ਮਹਿਲ ਕਲਾਂ, 25 ਅਪ੍ਰੈਲ ( ਸੋਨੀ ਗੋਇਲ )

ਸਿਵਲ ਸਰਜਨ ਬਰਨਾਲ਼ਾ ਡਾ.ਗੁਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਵਿਸ਼ਵ ਮਲੇਰੀਆ ਦਿਵਸ ਮੌਕੇ ਸਕੂਲਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਮਹਿਲ ਕਲਾਂ ਡਾ.ਗੁਰਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ‘ਤੇ ਸਿਹਤ ਵਿਭਾਗ ਮਹਿਲ ਕਲਾਂ ਵਲੋਂ ਬਾਬਾ ਗਾਂਧਾ ਸਿੰਘ ਸਕੂਲ ਵਿਖੇ ਬੱਚਿਆਂ ਵਿੱਚ ਮਲੇਰੀਆ ਬੁਖਾਰ ਦੇ ਕਾਰਣ, ਲੱਛਣ ਤੇ ਇਲਾਜ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

ਇਸ ਮੌਕੇ ਆਪਣੇ ਸੰਦੇਸ਼ ਵਿੱਚ ਸਿਹਤ ਸੁਪਰਵਾਈਜ਼ਰ ਜਸਵੀਰ ਸਿੰਘ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਮਲੇਰੀਆ, ਡੇਂਗੂ ਚਿਕਨਗੁਣੀਆ ਬੁਖਾਰ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਵਲੋਂ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਣ ਦੀ ਸਲਾਹ ਦਿੱਤੀ ਗਈ, ਘਰਾਂ ਵਿੱਚ ਕੂਲਰ, ਗਮਲੇ, ਫਰਿੱਜ਼ ਦੀਆਂ ਟਰੇਆਂ, ਡ੍ਰਮ ਆਦਿ ਵਿੱਚ ਪਾਣੀ ਨਾ ਖੜਣ ਦੇਣ ਅਤੇ ਆਲੇ ਦੁਆਲੇ ਕਿਤੇ ਵੀ ਪਾਣੀ ਨਾ ਖੜ੍ਹਾ ਹੋਣ ਦੇਣ ਦੀ ਸਲਾਹ ਦਿੱਤੀ ਗਈ ਇਸ ਮੌਕੇ ਉਹਨਾਂ ਬੱਚਿਆਂ ਅਤੇ ਟੀਚਰਾਂ ਨੂੰ ਪੂਰੀਆਂ ਬਾਹਾਂ ਦੇ ਕੱਪੜੇ ਪਾਉਣ ਅਤੇ ਮੱਛਰ ਭਜਾਉ ਕ੍ਰੀਮਾਂ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ।

ਇਸ ਮੌਕੇ ਸਕੂਲ ਦੇ ਮੁਖ ਅਧਿਆਪਕ ਡਾ. ਹਿਮਾਂਸ਼ੁ ਦੱਤ ਵਲੋਂ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਬੱਚਿਆਂ ਵਿੱਚ ਕਲਾ ਦੇ ਮਾਧਿਅਮ ਰਾਹੀਂ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਬੀਈਈ ਸ਼ਿਵਾਨੀ, ਐਲਐਚਵੀ ਬਲਵਿੰਦਰ ਕੌਰ,ਏਐਨਐਮ ਜਸਵੀਰ ਕੌਰ, ਹੈਲਥ ਵਰਕਰ ਬੂਟਾ ਸਿੰਘ ਤੇ ਜਗਰੂਪ ਸਿੰਘ, ਸਕੂਲ ਐਕਟੀਵਿਟੀ ਇੰਚਾਰਜ ਮਨਿੰਦਰ ਕੌਰ, ਮਨਦੀਪ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ

Leave a Reply

Your email address will not be published. Required fields are marked *