ਮਨਿੰਦਰ ਸਿੰਘ, ਬਰਨਾਲਾ
6 ਫਰਵਰੀ- ਸਥਾਨਕ ਸਿਵਿਲ ਹਸਪਤਾਲ ਬਰਨਾਲਾ ਦੇ ਐਮਰਜੈਂਸੀ ਵਿਖੇ ਓਸ ਵੇਲੇ ਹੜਕਮ ਮਚ ਗਈ ਜਦੋ ਇੱਕ ਮਰੀਜ਼ ਦੇ ਪਰਵਾਰ ਵੱਲੋਂ ਐਮਰਜੈਂਸੀ ਡਿਊਟੀ ਕਰ ਰਹੇ ਡਾਕਟਰ ਨਾਲ ਗਾਲੀ ਗਲੋਚ ਤੇ ਹੱਥੋਪਾਈ ਸੁਰੂ ਕਰ ਦਿੱਤੀ। ਸੂਚਨਾ ਅਨੁਸਾਰ ਬੀਤੀ ਸੋਮਵਾਰ ਦੀ ਰਾਤ ਨੂੰ ਰੋਹਿਤ ਜਿੰਦਲ ਅਤੇ ਲਾਭ ਚੰਦ ਜੋ ਪਿਓ ਪੁੱਤ ਹਨ ਜੋ ਆਪਣੇ ਪਰਵਾਰ ਦੇ ਮੈਂਬਰ ਨੂੰ ਇਲਾਜ ਲਈ ਹਸਪਤਾਲ ਲੈਕੇ ਆਏ। ਐਮਰਜੈਂਸੀ ਵਿਖੇ ਈਐੱਮਓ ਡਾ. ਗਗਨ ਨਾਲ ਕਹਾ ਸੁਨੀ ਹੋਣ ਮਗਰੋਂ ਦੋਵਾਂ ਪਿਉ ਪੁੱਤ ਵੱਲੋ ਡਾਕਟਰ ਨੂੰ ਜਿੱਥੇ ਗਾਲਾਂ ਕੱਢਣ ਲੱਗੇ ਉਥੇ ਹੀ ਧੱਕਾ ਮੁੱਕੀ ਵੀ ਸੁਰੂ ਕਰ ਦਿੱਤੀ। ਮੌਕੇ ਤੇ ਹੀ ਡਾਕਟਰ ਵੱਲੋਂ ਸਾਰਾ ਮਾਮਲਾ ਆਪਣੇ ਆਲਾ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਗਿਆ। ਅਗਲੇ ਦਿਨ ਡਾਕਟਰਾਂ ਵੱਲੋ ਰੋਸ ਵੱਜੋਂ ਹਸਪਤਾਲ ਵਿਖੇ ਕੰਮ ਕਾਰ ਠੱਪ ਕਰਕੇ ਰੋਸ ਪ੍ਰਦਰਸ਼ਨ ਕਰਨਾ ਸੁਰੂ ਕਰ ਦਿੱਤਾ ਅਤੇ ਆਪਣੇ ਡਾਕਟਰ ਸਾਥੀ ਤੇ ਹੋਈ ਵਧੀਕੀ ਲਈ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਸਮੂਹ ਹਸਪਤਾਲ ਦੇ ਡਾਕਟਰ ਹਸਪਤਾਲ ਦੀ ਪਾਰਕ ਚ ਕਾਰਵਾਈ ਦੀ ਮੰਗ ਨੂੰ ਲੈਕੇ ਧਰਨੇ ਤੇ ਬੈਠ ਗਏ।
ਦੋਸ਼ੀਆਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ – ਇੰਸਪੈਕਟਰ ਜਸਵਿੰਦਰ ਸਿੰਘ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਿਟੀ 1 ਦੇ ਮੁੱਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋ ਹੀ ਸਿਵਿਲ ਹਸਪਤਾਲ ਚ ਹੋਈ ਬਦਸਲੂਕੀ ਦੇ ਮਾਮਲੇ ਦੇ ਓਹਨਾ ਕੋਲ ਲਿਖਤੀ ਸਿਕਾਇਤ ਪ੍ਰਾਪਤ ਹੋਈ ਤਾਂ ਉਹਨਾਂ ਵੱਲੋ ਮਾਮਲੇ ਦੀ ਜਾਚ ਕਰਨ ਉਪਰੰਤ ਦੋਸ਼ੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇੰਸਪੈਕਟਰ ਜਸਵਿੰਦਰ ਨੇ ਦੱਸਿਆ ਕੇ ਡਾਕਟਰਾਂ ਵੱਲੋਂ ਲਗਾਏ ਗਏ ਦੋਸ਼ਾਂ ਦੇ ਸਬੂਤ ਵੱਜੋਂ ਇੱਕ ਵੀਡੀਓ ਕਲਿਪ ਦਿਖਾਇਆ ਗਿਆ ਹੈ ਜਿੱਥੇ ਮਰੀਜ਼ ਦੇ ਪਰਵਾਰ ਦੇ ਕੁੱਝ ਮੈਂਬਰਾ ਵੱਲੋਂ ਡਾਕਟਰ ਨੂੰ ਗਾਲੀ ਗਲੋਚ ਆਦਿ ਕਰਦੇ ਪਾਇਆ ਗਿਆ ਹੈ ਡਾਕਟਰ ਅਤੇ ਮਿਲੇ ਸਬੂਤਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਢੁਕਵੀਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।