ਬਰਨਾਲਾ 22, ਅਪ੍ਰੈਲ : ( ਸੋਨੀ ਗੋਇਲ )
ਸਨਮਾਨਿਤ ਹੋਮਿਓਪੈਥਿਕ ਇਲਾਜ ਰੋਗੀ ਕਾਇਆ ਨੂੰ ਨਿਰੋਗੀ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ – ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਸ੍ਰੀ ਰਾਜੀਵ ਜਿੰਦੀਆਂ
ਹੋਮਿਓਪੈਥੀ ਦੇ ਨਿਰਮਾਤਾ ਡਾਕਟਰ ਸੈਮੂਅਲ ਹਾਹਨਮੈਨ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਵ ਹੋਮਪੈਥਿਕ ਦਿਵਸ ਪਟਿਆਲਾ ਵਿਖੇ ਮਨਾਇਆ ਗਿਆ।
ਇਸ ਮੌਕੇ ਵਧੀਕ ਕਮਿਸ਼ਨਰ ਪਟਿਆਲਾ ਮੈਡਮ ਰਿਚਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਇਸ ਮੌਕੇ ਬਰਨਾਲਾ, ਬਠਿੰਡਾ, ਮਾਨਸਾ ਅਤੇ ਪਟਿਆਲਾ ਦੇ ਡਾਕਟਰਾਂ ਨੇ ਭਾਗ ਲਿਆ।
ਇਸ ਦੌਰਾਨ ਹੋਮਿਓਪੈਥਿਕ ਵਿਭਾਗ ਵੱਲੋਂ ਜ਼ਿਲ੍ਹਾ ਬਰਨਾਲਾ ਵਿਖੇ ਵਧੀਆ ੳ.ਪੀ.ਡੀ. ਸੇਵਾਵਾਂ ਦੇਣ ਲਈ ਡਾ. ਪਰਮਿੰਦਰ ਕੌਰ ਪੰਨੂ ਅਤੇ ਡਾ. ਗੁਲਸ਼ਨ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਸ੍ਰੀ ਰਾਜੀਵ ਜਿੰਦੀਆਂ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਹੋਮਿਓਪੈਥਿਕ ਇਲਾਜ ਰੋਗੀ ਕਾਇਆ ਨੂੰ ਨਿਰੋਗੀ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।
ਉਹਨਾਂ ਆਏ ਹੋਏ ਹੋਮਿਓਪੈਥਿਕ ਡਾਕਟਰ ਸਾਹਿਬਾਨਾਂ ਨੂੰ ਆਪਣੇ ਪੇਸ਼ੇ ਪ੍ਰਤੀ ਤਨ ਦੇਹੀ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਹੋਮਿਓਪੈਥਿਕ ਇਲਾਜ ਰਾਹੀਂ ਨਾ-ਮੁਰਾਦ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕੇ।
ਸ੍ਰੀ ਰਾਜੀਵ ਜਿੰਦੀਆ ਦੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਜ਼ਿਲ੍ਹਾ ਬਰਨਾਲਾ ਵਿਚ ਹੋਮਿਓਪੈਥਿਕ ਦਵਾਈਆਂ ਰਾਹੀਂ ਬਰਨਾਲਾ, ਝੱਲੂਰ, ਮੱਝੂਕੇ, ਭਦੌੜ ਅਤੇ ਧਨੌਲਾ ਵਿਖੇ ਵੱਖ ਵੱਖ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਦਾ ਵਧੀਆ ਢੰਗ ਨਾਲ ਇਲਾਜ ਕੀਤਾ ਜਾ ਰਹਾ ਹੈ।
ਉਹਨਾਂ ਕਿਹਾ ਕਿ ਅੱਗੇ ਤੋਂ ਵੀ ਜ਼ਿਲ੍ਹਾ ਬਰਨਾਲਾ ਹੋਮਿੳਪੈਥਿਕ ਇਲਾਜ ਕਰਨ ਵਿਚ ਵਧੀਆ ਸੇਵਾਵਾਂ ਦਿੰਦਾ ਰਹੇਗਾ।