ਅੰਮ੍ਰਿਤਸਰ 5 ਜੁਲਾਈ 2024 (ਮਨਿੰਦਰ ਸਿੰਘ) ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਸਮੇਂ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਅੱਜ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਵਿਖੇ ਪੌਦਾ ਰੋਪਨ ਦਿਵਸ ਮਨਾਇਆ ਗਿਆ ਅਤੇ ਤਕਰੀਬਨ 100 ਵੱਖ ਵੱਖ ਕਿਸਮਾਂ ਦੇ ਪੌਦੇ ਅੰਬ, ਨਿੰਮ, ਕਦਮ, ਧਰੇਕ, ਬੁਕੈਨ ਆਦਿ ਪੌਦੇ ਲਗਾਏ ਗਏ l ਇਸ ਮੁਹਿੰਮ ਦੀ ਸ਼ੁਰੂਆਤ ਸ਼ਹਿਰ ਦੇ ਮਸ਼ਹੂਰ ਉਦਯੋਗਪਤੀ ਸ੍ਰੀ ਗੁਰਜਿੰਦਰ ਸਿੰਘ ਮੈਨੇਜਿੰਗ ਡਾਇਰੈਕਟਰ, ਹੋਟਲ ਬੈਸਟ ਵੈਸਟਰਨ, ਸਟਾਰਬਕ ਅਤੇ ਹਲਦੀਰਾਮ ਸਨ। ਉਹਨਾਂ ਨੇ ਸਿਖਿਆਰਥੀਆਂ ਨੂੰ ਦਰਖਤਾਂ ਦੀ ਮਹੱਤਾ ਦੇ ਬਾਰੇ ਚਾਨਣਾ ਪਾਉਂਦਿਆਂ ਹੋਇਆਂ ਆਖਿਆ ਕਿ ਪੇੜ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਹਨ, ਪੰਜਾਬ ਦੇ ਵਿੱਚ ਇਸ ਸਮੇਂ ਦਰਖਤਾਂ ਦੀ ਬਹੁਤ ਘਾਟ ਹੈ ਜਿਸਦੇ ਕਰਕੇ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਅਤੇ ਸਮੇਂ ਅਨੁਸਾਰ ਸਾਨੂੰ ਸਭ ਨੂੰ ਵੱਧ ਤੋਂ ਵੱਧ ਪੌਦੇ ਲਗਵਾਉਣੇ  ਚਾਹੀਦੇ ਹਨ l ਉਹਨਾਂ ਨੇ ਸਿਖਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਕੋਰਸ ਖਤਮ ਹੋਣ ਤੋਂ ਬਾਅਦ ਉਹਨਾਂ ਦੇ ਅਦਾਰਿਆਂ ਦੇ ਵਿੱਚ ਇਸ ਸੰਸਥਾ ਤੋਂ ਪੜੇ ਹੋਏ ਵੱਖ ਵੱਖ ਟ੍ਰੇਡਾਂ ਦੇ ਬੱਚਿਆਂ ਨੂੰ ਨੌਕਰੀਆਂ ਤੇ ਲਗਾਇਆ ਜਾਵੇਗਾ।  ਪ੍ਰਿੰਸੀਪਲ ਇੰਜੀ. ਸੰਜੀਵ ਸ਼ਰਮਾ ਅਤੇ ਸਟਾਫ ਨੇ ਉਹਨਾਂ ਦਾ ਸਵਾਗਤ ਕਰਦਿਆਂ ਹੋਇਆਂ ਕਿਹਾ ਕਿ ਇਸ ਸੰਸਥਾ ਵਿੱਚ ਸੈਂਕੜੇ ਬੂਟੇ ਸਟਾਫ ਨੇ ਅਤੇ ਉਹਨਾਂ ਨੇ ਮਿਲ ਕੇ ਲਗਾਏ ਹਨ ਅਤੇ ਹਰ ਸਾਲ ਹੀ  ਬੂਟੇ ਲਗਾਏ ਜਾਂਦੇ ਹਨ ਅਤੇ ਭਵਿੱਖ ਵਿੱਚ ਵੀ ਲਗਾਏ ਜਾਂਦੇ ਰਹਿਣਗੇ ਇਥੋਂ ਦੇ ਸਿਖਿਆਰਥੀ ਹੀ ਇਹਨਾਂ ਬੂਟਿਆਂ ਨੂੰ ਪਾਲਦੇ ਹਨ ਅਤੇ ਵੱਡੇ ਹੋਣ ਤੱਕ ਇਹਨਾਂ ਦਾ ਸਾਥ ਨਹੀਂ ਛੱਡਦੇ l ਇਸ ਮੌਕੇ ਤੇ ਸ੍ਰੀ ਗੁਰਪ੍ਰੀਤ ਸਿੰਘ ਟਰੇਨਿੰਗ ਅਫਸਰ ਸ੍ਰੀ ਗੁਰਮੀਤ ਸਿੰਘ, ਰਾਜਦੀਪ ਸਿੰਘ, ਗੁਰਦੇਵ ਸਿੰਘ, ਸ੍ਰੀ ਦੀਪਕ ਕੁਮਾਰ ਹੋਸਟਲ ਸੁਬਡੈਂਟ ਰਵਿੰਦਰ ਸਿੰਘ, ਨਵਦੀਪ ਸਿੰਘ, ਗੁਰਸ਼ਰਨ ਸਿੰਘ ਸ੍ਰੀ ਹਰਪ੍ਰੀਤ ਸਿੰਘ ਅਤੇ ਬਾਕੀ ਸਟਾਫ ਤੋਂ ਇਲਾਵਾ ਸਿਖਿਆਰਥੀ ਮੌਜੂਦ ਸਨ।