ਬਰਨਾਲਾ, 31 ਜਨਵਰੀ ( ਸੋਨੀ ਗੋਇਲ )

ਜਨਵਰੀਸ੍ਰੀਮਤੀ ਨਵਜੋਤ ਕੌਰ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ।

ਜਿਸ ਵਿੱਚ ਇਲਾਕੇ ਦੀਆਂ ਪ੍ਰਮੁੱਖ ਇੰਡਸਟਰੀਜ, ਗੁਰੂ ਨਾਨਕ ਐਗਰੀ ਇੰਜ ਵਰਕਸ਼, ਪਨੇਸ਼ਰ ਐਗਰੋ ਟੈਕ, ਸਟੈਂਡਰਡ ਕਾਰਪੋਰੇਸ਼ਨ ਇੰਡੀਆਂ ਲਿਮੀਟੇਡ ਬਰਨਾਲਾ ਵੱਲੋ ਭਾਗ ਲਿਆ ਗਿਆ।

ਉਹਨਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਟਰੇਡ ਫਿਟਰ ਅਤੇ ਟਰੇਡ ਵੇਲਡਰ ਦੇ ਕੁੱਲ 47 ਸਿਖਿਆਰਥੀਆਂ ਨੇ ਭਾਗ ਲਿਆ।

ਜਿਸ ਵਿੱਚ ਗੁਰੂ ਨਾਨਕ ਐਗਰੀ ਇੰਜ ਵਰਕਸ਼ ਵਿੱਚ 2 ਸਿਖਿਆਰਥੀ, ਪਨੇਸ਼ਰ ਐਗਰੋ ਟੈਕ ਵਿੱਚ 9 ਸਿਖਿਆਰਥੀ, ਸਟੈਂਡਰਡ ਕਾਰਪੋਰੇਸ਼ਨ ਇੰਡੀਆਂ ਲਿਮੀਟੇਡ ਬਰਨਾਲਾ ਵਿੱਚ 11 ਸਿਖਿਆਰਥੀ ਪਲੇਸ ਹੋਏ।

ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਹਰਪਾਲ ਸਿੰਘ ਵੱਲੋਂ ਪਲੇਸ ਹੋਏ ਸਿਖਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਸੰਸਥਾ ਅਤੇ ਜ਼ਿਲ੍ਹਾ ਰੋਜਗਾਰ ਦਫਤਰ ਦੇ ਸੁਪਰਡੰਟ ਸ੍ਰੀ ਪ੍ਰਿਤਪਾਲ ਸਿੰਘ ਸਮੇਤ ਸਮੂਹ ਸਟਾਫ ਨੇ ਰੋਜਗਾਰ ਮੇਲੇ ਵਿੱਚ ਵੱਖ ਵੱਖ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ।

ਇਸ ਮੇਲੇ ਵਿੱਚ ਭਾਗ ਲੈਣ ਆਏ ਸਿਖਿਆਰਥੀਆਂ ਨੂੰ ਰਿਫਰੇਸਮੇਂਟ ਵੀ ਦਿੱਤੀ ਗਈ।

Posted By SonyGoyal

Leave a Reply

Your email address will not be published. Required fields are marked *