ਸੋਨੀ ਗੋਇਲ ਬਰਨਾਲਾ
ਸਿਹਤ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਦਿੱਤੀ ਗਈ ਜਾਣਕਾਰੀ

ਅਯੂਸਮਾਨ ਸਿਹਤ ਬੀਮਾ ਕਾਰਡ ਬਣਾਏ

ਡਿਪਟੀ ਕਮਿਸਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਤੇ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵਲੋਂ ਕੈਂਪ ਲਗਾਇਆ ਗਿਆ।

ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸਰਮਾ ਅਤੇ ਐਸ ਐਮ ਓ ਡਾਕਟਰ ਸਤਵੰਤ ਸਿੰਘ ਔਜਲਾ ਦੀ ਅਗਵਾਈ ਹੇਠ ਕੋਠੇ ਰਜਿੰਦਰਪੁਰਾ ਅਤੇ ਭੱਠਲਾਂ ਵਿਖੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਜਿਵੇਂ ਮੋਤੀਆ ਮੁਕਤ ਅਭਿਆਨ,ਸੂਗਰ ਅਤੇ ਬਲੱਡ ਪ੍ਰੈਸਰ ਦਾ ਮੁਫਤ ਇਲਾਜ, ਤਪਦਿਕ ਦੀ ਬਿਮਾਰੀ ਦਾ ਚੈੱਕਅਪ ਅਤੇ ਮੁਫਤ ਇਲਾਜ,ਮੁੱਖ ਮੰਤਰੀ ਕੈਂਸਰ ਰਾਹਤ ਕੋਸ ਸਕੀਮ, ਹੈਪੇਟਾਇਟਸ ਸੀ ਰਲੀਫ ਫੰਡ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜੱਚਾ-ਬੱਚਾ ਸੇਵਾਵਾਂ ਬਾਰੇ ਦੱਸਿਆ ਗਿਆ।
Posted By SonyGoyal