ਮਨਿੰਦਰ ਸਿੰਘ, ਬਰਨਾਲਾ
ਸਮੂਹ ਸਟਾਫ ਵਲੋਂ ਇਕ ਦੂਜੇ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ
ਆਈਲੈਟਸ ਉਪਰੰਤ ਕੈਨੇਡਾ,ਅਮਰੀਕਾ.ਆਸਟ੍ਰੇਲੀਆ,ਯੂ ਕੇ ਜਾਣ ਵਾਲੇ ਵਿਦਿਆਰਥੀਆਂ,ਵਰਕ ਪਰਮਿਟ,ਸਮੇਤ ਆਦਿ ਵੀਜ਼ਿਆਂ ਤੇ ਲੋਨ ਉਪਲਬਧ ਕਰਵਾਉਣ ਲਈ ਮਸ਼ਹੂਰ ਸਟੱਡੀ ਲੋਨ ਲੀਪ ਓਵਰਸੀਜ਼ ਬਰਨਾਲਾ ਆਫਿਸ ਐਂਬ੍ਰੋਡ ਐਜੂਕੇਸਨ ਲੋਨ ਕੰਸਲਟੈਂਸੀ ਵਿਖੇ ਲੋਹੜੀ ਦਾ ਤਿਉਹਾਰ ਸ਼ਰਧਾ ਅਤੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਸਮੂਹ ਸਟਾਫ ਵਲੋਂ ਇਕ ਦੂਜੇ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਲੋਹੜੀ ਦੇ ਤਿਉਹਾਰ ਦੀ ਪਰੰਪਰਾ ਦੇ ਅਨੁਸਾਰ ਸਭ ਤੋਂ ਪਹਿਲਾਂ ਅਗਨੀ ਨੂੰ ਪ੍ਰਜਵੱਲਿਤ ਕਰਦਿਆਂ ਸਮੂਹ ਮੈਂਬਰਾਂ ਵੱਲੋਂ ਪਵਿੱਤਰ ਅਗਨੀ ਨੂੰ ਤਿੱਲਾਂ,ਮੂੰਗਫਲੀ, ਰਿਉੜੀਆਂ ਦਾ ਭੋਗ ਲਵਾਇਆ ਅਤੇ ਸਭ ਦੀ ਮੰਗਲ ਕਾਮਨਾ ਕੀਤੀ।
ਇਸ ਮੌਕੇ ਲੀਪ ਓਵਰਸੀਜ਼ ਦੇ ਐੱਮ.ਡੀ ਸ਼੍ਰੀ ਰਾਜਦੀਪ ਸਿੰਘ ਵਲੋਂ ਸਭਨਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਟੱਡੀ ਲੋਨ ਲੀਪ ਓਵਰਸੀਜ਼ ਦੇ ਸਮੂਹ ਪ੍ਰਬੰਧਕ ਅਤੇ ਸਟਾਫ ਮੇਮ੍ਬਰਾਂ ਦਾ ਇਕ ਪਰਿਵਾਰਿਕ ਸਮੁਹ ਹੈ।
ਜਿੱਥੇ ਆਏ ਹਰੇਕ ਵਿਅਕਤੀ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਲੋਹੜੀ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹੈ ਅਤੇ ਇਸ ਨੂੰ ਧੂਮ-ਧਾਮ ਨਾਲ ਮਨਾਉਣਾ ਸਾਡੀ ਪਰੰਪਰਾ ਹੈ।
ਇਸ ਵਿਸ਼ੇਸ਼ ਮੌਕੇ ਸਾਰਿਆਂ ਨੇ ਮਿਲ ਕੇ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਇਆ।ਲੋਹੜੀ ਦੇ ਨਿੱਘ ਨੇ ਤਿਉਹਾਰ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ।
ਸਮਾਗਮ ਨੇ ਇੱਕ ਦੂਜੇ ਨਾਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ ਅਤੇ ਸੱਭਿਆਚਾਰਕ ਏਕਤਾ ਨੂੰ ਮਜ਼ਬੂਤੀ ਨਾਲ ਬਣਾਈ ਰੱਖਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਸਟੱਡੀ ਲੋਨ ਲੀਪ ਓਵਰਸੀਜ਼ ਵਲੋਂ ਰਵੀ ਆਦਿਵਾਲ,ਕੁਲਦੀਪ ਸਿੰਘ,ਰਣਜੀਤ ਸਿੰਘ,ਬਲਰਾਜ ਸਿੰਘ,ਵੀਰਪਾਲ ਕੌਰ,ਜਸਬੀਰ ਕੌਰ,ਬਲਕਾਰ ਸਿੰਘ,ਕਰਨਪ੍ਰੀਤ ਸਿੰਘ,ਡ੍ਰੀਮਲੈੰਡ ਤੋਂ ਪ੍ਰਦੀਪ ਅਤੇ ਨਵਦੀਪ ਧਾਲੀਵਾਲ ,ਪੁਨੀਤ ਸ਼ਰਮਾ ਆਦਿ ਹਾਜਿਰ ਸਨ।
Posted By SonyGoyal