ਵਿਜਲੈਂਸ ਨੇ ਐਸ ਟੀ ਐਫ ਬਰਨਾਲਾ ਦੇ ਇੰਚਾਰਜ ਏ ਐਸ ਆਈ ਸਤਵਿੰਦਰ ਸਿੰਘ ਨਿੱਕੂ ਨੂੰ ਭਰਿਸ਼ਟਾਚਾਰ ਦੇ ਦੋਸ਼ ਚ ਗਿਰਫ਼ਤਾਰ ਕਰ ਲਿਆ ਹੈ। ਜਿਸ ਉਤੇ 1 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਪਾਇਆ ਗਿਆ।
ਜਾਣਕਾਰੀ ਅਨੁਸਾਰ ਵਿਜੀਲੈਂਸ ਬਿਓਰੋ ਨੇ ਇਹ ਕਾਰਵਾਈ ਰਮਨਦੀਪ ਸਿੰਘ ਵਾਸੀ ਬਰਨਾਲਾ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਰਮਨਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਰਨਾਲਾ ਨੇ ਵਿਜੀਲੈਂਸ ਬਿਊਰੋ ਦੇ ਆਲਾ ਅਫ਼ਸਰਾਂ ਨੂੰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਭਤੀਜੇ ਬਲਜਿੰਦਰ ਸਿੰਘ ਵਾਸੀ ਬਰਨਾਲਾ ਨੂੰ ਐਸ ਟੀ ਐਫ ਬਰਨਾਲਾ ਦੇ ਇੰਚਾਰਜ ਏ ਐਸ ਆਈ ਸਤਵਿੰਦਰ ਸਿੰਘ ਨਿੱਕੂ ਨੇ ਹੈਰੋਇਨ ਦੇ ਕੇਸ ਵਿੱਚ ਗਿਰਫਤਾਰ ਕੀਤਾ ਸੀ, ਇਸ ਕੇਸ ਵਿਚ ਬਲਜਿੰਦਰ ਸਿੰਘ ਦਾ ਫਾਇਦਾ ਕਰਨ ਲਈ ਐਸ ਟੀ ਐਫ ਦੇ ਇੰਚਾਰਜ ਏ ਐਸ ਆਈ ਸਤਵਿੰਦਰ ਸਿੰਘ ਨਿੱਕੂ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈ ਲਈ।
ਪਰ ਉਸਨੇ ਕੇਸ ਵਿਚ ਬਲਜਿੰਦਰ ਸਿੰਘ ਦਾ ਕੋਈ ਫ਼ਾਇਦਾ ਨਹੀ ਕੀਤਾ, ਵਿਜੀਲੈਂਸ ਬਿਓਰੋ ਨੇ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਐਸ ਟੀ ਐਫ ਬਰਨਾਲਾ ਦੇ ਇੰਚਾਰਜ ਏ ਐਸ ਆਈ ਸਤਵਿੰਦਰ ਸਿੰਘ ਨਿੱਕੂ ਦੇ ਖਿਲਾਫ ਐਫ਼ ਆਈ ਆਰ ਨੰਬਰ 40 ਮਿਤੀ 20 ਨਵੰਬਰ 2023 ਨੂੰ ਭਰਿਸ਼ਟਾਚਾਰ ਰੋਕੂ ਐਕਟ 77A ਤਹਿਤ ਵਿਜੀਲੈਂਸ ਬਿਊਰੋ ਪਟਿਆਲਾ ਦੇ ਥਾਣਾ ਵਿਖੇ ਕੇਸ ਦਰਜ ਕੀਤਾ।
ਵਿਜੀਲੈਂਸ ਦੇ ਬੁਲਾਰੇ ਅਨੁਸਾਰ ਵਿਜੀਲੈਂਸ ਬਿਓਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਏ ਐਸ ਆਈ ਸਤਿਗੁਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਰਾਜ ਕੁਮਾਰ ਤੇ ਆਧਾਰਤ ਟੀਮ ਨੇ ਸਪੈਸਲ ਟਾਸਕ ਫੋਰਸ ਦੇ ਇੰਚਾਰਜ ਏ ਐਸ ਆਈ ਸਤਵਿੰਦਰ ਸਿੰਘ ਨਿੱਕੂ ਨੂੰ ਉਸਦੇ ਘਰੋ ਗਿਰਫ਼ਤਾਰ ਕਰ ਲਿਆ, ਵਿਜੀਲੈਂਸ ਬਿਓਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਸ਼ੀ ਐਸ ਟੀ ਐਫ ਦੇ ਇੰਚਾਰਜ ਸਤਵਿੰਦਰ ਸਿੰਘ ਨਿੱਕੂ ਨੂੰ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।