ਮਨਿੰਦਰ ਸਿੰਘ, ਬਰਨਾਲਾ
ਸਥਾਨਕ ਸਿਵਲ ਹਸਪਤਾਲ ਬਰਨਾਲਾ ਵਿਖੇ ਇੱਕ ਔਰਤ ਵੱਲੋਂ ਆਪਣੇ ਸਬ ਇੰਸਪੈਕਟਰ ਪਤੀ ਤੇ ਕੁੱਟ ਮਾਰ ਦੇ ਦੋਸ਼ ਲਗਾਏ ਗਏ ਹਨ। ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਤਕਰੀਬਨ 32 ਸਾਲ ਹੋ ਚੁੱਕੇ ਹਨ। ਗੱਲਬਾਤ ਕਰਦੇ ਹੋਏ ਪੀੜਤਾਂ ਨੇ ਕਿਹਾ ਕਿ ਉਸਦੇ ਪਤੀ ਦੇ ਬਾਹਰ ਨਾਜਾਇਜ਼ ਰਿਸ਼ਤੇ ਹੋਣ ਦਾ ਉਸਨੂੰ ਸ਼ੱਕ ਹੈ। ਜਿੰਨਾ ਕਾਰਨਾਂ ਕਰਕੇ ਉਸ ਦਾ ਪਤੀ ਕਈ ਕਈ ਦਿਨ ਤੱਕ ਘਰ ਨਹੀਂ ਆਉਂਦਾ ਜਦੋਂ ਆਉਂਦਾ ਹੈ ਤਾਂ ਪੀੜਤਾ ਨਾਲ ਅਕਸਰ ਹੀ ਗਾਲੀ ਗਲੋਚ ਕਰਦਾ ਹੈ।
ਪੀੜਤਾਂ ਨੇ ਇਹ ਵੀ ਖੁਲਾਸੇ ਕੀਤੇ ਕਿ ਉਸਦੇ ਸਹੁਰਾ ਪਰਿਵਾਰ ਵੀ ਉਸਦੇ ਪਤੀ ਦਾ ਹੀ ਸਾਥ ਦਿੰਦੇ ਹਨ। ਉਸਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਆਪਣੇ ਇੱਕ ਪੁੱਤ ਦੇ ਨਾਲ ਲੌਂਗੋਵਾਲ ਵਿਖੇ ਰਹਿ ਰਹੀ ਹੈ। ਪੀੜਤਾਂ ਨੇ ਇਹ ਵੀ ਦੱਸਿਆ ਕਿ 2012 ਉਸਦੇ ਪਤੀ ਵੱਲੋਂ ਉਸਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੀੜਤ ਪਰਵਾਰ ਉਸ ਮੌਕੇ ਉਸ ਦੇ ਪਤੀ ਤੇ ਮੁਕਦਮਾ ਵੀ ਦਰਜ ਕਰਵਾਇਆ ਗਿਆ ਸੀ ਪ੍ਰੰਤੂ ਰਿਸ਼ਤੇਦਾਰਾਂ ਸਘੇ ਸੰਬੰਦੀਆਂ ਦੇ ਕਹਿਣ ਤੇ ਉਹ ਆਪਣੇ ਬੱਚਿਆਂ ਕਰਕੇ ਮੁੜ ਵਸੇਬੇ ਲਈ ਆਪਣੇ ਸੋਹਰੇ ਪ੍ਰਵਾਰ ਕੋਲ ਚਲੀ ਗਈ ਸੀ।
ਇਹ ਸਾਡਾ ਪਰਿਵਾਰਕ ਮਸਲਾ ਹੈ ਮੈਂ ਪਰਿਵਾਰ ਵਿੱਚ ਬੈਠ ਕੇ ਨਿਬੇੜ ਲਵਾਂਗਾ – ਸ਼ਬ ਇੰਸਪੈਕਟਰ
ਇਸ ਮੌਕੇ ਜਦੋਂ ਬਰਨਾਲਾ ਵਿਖੇ ਤਾਇਨਾਤ ਸਬ ਇੰਸਪੈਕਟਰ ਦਾ ਪੱਖ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਮੇਰੇ ਪਰਿਵਾਰ ਦਾ ਮਸਲਾ ਹੈ ਜਿਸ ਨੂੰ ਮੈਂ ਪਰਿਵਾਰ ਵਿੱਚ ਬੈਠ ਕੇ ਹੀ ਸੁਲਝਾਵਾਂਗਾ। ਇੰਸਪੈਕਟਰ ਵੱਲੋਂ ਇਹ ਵੀ ਕਿਹਾ ਗਿਆ ਕਿ ਲਗਾਏ ਗਏ ਦੋਸ਼ ਬੇਬੁਨਿਆਦ ਹਨ।
ਪੀੜਤਾ ਦੇ ਬਿਆਨਾਂ ਦੇ ਅਧਾਰ ਤੇ ਕੀਤੀ ਜਾਵੇਗੀ ਸਖਤ ਕਾਰਵਾਈ – ਡੀਐਸਪੀ ਬਰਨਾਲਾ
ਗੱਲਬਾਤ ਕਰਦੇ ਹੋਏ ਡੀਐਸਪੀ ਸਤਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਜਿਵੇਂ ਹੀ ਇਹ ਮਾਮਲਾ ਆਇਆ ਹੈ ਉਹਨਾਂ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਹਾ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਜੁਰਮ ਕਰਨ ਵਾਲਾ ਚਾਹੇ ਕੋਈ ਵੀ ਹੋਵੇ ਉਸਨੂੰ ਬਖਸ਼ਿਆ ਨਹੀਂ ਜਾਵੇਗਾ।