ਬਰਨਾਲਾ 09 ਮਈ (ਸੋਨੀ ਗੋਇਲ) 

ਸਟੂਡੈਂਟ ਪੁਲਿਸ ਕੈਡਿਟ ਸਕੀਮ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਵੂਮੈਨ ਇੰਪਾਵਰਮੈਂਟ,ਔਰਤਾਂ ਪ੍ਰਤੀ ਵੱਧ ਰਹੇ ਅਪਰਾਧ ਦੇ ਵਿਸ਼ੇ ‘ਤੇ ਇੱਕ ਸੈਮੀਨਾਰ ਕਰਵਾਇਆ ਗਿਆ।

 ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀਮਤੀ ਮੇਘਾ ਮਾਨ ਵੱਲੋਂ ਸ਼ਿਰਕਤ ਕੀਤੀ ਗਈ।

ਸਟੂਡੈਂਟ ਪੁਲਿਸ ਕੈਡਿਟ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਸ਼੍ਰੀਮਤੀ ਮਾਨ ਵੱਲੋਂ ਬੱਚਿਆਂ ਨੂੰ ਗੁੱਡ ਟੱਚ ਬੈਡ ਟੱਚ ਬਾਰੇ ਜਾਣਕਾਰੀ ਦਿੱਤੀ ਗਈ।

ਉਹਨਾਂ ਦੱਸਿਆ ਕਿ ਕੋਈ ਵੀ ਅਪਰਾਧ ਬੱਚਿਆਂ ਨਾਲ  ਇਸ ਕਾਰਣ ਹੋ ਸਕਦਾ ਹੈ ਕਿਉਂ ਕਿ ਬੱਚਿਆ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ। 

ਇਸ ਲਈ ਸਭ ਤੋਂ ਪਹਿਲਾਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਛੂਹ ਸਾਡੇ ਲਈ ਠੀਕ ਹੈ ਕਿਹੜੀ ਛੂਹ ਸਾਨੂੰ ਮਾੜੀ ਨੀਅਤ ਨਾਲ ਕੀਤੀ ਗਈ ਹੈ।

ਇਸ ਮੌਕੇ ਸ਼੍ਰੀਮਤੀ ਮੇਘਾ ਮਾਨ ਵੱਲੋਂ ਬੱਚਿਆ ਨੂੰ ਪ੍ਰੋਜੈਕਟਰ ਦੀ ਮਦਦ ਨਾਲ ਸਲਾਈਡ ਸ਼ੋ ਵੀ ਦਿਖਾਇਆ ਗਿਆ। ਜਿਸ ਰਾਹੀਂ ਬੱਚਿਆ ਨੂੰ ਇਹਨਾਂ ਵਿਸ਼ਿਆਂ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਲ ਤੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਇਸ ਸਕੂਲ ਵਿੱਚ ਚਲਾਈ ਜਾ ਰਹੀ ਹੈ।

 ਇਸ ਅਧੀਨ ਹਰ ਮਹੀਨੇ ਬੱਚਿਆ ਨੂੰ ਇਨਡੋਰ ਤੇ ਆਊਟਡੋਰ ਐਕਟੀਵਿਟੀ ਅਧੀਨ ਸੈਮੀਨਾਰ,ਟਰੇਨਿੰਗ ਵਗੈਰਾ ਕਾਰਵਾਈ ਜਾਂਦੀ ਹੈ।

 ਇਸ ਮੌਕੇ ਨਾਈਵਾਲਾ ਸਕੂਲ ਦੇ ਮੁੱਖ  ਅਧਿਆਪਕ ਰਾਜੇਸ਼ ਕੁਮਾਰ, ਲੋਕ ਸੰਪਰਕ ਵਿਭਾਗ ਦੇ ਸੀਨੀਅਰ ਸਹਾਇਕ ਜੁਨਿੰਦਰ ਜੋਸ਼ੀ,ਸਕੂਲ ਕੌਂਸਲਰ ਤੇ ਨੋਡਲ ਅਫ਼ਸਰ ਜਤਿੰਦਰ ਜੋਸ਼ੀ,ਪੂਨਮ ਸ਼ਰਮਾ,ਪਾਇਲ ਗਰਗ,ਸੁਮਨ ਬਾਲਾ,ਰਜੇਸ਼ ਕੁਮਾਰ,ਜਸਵੀਰ ਸਿੰਘ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

 ਸਕੂਲ ਪ੍ਰਿੰਸੀਪਲ,ਸਟਾਫ ਤੇ ਬੱਚਿਆਂ ਵੱਲੋਂ ਸ਼੍ਰੀ ਮਤੀ ਮੇਘਾ ਮਾਨ ਨੂੰ ਫੁਲਕਾਰੀ ਭੇਂਟ ਕੀਤੀ ਗਈ।

Posted By SonyGoyal

Leave a Reply

Your email address will not be published. Required fields are marked *