ਬਰਨਾਲਾ/ਤਪਾ 28 ਅਪ੍ਰੈਲ (ਸੋਨੀ ਗੋਇਲ)
ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸਟੂਡੈਂਟ ਪੁਲਿਸ ਕੈਡਿਟ ਵਾਲੇ ਵਿਦਿਆਰਥੀਆ ਦੀ ਇਨਡੋਰ ਐਕਟੀਵਿਟੀ ਕਰਵਾਈ ਗਈ। ਇਸ ਐਕਟੀਵਿਟੀ ਦੌਰਾਨ ਏ ਐਸ ਆਈ ਸ਼੍ਰੀ ਰਣਜੀਤ ਸਿੰਘ ਸਾਂਝ ਕੇਂਦਰ ਤਪਾ ਅਤੇ ਹੈਡ ਕਾਂਸਟੇਬਲ ਜਸਪ੍ਰੀਤ ਸਿੰਘ, ਵੋਮੈਨ ਸੈੱਲ (ਬਰਨਾਲ਼ਾ) ਹੈਡ ਕਾਂਸਟੇਬਲ ਮੈਡਮ ਰੀਤੂ ਰਾਣੀ,ਅਤੇ ਹੈਡ ਕਾਂਸਟੇਬਲ ਮੈਡਮ ਹਰਦੀਪ ਕੌਰ । ਏ ਐਸ ਆਈ ਰਣਜੀਤ ਸਿੰਘ ਜੀ ਨੇ ਸਾਈਬਰ ਕ੍ਰਾਈਮ ਬਾਰੇ ਜਾਣਕਾਰੀ ਦਿੱਤੀ, ਅਤੇ ਮੈਡਮ ਰੀਤੂ ਰਾਣੀ ਨੇ ਜ਼ਰੂਰੀ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਕਤੀ ਐਪ ਕੀ ਹੈ ਇਸਦੇ ਬਾਰੇ ਜਾਣਕਾਰੀ ਦਿੱਤੀ। ਕ੍ਰਾਈਮ ਕੀ ਹੈ, ਅਤੇ ਕ੍ਰਾਈਮ ਤੋ ਕਿਵੇ ਬਚਣਾ ਹੈ। ਇਸਦੇ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਕੁਲਦੀਪ ਸਿੰਘ ਲੈਕਚਰਾਰ (ਇਤਿਹਾਸ) ਨੇ (ਐਨਜੀਓ )ਬਾਰੇ ਜਾਣਕਾਰੀ ਦਿੱਤੀ। ਐਨਜੀਓ ਦਾ ਸਾਡੀ ਸੋਸਾਇਟੀ ਵਿੱਚ ਕੀ ਰੋਲ ਹੈ। ਇਸਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੈਡਮ ਕੁਲਦੀਪ ਕੌਰ, ਲੈਕਚਰਾਰ (ਪੰਜਾਬੀ) ਮੈਡਮ ਮੋਹਿੰਦਰ ਕੌਰ, ਲੈਕਚਰਾਰ (ਫਿਜ਼ੀਕਲ)ਅਤੇ ਐਸ ਪੀ ਸੀ ਇੰਚਾਰਜ ਸ਼੍ਰੀ ਰਣਜੀਤ ਸਿੰਘ ਹਾਜ਼ਿਰ ਸਨ।
Posted By SonyGoyal