦੇ ਕੀ ਮਤਲਬ ਕੱਢੇ ਗਏ ਹਨ। ਵਾਹਿ ਸ਼ਬਦ ਕਿਉਂਕਿ ਫਾਰਸੀ ਦਾ ਸ਼ਬਦ ਆ ਤੇ ਵਾਹਿ ਸ਼ਬਦ ਦਾ ਮਤਲਬ ਫਾਰਸੀ ਚ ਹੁੰਦਾ ਹੈ ਜਦੋਂ ਕਿਸੇ ਤੇ ਅਸਚਰਜ ਹੋਵੇ। ਅਜੋਕੇ ਸਮੇ ਚ ਜਦੋਂ ਅਸੀ ਕਿਸੇ ਦੀ ਤਾਰੀਫ ਕਰਦੇ ਹਾਂ ਜਾਂ ਆਪਣੀ ਸਮਝ ਤੋਂ ਬਾਹਰ ਦੀ ਚੀਜ਼ ਜਦੋਂ ਆਪਾਂ ਦੇਖਦੇ ਆ ਤਾਂ ਆਪਾਂ ਕਹਿੰਦੇ ਆ ਵਾਹ।
ਵਾਹਿ ਸ਼ਬਦ ਦਾ ਇੱਥੇ ਉਹੀ ਮਤਲਬ ਹੈ ਹੈਰਾਨ ਹੋਣਾ ਅਸਚਰਜ ਹੋਣਾ ਕਿਸੇ ਦੀ ਪ੍ਰਸ਼ੰਸਾ ਕਰਨਾ। ਇਹ ਹੋ ਗਿਆ ਵਾਹਿ ਦਾ ਮਤਲਬ।
ਗੁਰੂ ਸ਼ਬਦ ਬਹੁਤ ਪੁਰਾਣਾ ਸ਼ਬਦ ਹੈ ਗੁਰੂ ਸ਼ਬਦ ਵੀ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਹੋਇਆ ਗੁ ਅਲੱਗ ਹੈ ਤੇ ਰੂ ਅਲੱਗ ਹੈ। ਗੁਰੂ ਸ਼ਬਦ 2000 ਸਾਲ ਪਹਿਲਾਂ ਵੀ ਵਰਤਿਆ ਜਾਂਦਾ ਸੀ। ਜਿਵੇਂ ਤਕਰੀਬਨ 2000 ਸਾਲ ਪੁਰਾਣਾ ਇੱਕ ਉਪਨਿਸ਼ਦ ਜਿਸਨੂੰ ਆਸਾਨ ਭਾਸ਼ਾ ਚ ਇਕ ਪਵਿਤਰ ਗ੍ਰੰਥ ਕਹਿ ਸਕਦੇ ਹਾਂ ਜਾ ਗਿਆਨ ਸਾਗਰ ਕਿਹਾ ਜਾ ਸਕਦਾ ਹੈ। ਅਦਵੈਆਤਾਰਕ ਉਪਨਿਸ਼ਦ ਉਸਦੇ ਵਰਸ 16 ਚ ਗੁਰੂ ਸ਼ਬਦ ਦਾ ਮਤਲਬ ਦੱਸਿਆ ਗਿਆ ਹੈ। ਇਹਦੇ ਚ ਇੱਕ ਸਲੋਕ ਆਉਂਦਾ ਗੋ ਸ਼ਬਦ ਸਤਵ ਅੰਧਕਾਰ ਸਆਤ ਰੂ ਸ਼ਬਦ ਅਸਤ “ਨਿਰੋਧਕ ਅੰਧਕਾਰ ਨਿਰੋਧਿਤਵਾ ਗੁਰੂ ਰਤਿਆ ਬਿਧਤੇ” ਇਸ ਸਲੋਕ ਦੇ ਮੁਤਾਬਿਕ ਜਿਹੜਾ ਗੁਰੂ ਸ਼ਬਦ ਆ ਉਹ ਦੋ ਸ਼ਬਦਾਂ ਤੋਂ ਬਣਿਆ ਹੋਇਆ ਹੈ। ਗੁ ਤੇ ਰੂ,
ਗੁ ਦਾ ਮਤਲਬ ਇਸ ਗਿਆਨ ਸਾਗਰ ਮੁਤਾਬਿਕ ਹਨ੍ਹੇਰਾ ਹੈ।
ਇਸ ਚ ਇੱਕ ਸਲੋਕ ਵੀ ਲਿਖਿਆ ਹੋਇਆ ਹੈ। ਤੇ ਰੂ ਦਾ ਮਤਲਬ ਹੈ ਰੂ ਸ਼ਬਦ ਅਸਤ ਨਿਰੋਦਕ ਯਾਨੀ ਕਿ ਰੂ ਦਾ ਮਤਲਬ ਹੈ ਹਨੇਰੇ ਦਾ ਉਲਟ ਹਨ੍ਹੇਰੇ ਨੂੰ ਦੂਰ ਕਰਨ ਵਾਲਾ ਮਤਲਬ ਕਿ ਚਾਨਣ ਤਾਂ ਗੁਰੂ ਦਾ ਮਤਲਬ ਫਿਰ ਬਣਦਾ ਕਿ ਜਿਹੜਾ ਹਨੇਰੇ ਚ ਚਾਨਣ ਕਰਨ ਦੀ ਸਮਰੱਥਾ ਰੱਖਦਾ ਹੋਵੇ। ਇੱਥੇ ਹਨੇਰਾ ਸ਼ਬਦ ਤੋਂ ਮਤਲਬ ਹੈ ਕਿ ਸਾਡੇ ਅੰਦਰ ਦਾ ਹਨੇਰ ਦੂਰ ਕਰਨ ਵਾਲਾ ਨਾ ਕਿ ਦਿਨ ਅਤੇ ਰਾਤ ਵਾਲਾ ਹਨੇਰਾ।