ਰਾਜਪੁਰਾ 28 ਅਪ੍ਰੈਲ (ਬਾਣੀ ਨਿਊਜ਼)
ਧਾਰਮਿਕ ਮੁੱਦਿਆਂ ਨੂੰ ਭਟਕਾਉਣ ਦੀ ਕੋਸ਼ਿਸ਼ – ਜਥੇਦਾਰ ਬਘੋਰਾ
ਸਚਖੰਡ ਐਕਸਪ੍ਰੈਸ ਟ੍ਰੇਨ ਜੋ ਹਰ ਰੋਜ਼ ਅਮ੍ਰਿਤਸਰ ਤੋਂ ਹਜੂਰ ਸਾਹਿਬ ਨੂੰ ਚਲਦੀ ਹੈ। ਉਸ ਵਿੱਚ 27 ਅਪ੍ਰੈਲ ਨੂੰ ਰਾਜਪੁਰਾ ਤੋਂ ਹਜੂਰ ਸਾਹਿਬ ਲਈ ਜਾ ਰਹੇ ਸ਼ਰਧਾਲੂਆਂ ਨੇ ਇੱਕ ਰੋਸ ਪ੍ਰਗਟ ਕੀਤਾ ਹੈ ਕਿ ਉਸ ਵਿੱਚ ਸਫਾਈ ਦਾ ਬਹੁਤ ਮਾੜਾ ਹਾਲ ਹੈ। ਇਸ ਤੋਂ ਇਲਾਵਾ ਇਹ ਟ੍ਰੇਨ ਆਪਣੇ ਦੋ ਤਖ਼ਤਾਂ ਨੂੰ ਜੋੜਦੀ ਹੈ ਇਸ ਵਿੱਚ ਬਣੀ ਹੋਈ ਪੇਟਰੀਕਾਡ ਵਿੱਚ ਸ਼ਰੇਆਮ ਬੀੜੀਆਂ ਪੀਤੀਆਂ ਜਾਂਦੀਆਂ ਹਨ। ਅਦਾਰਾ ਹੱਕ ਸੱਚ ਦੀ ਬਾਣੀ ਨਾਲ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਕਿਹਾ ਅੱਜ ਰਾਜਪੁਰਾ ਤੋਂ ਹਜੂਰ ਸਾਹਿਬ ਲਈ ਸੱਚਖੰਡ ਐਕਸਪ੍ਰੈਸ ਟ੍ਰੇਨ ਨੰਬਰ 127/16 ਵਿੱਚ ਸਫਰ ਕਰਨ ਲਈ ਚੜੇ ਸਨ ਜਦੋਂ ਰਸਤੇ ਚ ਜੋ ਰੇਲਵੇ ਦੀ ਪੇਟਰੀ ਤੇ ਝਾਤ ਮਾਰੀ ਗਈ ਤਾਂ ਉਸ ਵਿੱਚ ਯਾਤਰੂਆ ਦੇ ਲਈ ਜੌ ਖਾਣਾ ਬਣਦਾ ਹੈ ਜਦੋਂ ਓਥੇ ਚਾਹ ਪੀਣ ਲਈ ਪੇਟਰੀ ਵਿਚ ਗਏ ਤਾਂ ਉਥੇ ਪੇਟਰੀ ਦੇ ਵਿੱਚ ਵੇਟਰ ਸ਼ਰੇਆਮ ਬੀੜੀ ਸਿਗਰੇਟ ਪੀ ਰਹੇ ਸਨ। ਜਥੇਦਾਰ ਨੇ ਕਿਹਾ ਜਦੋਂ ਓਹਨਾ ਨੇ ਵੇਖਿਆ ਤਾਂ ਉਹ ਕਾਮੇ ਪਿਛਲੇ ਡੱਬੇ ਵੱਲ। ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਕੁਝ ਸੰਗਤ ਦੀ ਮਦਦ ਨਾਲ ਇਹਨਾਂ ਨੂੰ ਫੜ ਲਿਆ ਗਿਆ ਅਤੇ ਇਹਨਾਂ ਨੇ ਮਾਫੀ ਵੀ ਕਬੂਲ ਕੀਤੀ। ਫਿਕਰ ਯੋਗ ਗੱਲ ਤਾਂ ਇਹ ਹੈ ਕਿ ਇਸ ਸੱਚਖੰਡ ਟਰੇਨ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਨਹੀ ਅਤੇ ਸ਼ਰੇਆਂਮ ਇੱਥੇ ਚੋਰੀਆਂ ਹੁੰਦੀਆਂ ਤੇ ਸ਼ਰੇਆਮ ਪੇਟਰੀ ਦੇ ਵਿੱਚ ਬੀੜੀਆਂ ਪੀਤੀਆਂ ਜਾਂਦੀਆਂ ਹਨ। ਸਮੂਹ ਸ਼ਰਧਾਲੂਆਂ ਵੱਲੋਂ ਇਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਉਹ ਇਸ ਦੀ ਜਾਣਕਾਰੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਤੱਖਤ ਸਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਦੇ ਮੁੱਖ ਪ੍ਰਬੰਧਕ ਡਾਕਟਰ ਵਿਜੇ ਸਤਬੀਰ ਸਿੰਘ ਆਈ ਏ ਐਸ ਨੂੰ ਜਾਣਕਾਰੀ ਵੀ ਸਾਂਝੀ ਕਰਨਗੇ। ਇਸ ਸਚਖੰਡ ਐਕਸਪ੍ਰੈਸ ਟ੍ਰੇਨ ਵਿੱਚ ਕੋਈ ਵੀ ਰੇਲਵੇ ਪੁਲੀਸ ਦਾ ਕਰਮਚਾਰੀ ਨਹੀਂ ਹੁੰਦਾ ਜੋ ਕਿ ਧਾਰਮਿਕ ਸਥਾਨਾਂ ਲਈ ਜਾ ਰਹੇ ਯਾਤਰੀਆਂ ਲਈ ਚੋਰਾਂ ਨੂੰ ਖੁੱਲਾ ਸੱਦਾ ਦੇਣ ਵਾਲੀ ਗੱਲ ਹੈ। ਜਥੇਦਾਰ ਅਤੇ ਸਮੂਹ ਸ਼ਰਧਾਲੂਆਂ ਨੇ ਰੇਲ ਮੰਤਰੀ ਨੂੰ ਇਹ ਅਪੀਲ ਕਰਦੇ ਹੋਏ ਇਸ ਤੇ ਪੁਖਤਾਂ ਕਾਰਵਾਈ ਦੀ ਮੰਗ ਕੀਤੀ ਹੈ।
Posted By SonyGoyal