ਬਰਨਾਲਾ,02 ਸਤੰਬਰ ( ਸੋਨੀ ਗੋਇਲ )

ਮਹਾ ਸ਼ਕਤੀ ਕਲਾ ਮੰਦਿਰ ਬਰਨਾਲਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਜ਼ਿਲ੍ਹਾ ਬਰਨਾਲਾ ਵੱਲੋਂ ਵਿਸ਼ਾਲ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਸਮੂਹਿਕ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਹੋਈ ਅਤੇ ਵੰਦੇ ਮਾਤਰਮ ਨਾਲ ਸਮਾਪਤ ਹੋਈ, ਜਿਸ ਦਾ ਮੁੱਖ ਮੰਤਵ ਹਿੰਦੂਆਂ ਤੇ ਹੋ ਰਹੇ ਹਮਲਿਆਂ ਨੂੰ ਉਜਾਗਰ ਕਰਨਾ ਸੀ।

ਬੰਗਲਾਦੇਸ਼ ਚ ਹਿੰਦੂਆਂ ਤੇ ਹੋ ਰਹੇ ਅੱਤਿਆਚਾਰ ਅਤੇ ਮਾਵਾਂਭੈਣਾਂ ਨਾਲ ਹੁੰਦੇ ਬਲਾਤਕਾਰ, ਪੰਜਾਬ ਵਿੱਚ ਹੋ ਰਹੇ ਹਿੰਦੂ ਮੰਦਰਾਂ ਦੀ ਬੇਅਦਬੀ, ਲਵ ਜੇਹਾਦ, ਧਰਮ ਪਰਿਵਰਤਨ ਆਦਿ ਦੇ ਵਿਰੋਧ ਵਿੱਚ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਧਰਮ ਸੰਮੇਲਨ ਕੀਤਾ ਗਿਆ, ਜਿਸ ਵਿੱਚ ਧਰਮ ਜਾਗਰਣ ਮੰਚ ਦੇ ਮੁਖੀ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਕਾਰਜਕਾਰੀਪ੍ਰਧਾਨ ਰਾਮ ਗੋਪਾਲ , ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ

ਸਹਿਮੰਤਰੀ ਵਿਜੇ ਛਾਬੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਿਵਮੱਠ ਦੇ ਸਵਾਮੀ ਰਾਮਸ਼ਰਨ ਦਾਸ ਸਮੇਤ ਕਈ ਸਾਧੂਸੰਤਾਂ ਨੇ ਵੀ ਆਸ਼ੀਰਵਾਦ ਦਿੱਤਾ।

ਮੋੜਾਂ ਵਾਲੀ ਕੁਟੀਆ ਦੇ ਸੰਚਾਲਕ ਸਹਿਜ ਪ੍ਰਕਾਸ਼, ਅਚਾਰੀਆ ਸ੍ਰੀਨਿਵਾਸ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪੂਰਵ ਪ੍ਰਧਾਨ ਸਾਧਵੀ ਸਰਿਸਕਾ, ਵਾਲਮੀਕਿ ਸਮਾਜ ਦੇ ਸੰਤ ਅਨਿਲ ਹਮਦਰਦ ਅਤੇ ਬਰਨਾਲਾ ਦੇ ਸੈਂਕੜੇ ਸਨਾਤਨੀ ਭਰਾਵਾਂ ਨੇ ਲਗਭਗ 1100 ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਦੀ ਸਹਿ ਸਕੱਤਰ ਨੀਲਮਣੀ ਸਮਾਧੀਆ ਨੇ ਦੱਸਿਆ ਕਿ ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ 60 ਸਾਲ ਪੂਰੇ ਹੋਣ ਤੇ ਇਕ ਵਿਸ਼ਾਲ ਧਾਰਮ ਇਕਸੰਮੇਲਨ ਕਰਵਾਇਆ ਗਿਆ।

ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਲ੍ਹਾ ਪ੍ਰਧਾਨ ਯਸ਼ਪਾਲ ਸ਼ਰਮਾ, ਜਿਲ੍ਹਾ ਮੰਤਰੀ ਰਾਜ ਧੂਰਕੋਟ, ਮੀਤ ਪ੍ਰਧਾਨ ਪ੍ਰੇਮ ਚੰਦ, ਵਿਸ਼ੇਸ਼ ਸੰਪਰਕ ਪ੍ਰਮੁੱਖ ਰਾਜੇਸ਼ ਚੀਮਾ, ਸਤੀਸ਼ ਕੁਮਾਰ,ਖਜਾਨਚੀ ਦੀਪਕ ਕੁਮਾਰ, ਸਤੀਸ਼ , ਸੋਨੀ ਗੋਇਲ ਬਜਰੰਗ ਦਲ ਜ਼ਿਲ੍ਹਾ ਵਿਭਾਗ ,ਬਜਰੰਗ ਦਲ ਦੇ ਜਿਲ੍ਹਾ ਰਾਹੁਲ ਬਾਲੀ, ਕੋਆਰਡੀਨੇਟਰ ਵਿਮਲ ਕੁਮਾਰ ਤੇਜੇਂਦਰ ਪ੍ਰਿੰਟਾ, ਦੇਵੀ ਪ੍ਰਸ਼ਾਦ, ਸ਼ਹਿਰ ਦੇ ਕੋਆਰਡੀਨੇਟਰ ਸ਼ਮਸ਼ੇਰ ਭੰਡਾਰੀ, ਪਵਨ ਕੁਮਾਰ, ਅਨੂਜ ਕੁਮਾਰ, ਮਨਦੀਪ ਸਿੰਘ, ਪ੍ਰਦੀਪ ਕੁਮਾਰ, ਅਸ਼ੀਸ਼ ਕੁਮਾਰ, ਸੰਘ ਜ਼ਿਲ੍ਹਾ ਕਾਰਜਕਾਰ ਮੈਂਬਰ ਰੋਸ਼ਨ ਲਾਲ, ਸਿਟੀ ਕਾਰਜਕਾਰੀ ਐਡਵੋਕੇਟ ਦੀਪਕ ਰਾਏ ਜਿੰਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਦੇ ਕਾਰਜਕਰਤਾ ਹਾਜ਼ਰ ਸਨ।

Posted By SonyGoyal